ਲੁਧਿਆਣਾ (ਰਾਜ)- ਸਰਾਭਾ ਨਗਰ ਦੇ ਤਹਿਤ ਆਉਂਦੇ ਪਾਸ਼ ਇਲਾਕੇ ਦੇ ਸਾਊਥ ਸਿਟੀ ਵਿਚ ਸਥਿਤ ਕਲੱਬ ਇਲ੍ਹਾਂ ਦਿਨਾਂ ਵਿਚ ਅੱਯਾਸ਼ੀ ਅਤੇ ਕਾਨੂੰਨ ਦੀ ਉਲੰਘਣਾ ਦੇ ਸੁਰੱਖਿਅਤ ਅੱਡੇ ਬਣ ਚੁੱਕੇ ਹਲ। ਕਹਿਣ ਨੂੰ ਤਾਂ ਪ੍ਰਸ਼ਾਸਨ ਨੇ ਰਾਤ ਦੇ ਸਮੇਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਪਰ ਇਨ੍ਹਾਂ ਕਲੱਬਾਂ ਦੇ ਅੰਦਰ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਸੂਤਰਾਂ ਮੁਤਾਬਕ ਇਥੇ ਰਾਤ 11 ਵਜੇ ਤੋਂ ਬਾਅਦ ਅਸਲੀ ਖੇਡ ਸ਼ੁਰੂ ਹੁੰਦੀ ਹੇ ਜੋ ਤੜਕੇ 4 ਵਜੇ ਤੱਕ ਨਿਰਵਿਘਨ ਚਲਦੀ ਰਹਿੰਦੀ ਹੈ। ਹੁੱਕੇ ਦਾ ਧੂੰਆਂ ਅਤੇ ਮਹਿੰਗੀ ਵਿਦੇਸ਼ੀ ਸ਼ਰਾਬ ਦਾ ਦੌਰ ਇਥੇ ਸ਼ਰੇਆਮ ਚਲਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖਾਕੀ ਦੀ ਨਜ਼ਰ ਇਨ੍ਹਾਂ ਉੱਚੀਆਂ ਕੰਧਾਂ ਦੇ ਪਿੱਛੇ ਚੱਲ ਰਹੇ ਗੋਰਖਧੰਦੇ ’ਤੇ ਨਹੀਂ ਪੈਂਦੀ।
ਇਨ੍ਹਾਂ ਲੇਟ ਨਾਈਟ ਪਾਰਟੀਆਂ ਵਿਚ ਸਭ ਤੋਂ ਡਰਾਉਣਾ ਪਹਿਲੂ ਇਹ ਹੈ ਕਿ ਇਥੇ ਭਾਰੀ ਗਿਣਤੀ ਵਿਚ ਨਾਬਾਲਗ ਬੱਚੇ ਪੁੱਜ ਰਹੇ ਹਨ। ਇਨ੍ਹਾਂ ਕਲੱਬਾਂ ਵਿਚ ਉਮਰ ਦੀ ਕੋਈ ਪਾਬੰਦੀ ਨਹੀਂ ਦਿਖਦੀ ਅਤੇ ਨਾਬਾਲਗਾ ਨੂੰ ਸ਼ਰੇਆਮ ਸ਼ਰਾਬ ਅਤੇ ਜ਼ਹਿਰੀਲਾ ਹੁੱਕਾ ਪਰੋਸਿਆ ਜਾ ਰਿਹਾਹੈ। ਨਿਯਮਾਂ ਦੇ ਮੁਤਾਬਕ ਨਾਬਾਲਗਾਂ ਨੂੰ ਨਸ਼ਾ ਪਰੋਸਣਾ ਸੰਗੀਨ ਅਪਰਾਧ ਹੈ ਪਰ ਮੁਨਾਫੇ ਦੇ ਲਾਲਚ ਵਿਚ ਕਲੱਬ ਮਾਲਕ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੇ ਹਨ। ਰਾਤ ਭਰ ਚੱਲਣ ਵਾਲੇ ਕੰਨ ਪਾੜਵੇਂ ਸੰਗੀਤ ਵਾਲੇ ਅਤੇ ਨਸ਼ੇ ਦੇ ਇਸ ਮੇਲ ਨੇ ਸਥਾਨਕ ਨਿਵਾਸੀਆਂ ਦੀ ਵੀ ਨੀਂਦ ਵੀ ਹਰਾਮ ਕਰ ਰੱਖੀ ਹੈ।
ਪੁਲਸ ਦੀ ਦੋਹਰੀ ਨੀਤੀ ’ਤੇ ਸਵਾਲ
ਸ਼ਹਿਰ ਦੀਆਂ ਆਮ ਸੜਕਾਂ ਨੂੰ ਰੇਹੜੀਅ-ਫੜ੍ਹੀਆਂ ਜਾਂ ਛੋਟੀਆਂ ਜਾਂ ਛੋਟੀਆਂ ਦੁਕਾਨਾਂ ’ਤੇ ਸ਼ਰਾਬ ਪੀਣ ਵਾਲਿਆਂ ਨੂੰ ਫੜ ਕੇ ਆਪਣੀ ਪਿੱਠ ਥਾਪੜਦੀ ਹੈ ਪਰ ਸਾਊਥ ਸਿਟੀ ਇਲਾਕੇ ਦੇ ਇਨ੍ਹਾਂ ਵੱਡੇ ਕਲੱਬਾਂ ਦੇ ਅੱਗੇ ਪੁਲਸ ਬੇਵੱਸ ਨਜ਼ਰ ਆਉਂਦੀ ਹੈ। ਚਰਚਾ ਹੈ ਕਿ ਪੁਲਸ ਦੇ ਕਈ ਵੱਡੇ ਅਧਿਕਾਰੀਆਂ ਦਾ ਇਨ੍ਹਾਂ ਕਲੱਬਾਂ ਵਿਚ ਨਿਯਮ ਨਾਲ ਆਉਣਾ-ਜਾਣਾ ਹੈ ਜਿਸ ਕਾਰਨ ਇਨ੍ਹਾਂ ’ਤੇ ਖਾਸ ਮੇਹਰਬਾਨੀ ਰਹਿੰਦੀ ਹੈ। ਜੇਕਰ ਕਦੇ ਜਨਤੇ ਦਬਾਅ ਵਿਚ ਕੋਈ ਛਾਪਾ ਮਾਰਨਾ ਵੀ ਹੈ ਤਾਂ ਉਹ ਮਹਿਜ਼ ਖਾਨਾਪੂਰਤੀ ਅਤੇ ਫਾਈਲਾਂ ਭਰਨ ਤੱਕ ਸੀਮਤ ਰਹਿ ਜਾਂਦੀ ਹੈ। ਛਾਪੇਮਾਰੀ ਤੋਂ ਪਹਿਲਾਂ ਹੀ ਕਲੱਬਾਂ ਨੂੰ ਸੂਚਨਾ ਮਿਲ ਜਾਣਾ ਵੀ ਦਾਲ ਵਿਚ ਕੁਝ ਹੋਣ ਵੱਲ ਇਸ਼ਾਰਾ ਕਰਦਾ ਹੈ।
ਸਾਹਿਬ! ਕਦੋਂ ਟੁੱਟੇਗੀ ਇਹ ਗੰਢਤੁਪ?
