ਫਾਜ਼ਿਲਕਾ (ਸੁਨੀਲ ਨਾਗਪਾਲ): ਅਬੋਹਰ ਦੇ ਨੇੜਲੇ ਪਿੰਡ ਰਾਇਪੁਰਾ ਵਾਸੀ ਅਤੇ ਮੋਗਾ ਵਿਚ ਸੱਜ-ਵਿਆਹੀ ਕੁੜੀ ਨੇ ਬੀਤੇ ਦਿਨੀਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਕਾਲੇ ਰੰਗ ਲਈ ਮਿਹਨੇ ਮਾਰਦਾ ਸੀ ਅਤੇ ਇੱਥੋਂ ਤਕ ਕਿ ਉਸ ਦੇ ਹੱਥ ਦੀ ਬਣੀ ਰੋਟੀ ਵੀ ਨਹੀਂ ਸੀ ਖਾਉਂਦੇ। ਮ੍ਰਿਤਕਾ ਦੀ ਲਾਸ਼ ਪਿੰਡ ਕਾਲਾ ਟਿੱਬਾ ਵਿਚ ਨਹਿਰ ਵਿਚੋਂ ਮਿਲੀ, ਜਿਸ ਨੂੰ ਸਦਰ ਪੁਲਸ ਨੇ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਰਖਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਏ ਸੰਮਨ
ਜਾਣਕਾਰੀ ਮੁਤਾਬਕ 25 ਸਾਲਾ ਨਿਰਮਲ ਕੌਰ ਦਾ ਵਿਆਹ ਮੋਗਾ ਵਾਸੀ ਦਿਲਦੀਪ ਨਾਲ ਤਕਰੀਬਨ 3 ਮਹੀਨੇ ਪਹਿਲਾਂ ਹੋਇਆ ਸੀ। ਉਸ ਦਾ ਰੰਗ ਕਾਲਾ ਹੋਣ ਕਾਰਨ ਅਕਸਰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਮਿਹਨੇ ਮਾਰਦੇ ਸੀ, ਜਿਸ ਕਾਰਨ ਉਹ ਤਣਾਅ ਵਿਚ ਰਹਿਣ ਲੱਗ ਪਈ। ਮ੍ਰਿਤਕਾ ਦੇ ਭਰਾ ਅਤੇ ਪਿਓ ਨੇ ਦੱਸਿਆ ਕਿ ਪਰਸੋਂ ਨਿਰਮਲ ਕੌਰ ਦਾ ਦਿਓਰ ਅਤੇ ਜੇਠ ਉਸ ਨੂੰ ਘਰ ਦੇ ਬਾਹਰ ਹੀ ਪੇਕੇ ਛੱਡ ਕੇ ਚਲੇ ਗਏ, ਜਿਸ ਤੋਂ ਦੁਖੀ ਹੋ ਕੇ ਉਸ ਨੇ ਬੀਤੀ ਰਾਤ ਕੇਰਾਖੇੜਾ ਪਿੰਡ 'ਚੋਂ ਲੰਘਦੀ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਮਗਰੋਂ ਉਹ ਉਸ ਦੀ ਭਾਲ ਕਰ ਰਹੇ ਸਨ ਤੇ ਉਸ ਦੀ ਲਾਸ਼ ਕਾਲਾ ਟਿੱਬਾ ਨਹਿਰ ਵਿਚੋਂ ਮਿਲੀ।
ਮ੍ਰਿਤਕਾ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਪਤੀ ਅਕਸਰ ਕਿਸੇ ਹੋਰ ਕੁੜੀ ਨਾਲ ਫ਼ੋਨ 'ਤੇ ਗੱਲਾਂ ਕਰਦਾ ਰਹਿੰਦਾ ਸੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮ੍ਰਿਤਕਾ ਦੇ ਪਤੀ ਅਤੇ ਸਹੁਰਾ ਪਰਿਵਾਰ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਕਾਰਨ ਉਨ੍ਹਾਂ ਦੀ ਧੀ ਦੀ ਜਾਨ ਚਲੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਕਾਲੀ ਹੋਣ ਕਾਰਨ ਉਸ ਨੂੰ ਵਸਾਉਣਾ ਹੀ ਨਹੀਂ ਸੀ ਤਾਂ ਉਸ ਨਾਲ ਵਿਆਹ ਕਿਉਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਮਜੀਠਾ 'ਚ ਨਹਿਰ ਵਿਚੋਂ ਮਿਲੀ ਸਰਪੰਚ ਦੀ ਲਾਸ਼, 2 ਹੋਰਨਾਂ ਦੀ ਵੀ ਹੋਈ ਸੀ ਮੌਤ
ਪੁਲਸ ਮੁਤਾਬਕ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨਾਂ 'ਤੇ ਉਸ ਦੇ ਬਿਆਨਾਂ 'ਤੇ ਉਸ ਦੇ ਸਹੁਰਾ ਪਰਿਵਾਰ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਜੀਠਾ 'ਚ ਨਹਿਰ ਵਿਚੋਂ ਮਿਲੀ ਸਰਪੰਚ ਦੀ ਲਾਸ਼, 2 ਹੋਰਨਾਂ ਦੀ ਵੀ ਹੋਈ ਸੀ ਮੌਤ
NEXT STORY