ਭਵਾਨੀਗੜ੍ਹ (ਕਾਂਸਲ) : ਪਿੰਡ ਕਾਲਾਝਾੜ ਦੇ ਟੋਲ ਪਲਾਜ਼ਾ ਨਜ਼ਦੀਕ ਸਕੂਟਰੀ ਚਾਲਕ ਬੇਕਾਬੂ ਹੋ ਕੇ ਖ਼ਤਾਨਾਂ ’ਚੋਂ ਲੰਘਦੇ ਗੰਦੇ ਪਾਣੀ ਵਾਲੇ ਨਿਕਾਸੀ ਨਾਲੇ ’ਚ ਡਿੱਗਿਆ, ਜਿਸ ਕਾਰਨ ਸਕੂਟਰੀ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਦੇਰ ਸ਼ਾਮ ਨੂੰ ਨੈਬ ਸਿੰਘ ਪੁੱਤਰ ਦੀਵਾਨ ਸਿੰਘ ਉਮਰ ਕੀਰਬ 44 ਸਾਲ ਵਾਸੀ ਪਿੰਡ ਰੌਸ਼ਨਵਾਲਾ ਆਪਣੀ ਭਾਣਜੀ ਨੂੰ ਦੀਵਾਲੀ ਦੇ ਕੇ ਵਾਪਸ ਆਪਣੇ ਪਿੰਡ ਰੌਸ਼ਨਵਾਲਾ ਨੂੰ ਪਰਤ ਰਿਹਾ ਤਾਂ ਜਦੋਂ ਉਹ ਪਿੰਡ ਕਾਲਾਝਾੜ ਦੇ ਟੋਲ ਪਲਾਜ਼ੇ ਕੋਲ ਪਹੁੰਚਿਆ ਤਾਂ ਉਸਦੀ ਸਕੂਟਰੀ ਬੇਕਾਬੂ ਹੋ ਕੇ ਖਤਾਨਾਂ ’ਚ ਉਤਰੀ ਤੇ ਸਕੂਟਰੀ ਚਾਲਕ ਇੱਥੋਂ ਲੰਘਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ’ਚ ਮੂਧੇ ਮੂੰਹ ਡਿੱਗ ਜਾਣ ਕਾਰਨ ਉਸਦੀ ਮੌਤ ਹੋ ਗਈ।
ਸਵੇਰੇ ਇੱਥੋਂ ਲੰਘਣ ਵਾਲੇ ਕਿਸੇ ਰਾਹਗੀਰ ਨੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਜਿਸ ਦਾ ਪਰਿਵਾਰ ਵਲੋਂ ਸਸਕਾਰ ਕਰ ਦਿੱਤਾ ਗਿਆ।
ਮੁੜ ਵਧੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ, 2 ਦਿਨਾਂ ਦਾ ਅੰਕੜਾ ਹੋਇਆ 2,600 ਤੋਂ ਪਾਰ
NEXT STORY