ਹੈਰਾਨੀ ਦੀ ਗੱਲ ਹੈ ਕਿ ਜਿਥੇ ਆਮ ਆਦਮੀ ਦੇ ਲਈ ਨਿਯਮ ਸਖਤ ਹਨ, ਉਥੇ ਇਨ੍ਹਾਂ ਆਲੀਸ਼ਾਨ ਕਲੱਬਾਂ ਦੇ ਲਈ ਕਾਨੂੰਨ ਦੇ ਅਰਥ ਬਦਲ ਜਾਂਦੇ ਹਨ। ਮਹਿੰਗੇ ਰੇਟਾਂ ’ਤੇ ਬ੍ਰਾਂਡਿਡ ਸ਼ਰਾਬ ਅਤੇ ਨਾਜਾਇਜ਼ ਹੁੱਕਾ ਬਾਰ ਚਲਾਉਣ ਵਾਲੇ ਇਨ੍ਹਾਂ ਰਸੂਖਦਾਰਾਂ ’ਤੇ ਆਖਰ ਨਕੇਲ ਕਦੋਂ ਕੱਸੀ ਜਾਵੇਗੀ? ਕੀ ਪੁਲਸ ਪ੍ਰਸ਼ਾਸਨ ਇਨ੍ਹਾਂ ਕਲੱਬਾਂ ਦੇ ਮਾਲਕਾਂ ਅਤੇ ਉਥੇ ਆਉਣ ਵਾਲੇ ਖਾਸ ਮਹਿਮਾਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਨਿਰਪੱਖ ਕਾਰਵਾਈ ਕਰੇਗਾ? ਸ਼ਹਿਰ ਦੇ ਜਾਗਰੂਕ ਨਾਗਰਿਕ ਹੁਣ ਪੁਲਸ ਕਮਿਸ਼ਨਰ ਤੋਂ ਮੰਗ ਕਰ ਰਹੇ ਹਨ ਕਿ ਇਨ੍ਹਾਂ ਨਾਈਟ ਕਲੱਬਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਨਾਬਾਲਗਾਂ ਨੂੰ ਨਸ਼ਾ ਪਰੋਸਣ ਵਾਲਿਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਖਾਕੀ ਆਪਣੀ ਸ਼ਾਖ ਬਚਾਉਣ ਲਈ ਇਨ੍ਹਾਂ ਵੀ.ਆਈ.ਪੀ. ਕਲੱਬਾਂ ’ਤੇ ਕਦੋਂ ਥਾਵਾ ਬੋਲਦੀ ਹੇ।
ਨਸ਼ੇ ਦੇ ਸ਼ੱਕ ਵਿਚ ਐੱਨ.ਸੀ.ਬੀ. ਨੇ ਵੀ ਕੀਤੀ ਸੀ ਛਾਪੇਮਾਰੀ
ਕੁਝ ਮਹੀਨੇ ਪਹਿਲਾਂ ਸਾਊਥ ਸਿਟੀ ਦੇ ਇਕ ਕਲੱਬ ’ਤੇ ਐੱਨ.ਸੀ.ਬੀ. ਨੇ ਵੀ ਛਾਪਾ ਮਾਰਿਆ ਸੀ ਜਿਥੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਬੁਲਾ ਕੇ ਬਾਥਰੂਮ ਵਿਚ ਨਸ਼ਾ ਕਰਵਾਇਆ ਜਾਂਦਾ ਹੈ। ਉਥੇ ਟੀਮ ਨੇ ਕੁਝ ਸ਼ੱਕੀਆਂ ਨੂੰ ਵੀ ਫੜਿਆ ਸੀ ਅਤੇ ਉਨ੍ਹਾਂ ਤੋਂ ਨਸ਼ਾ ਵੀ ਬਰਾਮਦ ਕੀਤਾ ਸੀ। ਹਾਲਾਂਕਿ ਦਿੱਲੀ ਤੋਂ ਆਈ ਐੱਨ.ਸੀ.ਬੀ. ਦੀ ਟੀਮ ਨੇ ਕੁਝ ਸਪੱਸ਼ਟ ਨਹੀਂ ਕੀਤਾ ਸੀ। ਇਥੇ ਆਮ ਕਰਕੇ ਨਾਬਾਲਗ ਅਤੇ ਨਾਬਾਲਗਾਵਾਂ ਨੂੰ ਖੁੱਲੇਆਮ ਨਸ਼ਾ ਦਿੱਤਾ ਜਾਂਦਾ ਹੈ। ਨਸ਼ੇ ਵਚ ਦੇਰ ਰਾਤ ਜਦੋਂ ਰਸੂਖਦਾਰ ਬੱਚੇ ਆਪਣੀਆਂ ਆਪਣੀਆਂ ਗੱਡੀਆਂ ਵਿਚ ਨਿਕਲਦੇ ਹਨ ਤਾਂ ਉਹ ਫਿਰ ਗੱਡੀਆਂ ਨਾਲ ਰੇਸ ਲਾਉਂਦੇ ਹਨ ਜੋ ਕਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਡੀ.ਸੀ. ਨੇ ਰਾਤ 11 ਵਜੇ ਤੋਂ ਬਾਅਦ ਸ਼ਰਾਬ ’ਤੇ ਲਗਾਈ ਦੀ ਪਾਬੰਦੀ
