ਗੜ੍ਹਸ਼ੰਕਰ (ਭਾਰਦਵਾਜ)-ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਚ ਹੋਏ ਐੱਨ. ਆਰ. ਆਈ.ਸੰਤੋਖ ਸਿੰਘ ਤੇ ਕੇਅਰ ਟੇਕਰ ਦੇ ਦੋਹਰੇ ਕਤਲ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਦਰਅਸਲ ਪੁਲਸ ਨੇ ਮੋਰਾਂਵਾਲੀ ਪਿੰਡ ਵਿਖੇ ਐੱਨ. ਆਰ. ਆਈ. ਸੰਤੋਖ ਸਿੰਘ ਅਤੇ ਉਸ ਦੀ ਕੇਅਰ ਟੇਕਰ ਮਨਜੀਤ ਕੌਰ ਦੇ ਹੋਏ ਕਤਲ ਦੇ ਦੋਸ਼ ਵਿਚ ਉਸ ਦੇ ਲੜਕੇ ਮਨਦੀਪ ਸਿੰਘ ਉਰਫ਼ ਦੀਪਾ ਪੁੱਤਰ ਲਖਵਿੰਦਰ ਸਿੰਘ ਉਰਫ਼ ਗੁਲਜ਼ਾਰ ਸਿੰਘ ਵਾਸੀ ਪਿੰਡ ਬਾਠ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਅਤੇ ਉਸ ਦੇ 2-3 ਨਾਮਾਲੂਮ ਸਾਥੀਆਂ ਖ਼ਿਲਾਫ਼ ਧਾਰਾ 103 (1), 3 (5) ਬੀ. ਐੱਨ. ਐੱਸ. ਐਕਟ ਅਧੀਨ ਕੇਸ ਦਰਜ ਕਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਜਲੰਧਰ ਦਾ ਡਾਕਟਰ ਗ੍ਰਿਫ਼ਤਾਰ! ਕਾਰਨਾਮਾ ਅਜਿਹਾ ਜਿਸ ਨੂੰ ਜਾਣ ਨਹੀਂ ਹੋਵੇਗਾ ਯਕੀਨ, ਜਵਾਕ ਨਾਲ...
ਦਰਜ ਕੇਸ ਮੁਤਾਬਕ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਅੱਡਾ ਕਿਤਨਾ ’ਚ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਮੋਰਾਂਵਾਲੀ ਦੇ ਐੱਨ. ਆਰ. ਆਈ. ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਅਤੇ ਉਸ ਦੀ ਕੇਅਰ ਟੇਕਰ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਬਾਠ ਦਾ ਕਤਲ ਮਨਜੀਤ ਕੌਰ ਦੇ ਲੜਕੇ ਮਨਦੀਪ ਸਿੰਘ ਨੇ ਆਪਣੇ 2-3 ਸਾਥੀਆਂ ਨੇ ਮਿਲ ਕੇ ਕੀਤਾ ਹੈ ਕਿਉਂਕਿ ਮਨਦੀਪ ਸਿੰਘ ਅਪਣੀ ਮਾਂ ਮਨਜੀਤ ਕੌਰ ਦੇ ਐੱਨ. ਆਰ. ਆਈ. ਨਾਲ ਨਾਜਾਇਜ਼ ਸੰਬੰਧ ਬਾਰੇ ਪਤਾ ਲੱਗ ਗਿਆ ਸੀ ਅਤੇ ਉਹ ਉਸ ਨੂੰ ਰੋਕਦਾ ਸੀ। ਇਸ ਸਬੰਧੀ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਦੇ ਬਿਆਨਾਂ ’ਤੇ ਥਾਣਾ ਗੜ੍ਹਸ਼ੰਕਰ ਵਿਖੇ ਉਕਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਸ਼ਰਬਾਜ਼ਾਂ ਨੇ ਦੁਕਾਨਦਾਰ ਭੈਣ-ਭਰਾ ਨਾਲ ਮਾਰੀ 25 ਹਜ਼ਾਰ ਰੁਪਏ ਦੀ ਠੱਗੀ
NEXT STORY