ਜਲੰਧਰ (ਵਰੁਣ)– ਨਿਊਜ਼ੀਲੈਂਡ ਦਾ ਫਰਜ਼ੀ ਮੈਡੀਕਲ ਅਤੇ ਜਾਅਲੀ ਆਫਰ ਲੈਟਰ ਦੇ ਕੇ ਫਿਲੌਰ ਦੇ 5 ਲੋਕਾਂ ਨਾਲ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਏਜੰਟ 7 ਲੋਕਾਂ ਤੋਂ ਫਾਈਲ ਚਾਰਜ, ਜਾਅਲੀ ਆਫਰ ਲੈਟਰ ਅਤੇ ਫਿਰ ਮੈਡੀਕਲ ਕਰਵਾਉਣ ਦੇ ਨਾਂ ’ਤੇ ਵੀ ਲੱਖਾਂ ਰੁਪਏ ਲੈ ਚੁੱਕਾ ਸੀ ਪਰ ਉਸ ਨੇ ਪੈਸੇ ਲੈ ਕੇ ਕਿਸੇ ਦਾ ਵੀ ਕੰਮ ਨਹੀਂ ਕਰਵਾਇਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਇਕ ਏਜੰਟ ਨਾਲ ਨਿਊਜ਼ੀਲੈਂਡ ਜਾਣ ਦੀ ਗੱਲ ਕੀਤੀ ਸੀ। ਪਹਿਲਾਂ ਤਾਂ ਉਸ ਤੋਂ 2000 ਰੁਪਏ ਲਏ ਅਤੇ ਉਸ ਤੋਂ ਬਾਅਦ ਇਕ ਵਾਰ 4000 ਅਤੇ ਫਿਰ ਮੈਡੀਕਲ ਲਈ ਸਾਰੇ 5 ਲੋਕਾਂ ਤੋਂ 25000 ਲੈ ਲਏ।
ਇਹ ਵੀ ਪੜ੍ਹੋ- ਪੁਲਸ ਨੇ ਸਪਾ ਸੈਂਟਰ 'ਤੇ ਮਾਰੀ ਰੇਡ, ਦੇਖ ਕੇ ਭੱਜਣ ਲੱਗੀ ਕੁੜੀ ਚੌਥੀ ਮੰਜ਼ਿਲ ਤੋਂ ਡਿੱਗੀ ਹੇਠਾਂ
ਇਸ ਤੋਂ ਇਲਾਵਾ ਆਫਰ ਲੈਟਰ ਦੇ ਵੀ ਪੈਸੇ ਵਸੂਲੇ ਗਏ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਲਗਭਗ ਅੱਧੀ ਦਰਜਨ ਲੋਕਾਂ ਤੋਂ ਫਾਈਲ, ਮੈਡੀਕਲ ਅਤੇ ਆਫਰ ਲੈਟਰ ਦੇ ਨਾਂ ’ਤੇ ਉਨ੍ਹਾਂ ਲੱਖਾਂ ਰੁਪਏ ਭੋਟ ਲਏ, ਜਿਸ ਤੋਂ ਬਾਅਦ ਪਤਾ ਲੱਗਾ ਕਿ ਮੈਡੀਕਲ ਅਤੇ ਜਾਅਲੀ ਆਫਰ ਲੈਟਰ ਦੇ ਕੇ ਇਸ ਟ੍ਰੈਵਲ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ।
ਫਿਲਹਾਲ ਥਾਣਾ ਨੰਬਰ 7 ਦੀ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟ੍ਰੈਵਲ ਏਜੰਟ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦਾ ਨਾਂ ਜਲਦ ਸਾਹਮਣੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ- 'ਆਪਰੇਸ਼ਨ ਨਾਈਟ ਡੌਮੀਨੇਸ਼ਨ' ; ਜਦੋਂ ਅੱਧੀ ਰਾਤ ਨਾਕਿਆਂ ਦੀ ਚੈਕਿੰਗ ਕਰਨ ਖ਼ੁਦ ਫੀਲਡ 'ਚ ਉਤਰੇ DGP...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਿਪ੍ਰੈਸ਼ਨ ਕਾਰਨ ਨੌਜਵਾਨ ਪੀਣ ਲੱਗਾ ਸ਼ਰਾਬ, ਸਵੇਰੇ ਜਦੋਂ ਖੁੱਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼
NEXT STORY