ਲੁਧਿਆਣਾ (ਹਿਤੇਸ਼)- ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲੁਧਿਆਣਾ ਦਾ ਪ੍ਰਾਜੈਕਟ ਡਾਇਰੈਕਟਰ ਫਿਰ ਬਦਲ ਦਿੱਤਾ ਗਿਆ ਹੈ। ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਸਮਰਾਲਾ ਚੌਕ ਤੋਂ ਫਿਰੋਜ਼ਪੁਰ ਰੋਡ ਤੱਕ ਬਣੇ ਐਲੀਵੇਟਿਡ ਰੋਡ, ਲਾਡੋਵਾਲ ਬਾਈਪਾਸ ਤੋਂ ਇਲਾਵਾ ਦਿੱਲੀ-ਕਟੜਾ ਅਤੇ ਰੋਪੜ ਐਕਸਪ੍ਰੈੱਸ ਦੇ ਪ੍ਰਾਜੈਕਟ ਲਈ ਕੇ. ਐੱਲ. ਸਚਦੇਵਾ, ਅਸ਼ੋਕ ਤੋਂ ਬਾਅਦ ਨਵਰਤਨ ਨੂੰ ਪੀ. ਡੀ. ਲਗਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - MP ਸੰਜੀਵ ਅਰੋੜਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖਿਆ ਪੱਤਰ, ਟੋਲ ਪਲਾਜ਼ਿਆਂ ਲਈ ਕੀਤੀ ਇਹ ਅਪੀਲ
ਇਸ ਪੀ. ਡੀ. ਨੂੰ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਦਾ ਵੀ ਚਾਰਜ ਦਿੱਤਾ ਗਿਆ ਸੀ ਪਰ ਉਸ ਨੂੰ ਇਕਦਮ ਯੂ. ਪੀ. ’ਚ ਬਦਲ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਹੁਣ ਤੱਕ ਪੱਕੇ ਤੌਰ ’ਤੇ ਕੋਈ ਪੀ. ਡੀ. ਲਗਾਉਣ ਦੀ ਬਜਾਏ ਹਿਮਾਂਸ਼ੂ ਮਹਾਜਨ ਨੂੰ ਅਸਥਾਈ ਤੌਰ ’ਤੇ ਚਾਰਜ ਦਿੱਤਾ ਗਿਆ ਹੈ। ਇਸ ਫ਼ੈਸਲੇ ਨੂੰ ਐਲੀਵੇਟਿਡ ਰੋਡ ਦੀਆਂ ਖਾਮੀਆਂ ਅਤੇ ਐਕਸਪ੍ਰੈੱਸ-ਵੇ ਦੇ ਅੱਧ-ਵਿਚਾਲੇ ਲਟਕੇ ਨਿਰਮਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਐਲੀਵੇਟਿਡ ਰੋਡ ਦੇ ਹੇਠਾਂ-ਉੱਪਰ ਕਈ ਵਾਰ ਸੜਕ ਟੁੱਟਣ, ਸਲੈਬ ਡਿੱਗਣ, ਪਾਣੀ ਦੀ ਨਿਕਾਸੀ ਨਾ ਹੋਣ ਅਤੇ ਵਾਟਰ ਰੀ-ਚਾਰਜਿੰਗ ਦੇ ਯੂਨਿਟ ਖਰਾਬ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਇਲਾਵਾ ਦਿੱਲੀ-ਕਟੜਾ ਅਤੇ ਰੋਪੜ ਐਕਸਪ੍ਰੈੱਸ-ਵੇ ਦੇ ਪ੍ਰਾਜੈਕਟ ਲਈ ਜ਼ਮੀਨ ਅਕੁਵਾਇਰ ਪ੍ਰਕਿਰਿਆ ਮੁਕੰਮਲ ਨਾ ਹੋਣ ਦੀ ਵਜ੍ਹਾ ਨਾਲ ਠੇਕੇਦਾਰਾਂ ਵੱਲੋਂ ਪੈਰ ਖਿੱਚਣ ਦੀ ਵਜ੍ਹਾ ਨਾਲ ਐੱਨ. ਐੱਚ. ਏ. ਆਈ. ਵੱਲੋਂ ਕਾਫੀ ਕਿਰਕਿਰੀ ਹੋ ਰਹੀ ਹੈ, ਜਿਸ ਦੀ ਗਾਜ ਪੀ. ਡੀ. ’ਤੇ ਡਿੱਗਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਘਿਨਾਉਣੀ ਹਰਕਤ! ਭੱਖਿਆ ਮਾਹੌਲ
PWD ਵਿਭਾਗ ਨੇ ਬਦਲਿਆ ਕਈ ਜ਼ਿਲ੍ਹਿਆਂ ਦੇ ਚੀਫ ਇੰਜੀਨੀਅਰਾਂ ਦਾ ਚਾਰਜ
ਪੀ. ਡਬਲਯੂ. ਡੀ. ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਦੇ ਚੀਫ ਇੰਜੀਨੀਅਰ ਦਾ ਚਾਰਜ ਬਦਲ ਦਿੱਤਾ ਗਿਆ ਹੈ। ਇਸ ਸਬੰਧ ਵਿਚ ਪੀ. ਡਬਲਯੂ. ਡੀ. ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਜਾਰੀ ਆਰਡਰ ਮੁਤਾਬਕ ਗਗਨਦੀਪ ਸਿੰਘ ਤੋਂ 4 ਜ਼ਿਲਿਆਂ ਲੁਧਿਆਣਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਦੇ ਚੀਫ ਇੰਜੀਨੀਅਰ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ, ਉਨ੍ਹਾਂ ਕੋਲ ਸੈਂਟਰਲ ਸਰਕਲ ਦੀ ਜਗ੍ਹਾ ਹੁਣ ਸਿਰਫ ਕੁਆਲਿਟੀ ਅਤੇ ਚੀਫ ਵਿਜੀਲੈਂਸ ਅਫਸਰ ਦਾ ਚਾਰਜ ਰਹਿ ਗਿਆ ਹੈ। ਜਿਥੋਂ ਤੱਕ ਲੁਧਿਆਣਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਦੇ ਚੀਫ ਇੰਜੀਨੀਅਰ ਦਾ ਸਵਾਲ ਹੈ, ਉਸ ਦਾ ਚਾਰਜ ਰਮੇਸਤ ਬੈਂਸ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਪਨ ਬਾਂਸਲ ਨੂੰ ਚੀਫ ਇੰਜੀਨੀਅਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਨਾਰਥ ਸਰਕਲ ਦੇ ਅਧੀਨ ਆਉਂਦੇ ਅੰਮ੍ਰਿਤਸਰ ਅਤੇ ਜਲੰਧਰ-1 ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਜਿਸ ਦੇ ਲਈ ਬਾਕਾਇਦਾ ਮੁੱਖ ਮੰਤਰੀ ਦੀ ਮਨਜ਼ੂਰੀ ਲੈਣ ਦਾ ਦਾਅਵਾ ਸਰਕੂਲਰ ’ਚ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ 10 ਹਜ਼ਾਰ ਕਰੋੜ ਕਰਜ਼ਾ ਹੱਦ ਵਧਾਉਣ ਦੀ ਮੰਗ
NEXT STORY