ਲੁਧਿਆਣਾ (ਸਿਆਲ) : ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਮੁੱਖਧਾਰਾ ’ਚ ਮੋੜਨ ਲਈ ਤੇ ਪ੍ਰੇਰਣ ਦੀ ਦਿਸ਼ਾ ਵਿਚ ਪੰਜਾਬ ਸਰਕਾਰ ਨੇ ਇਕ ਅਹਿਮ ਕਦਮ ਵਧਾ ਕੇ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੇ ਕੈਦੀਆਂ ਨੂੰ ਦੁਸਹਿਰੇ ਦਾ ਤੋਹਫ਼ਾ ਦਿੱਤਾ ਹੈ। ਹੁਣ ਕੈਦੀਆਂ ਦੇ ਵਿਆਹ ਬੰਧਨ ਨੂੰ ਮਜ਼ਬੂਤ ਕਰਨ ਅਤੇ ਕਾਰਾਵਾਸ ਦੇ ਮਾੜੇ ਨਤੀਜੇ ਖ਼ਤਮ ਕਰਨ ਲਈ ਨਵ-ਵਿਆਹੁਤਾ ਔਰਤਾਂ ਨੂੰ ਕੁਝ ਪਲ ਆਪਣੇ ਕੈਦੀ ਪਤੀਆਂ ਨਾਲ ਖ਼ੁਸ਼ੀ ਨਾਲ ਬਤੀਤ ਕਰਨ ਦਾ ਮੌਕਾ ਮਿਲੇਗਾ, ਜਿਸ ਦਾ ਸ਼ੁਭ ਆਰੰਭ ਸੈਂਟ੍ਰਲ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਕੀਤਾ।
ਇਹ ਵੀ ਪੜ੍ਹੋ: ਹੁਣ ਇਸ ਮਾਮਲੇ 'ਚ ਕਾਂਗਰਸੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ,ਹਰਜੋਤ ਬੈਂਸ ਦਾ ਦਾਅਵਾ- ਰਿਪੋਰਟ ਕਰੇਗੀ ਵੱਡਾ ਧਮਾਕਾ
ਜਾਣਕਾਰੀ ਦਿੰਦੇ ਹੋਏ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਹ ਸਹੂਲਤ ਕੇਵਲ ਉਨ੍ਹਾਂ ਹੀ ਕੈਦੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦਾ ਜੇਲ੍ਹ ’ਚ ਚੰਗਾ ਚਰਿੱਤਰ ਹੋਣ ਦੇ ਨਾਲ ਸਜ਼ਾ ਦੌਰਾਨ ਜੇਲ੍ਹ ਨਿਯਮਾਂ ਦੀ ਪਾਲਣਾ ਕੀਤੀ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੈਦੀਆਂ ਨੂੰ 3 ਮਹੀਨੇ ਵਿਚ ਇਕ ਵਾਰ ਆਪਣੇ ਜੀਵਨ ਸਾਥੀ ਦੇ ਨਾਲ ਇਕ ਘੰਟਾ ਬਿਤਾਉਣ ਲਈ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਭਾਜਪਾ ਨੂੰ ਜੇ ਆਪਣੀ ਤਾਕਤ ’ਤੇ ਗਰੂਰ ਤਾਂ 'ਆਪ' ਨੂੰ ਆਪਣੇ ਰਾਸ਼ਟਰਵਾਦ ’ਤੇ : ਮੰਤਰੀ ਧਾਲੀਵਾਲ
ਗੈਂਗਸਟਰਾਂ ਨੂੰ ਨਹੀਂ ਮਿਲੇਗੀ ਇਹ ਸਹੂਲਤ
ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਖ਼ਤ ਅਪਰਾਧੀਆਂ, ਗੈਂਗਸਟਰਾਂ, ਉੱਚ ਜ਼ੋਖਿਮ ਵਾਲੇ ਕੈਦੀਆਂ, ਯੋਨ ਅਪਰਾਧਾਂ ਅਤੇ ਦਾਜ ਦੇ ਮਾਮਲਿਆਂ ’ਚ ਸ਼ਾਮਲ ਕੈਦੀਆਂ ਨੂੰ ਇਹ ਸਹੂਲਤ ਤੋਂ ਵਾਂਝਾ ਰਹਿਣਾ ਪਵੇਗਾ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਬੰਦ ਕੈਦੀਆਂ ਤੋਂ ਫਾਰਮ ਭਰਵਾ ਕੇ ਉਨ੍ਹਾਂ ਦੀ ਜਾਂਚ-ਪੜਤਾਲ ਵੀ ਕੀਤੀ ਜਾਵੇਗੀ। ਉਸ ਤੋਂ ਬਾਅਦ ਗ੍ਰੀਨ ਸਿਗਨਲ ਮਿਲਣ ’ਤੇ ਮੁਲਾਕਾਤ ਦਾ ਪ੍ਰਬੰਧ ਕੀਤਾ ਜਾਵੇਗਾ। ਮੈਡੀਕਲ ਅਧਿਕਾਰੀ ਵੱਲੋਂ ਐੱਚ. ਆਈ. ਵੀ. ਸਮੇਤ ਜ਼ਰੂਰੀ ਮੈਡੀਕਲ ਟੈਸਟ ਵੀ ਕੀਤੇ ਜਾਣਗੇ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋ ਦਿਨਾਂ ਦੇ ਅੰਦਰ 4 ਮੁਲਾਕਾਤਾਂ ਹੋ ਗਈਆਂ ਹਨ।
ਇਹ ਵੀ ਪੜ੍ਹੋ: ਦੁਬਈ ’ਚ ਬੈਠ ਫੇਸਬੁੱਕ ’ਤੇ ਇਤਰਾਜ਼ਯੋਗ ਪੋਸਟਾਂ ਪਾ ਰਿਹਾ ਸੀ ਸ਼ਖ਼ਸ, ਟਾਰਗੇਟ 'ਤੇ ਰਾਜਨੇਤਾ ਸਣੇ ਨੇ ਇਹ ਲੋਕ
ਨੋਟ : ਜੇਲ੍ਹ ਮਹਿਕਮੇ ਦੀ ਇਸ ਪਹਿਲ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਜ਼ੋਰ ਫੜ੍ਹ ਸਕਦੀ ਹੈ 'ਠੰਡ'
NEXT STORY