ਕੁਝ ਸਮਾਂ ਪਹਿਲਾ ਇਕ ਭਾਜਪਾ ਨੇਤਰੀ ਦੀ ਬੇਟੀ ਅਤੇ ਹੋਰਨਾਂ ਦੀ ਗੱਡੀ ਸੜਕ ਹਾਦਸੇ ਵਿਚ ਨੁਕਸਾਨੀ ਗਈ ਸੀ, ਕੁਝ ਜ਼ਖਮੀ ਵੀ ਹੋਏ ਸਨ ਜਿਸ ਤੋਂ ਬਾਅਦ ਡੀਸੀ. ਨੇ ਇਨ੍ਹਾਂ ਕਲੱਬਾਂ ’ਤੇ ਪਾਬੰਦੀ ਲਗਾਈ ਸੀ ਕਿ ਸ਼ਰਾਬ ਰਾਤ 11 ਵਜੇ ਤੋਂ ਬਾਅਦ ਨਹੀਂ ਪਿਲਾਈ ਜਾਂ ਪੀਤੀ ਜਾਵੇਗੀ ਪਰ ਇਨ੍ਹਾਂ ਪਾਬੰਦੀਆਂ ਨੂੰ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਰਾਤ ਹੁੰਦੇ ਹੀ ਜਿਥੇ ਪੂਰਾ ਸ਼ਹਿਰ ਸ਼ਾਂਤ ਹੋ ਜਾਂਦਾ ਹੈ, ਉਥੇ ਇਨ੍ਹਾਂ ਕਲੱਬਾਂ ਵਿਚ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦੀ ਹੈ। ਆਸ ਪਾਸ ਰਹਿਣ ਵਾਲੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ।
ਛੋਟੀ ਜਿਹੀ ਜਗ੍ਹਾ ਵਿਚ ਸੈਂਕੜੇ ਲੋਕ ਹੁੰਦੇ, ਕਿਸੇ ਹਾਦਸੇ ਤੋਂ ਬਾਅਦ ਜਾਗੇਗਾ ਪ੍ਰਸ਼ਾਸਨ
ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਥੇ ਨਾਈਟ ਪਾਰਟੀਆਂ ਹੁੰਦਖੀਆਂ ਹਨ, ਉਥੇ ਕਰੀਬ 100 ਵਿਅਕਤੀ ਹੀ ਆ ਸਕਦੇ ਹਨ, ਪਰ ਪੈਸਿਆਂ ਦੇ ਲਾਲਚ ਵਿਚ ਅੰਨੇ੍ਹ ਹੋਏ ਕਲੱਬਾਂ ਦੇ ਮਾਲਕਾਂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਉਥੇ 300 ਤੋਂ 400 ਲੋਕ ਹੁੰਦੇ ਹਨ। ਅਜਿਹੇ ਵਿਚ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਭੁਗਤਣਾ ਪੈ ਸਕਦਾ ਹੈ ਪਰ ਪ੍ਰਸ਼ਾਸਨ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜੇਕਰ ਕੋਈ ਹਾਦਸਾ ਹੋਇਆ ਤਾਂ ਹੀ ਕਾਰਵਾਈ ਕੀਤੀ ਜਾਵੇਗੀ।
ਵਾਲੀਬਾਲ ਦੇ ਚੋਟੀ ਦੇ ਖਿਡਾਰੀ ਰਹੇ ਜਸਵੀਰ ਸਿੰਘ ਦੀ ਹਾਦਸੇ 'ਚ ਮੌਤ
NEXT STORY