ਲੁਧਿਆਣਾ (ਹਿਤੇਸ਼) : ਸਰਦੀ ਦੀ ਦਸਤਕ ਨਾਲ ਨਗਰ ਨਿਗਮ ਨੂੰ ਰਾਤ ਦੇ ਸਮੇਂ ਸੜਕਾਂ 'ਤੇ ਖੁੱਲ੍ਹੇ ਆਸਮਾਨ ਦੇ ਥੱਲੇ ਸੌਣ ਵਾਲੇ ਲੋਕਾਂ ਦੀ ਯਾਦ ਆ ਗਈ ਹੈ, ਜਿਸ ਤਹਿਤ ਰੇਲਵੇ ਸਟੇਸ਼ਨ ਰੋਡ ਤੋਂ ਭਿਖਾਰੀਆਂ ਨੂੰ ਫੜ੍ਹ ਕੇ ਨਾਈਟ ਸ਼ੈਲਟਰ 'ਚ ਪਹੁੰਚਾਇਆ ਗਿਆ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਰਾਤ ਨੂੰ ਸੜਕਾਂ ਕੰਢੇ ਖੁੱਲ੍ਹੇ ਆਸਮਾਨ ਦੇ ਥੱਲੇ ਰਹਿਣ ਲਈ ਮਜਬੂਰ ਲੋਕਾਂ ਲਈ ਨਾਈਟ ਸ਼ੈਲਟਰ ਬਣਾਉਣ ਦੀ ਜ਼ਿੰਮੇਵਾਰੀ ਸਰਕਾਰ ਵਲੋਂ ਨਗਰ ਨਿਗਮ ਨੂੰ ਦਿੱਤੀ ਗਈ ਸੀ, ਜਿਸ ਤਹਿਤ ਨਗਰ ਨਿਗਮ ਵੱਲੋਂ ਕਈ ਥਾਈਂ ਨਾਈਟ ਸ਼ੈਲਟਰ ਬਣਾਏ ਤਾਂ ਹੋਏ ਹਨ ਪਰ ਆਮ ਦਿਨਾਂ 'ਚ ਉੱਥੇ ਤਾਲੇ ਲਟਕੇ ਰਹਿੰਦੇ ਹਨ। ਹੁਣ ਸਰਦੀ ਦਾ ਮੌਸਮ ਸ਼ੁਰੂ ਹੋਣ 'ਤੇ ਡੀ. ਸੀ. ਵਲੋਂ ਨਾਈਟ ਸ਼ੈਲਟਰਾਂ ਦੀ ਵਰਕਿੰਗ ਬਾਰੇ ਰਿਪੋਰਟ ਮੰਗੀ ਗਈ ਹੈ।
3 ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਜੋੜੇ ਤੋਂ ਗਹਿਣੇ ਲੁੱਟੇ
NEXT STORY