ਫਾਜ਼ਿਲਕਾ (ਸੁਨੀਲ ਨਾਗਪਾਲ) - ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਪਏ ਪਾਲਣੇ 'ਚ ਇਕ ਕਲਯੁਗੀ ਮਾਂ ਵਲੋਂ ਆਪਣੀ ਨਵਜਾਤ ਬੱਚੀ ਛੱਡ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਪਾਲਣੇ 'ਚ ਰੱਖਦੇ ਸਾਰ ਜਦੋਂ ਘੰਟੀ ਵੱਜੀ ਤਾਂ ਉਸ ਨੂੰ ਸੁਣ ਸਾਰੇ ਲੋਕ ਅਤੇ ਸਮਾਜ ਸੇਵੀ, ਜੋ ਹਸਪਤਾਲ 'ਚ ਖੂਨ ਦਾਨ ਕਰਨ ਆਏ ਸਨ, ਪਾਲਣੇ ਵੱਲ ਨੂੰ ਦੌੜ ਆਏ। ਉਨ੍ਹਾਂ ਆਉਂਦੇ ਸਾਰ ਦੇਖਿਆ ਕਿ ਪੰਘੂੜੇ 'ਚ 2 ਤੋਂ 3 ਦਿੰਨਾ ਦੀ ਨਵਜਾਤ ਬੱਚੀ ਪਈ ਰੋ ਰਹੀ ਹੈ। ਉਕਤ ਲੋਕ ਮਾਸੂਮ ਬੱਚੀ ਨੂੰ ਗੋਦ 'ਚ ਲੈ ਹਸਪਤਾਲ ਚੈੱਕਅਪ ਕਰਨ ਲਈ ਲੈ ਗਏ, ਜਿਸ ਮਗਰੋਂ ਉਨ੍ਹਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਬੱਚੀ ਦੇ ਬਾਰੇ ਪੱਤਾ ਲੱਗਣ 'ਤੇ ਅਬੋਹਰ ਦੀ ਐੱਸ.ਡੀ.ਐੱਮ. ਮੌਕੇ 'ਤੇ ਪਹੁੰਚ ਗਈ।

ਜਾਣਕਾਰੀ ਅਨੁਸਾਰ ਬੀਤੀ ਸ਼ਾਮ ਲਗਭਗ 7 ਵਜੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਵਲੋਂ ਸਰਕਾਰੀ ਹਸਪਤਾਲ ’ਚ ਬਣਾਏ ਗਏ ਪੰਘੂਡ਼ੇ ’ਚ ਇਕ ਨਵ-ਜੰਮੀ ਬੱਚੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਖੀ ਗਈ ਹੈ। ਦੂਜੇ ਪਾਸੇ ਬੱਚੀ ਦਾ ਚੈੱਕਅਪ ਕਰਨ ਡਾਕਟਰਾਂ ਨੇ ਦੱਸਿਆ ਕਿ ਉਸਦੀ ਸਿਹਤ ਠੀਕ ਹੈ ਅਤੇ ਉਸਦੀ ਫੀਡ ਲਈ ਉਨ੍ਹਾਂ ਵਲੋਂ ਇੰਤਜਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਐੱਸ.ਡੀ.ਐੱਮ. ਨੇ ਬੱਚੀ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਦੀ ਗੱਲ ਕਹੀ। ਇਸ ਦੌਰਾਨ ਪ੍ਰਸ਼ਾਸਨ ਨੇ ਬੱਚੀ ਦੇ ਮਿਲਣ ’ਤੇ ਜਿਥੇ ਦੁੱਖ ਜ਼ਾਹਰ ਕੀਤਾ, ਉਥੇ ਹੀ ਇਸ ਬੱਚੀ ਦਾ ਸਵਾਗਤ ਵੀ ਕੀਤਾ ਕਿ ਘੱਟ ਤੋਂ ਘੱਟ ਇਸ ਬੱਚੀ ਨੂੰ ਸੁੱਟਣ ਦੀ ਥਾਂ ਪੰਘੂਡ਼ੇ ’ਚ ਰਖਿਆ ਗਿਆ । ਪੂਨਮ ਸਿੰਘ ਨੇ ਇਸ ਬੱਚੀ ਦਾ ਨਾਮਕਰਨ ਕਰਦੇ ਹੋਏ ਨਾਦਿਆ ਸਿੰਘ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਬੱਚੀ ਲਈ ਗਰਮ ਕੱਪਡ਼ੇ ਮੰਗਵਾਏ। ਬੱਚੀ ਨੂੰ ਗੋਦ ਕਾਨੂੰਨੀ ਪ੍ਰਕਿਰਿਆ ਢੰਗ ਨਾਲ ਦਿੱਤਾ ਜਾਵੇਗਾ।
ਸੰਗਰੂਰ: 'ਭਾਰਤ ਬੰਦ' ਦੌਰਾਨ ਦਿਸਿਆ ਮਿਲਿਆ-ਜੁਲਿਆ ਅਸਰ
NEXT STORY