ਬਠਿੰਡਾ (ਵੈੱਬ ਡੈਸਕ)- ਕੰਚਨ ਉਰਫ਼ ਕਮਲ ਕੌਰ ਭਾਬੀ ਕਤਲ ਕੇਸ 'ਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨਿਹੰਗਾਂ ਨੂੰ ਅੱਜ ਬਠਿੰਡਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪਹਿਲਾਂ ਦੋ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਕੈਂਟ ਥਾਣਾ ਪੁਲਸ ਵੱਲੋਂ ਦੋਬਾਰਾ ਰਿਮਾਂਡ ਦੀ ਮੰਗ ਕੀਤੀ ਗਈ। ਇਸ ਦੌਰਾਨ ਅਦਾਲਤ ਨੇ ਪੁਲਸ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਦੋਸ਼ੀਆਂ ਨੂੰ ਤਿੰਨ ਦਿਨਾਂ ਦੇ ਹੋਰ ਪੁਲਸ ਰਿਮਾਂਡ ‘ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੈਂਟ ਥਾਣੇ ਦੇ ਐੱਸ. ਐੱਚ. ਓ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਸ ਵੱਲੋਂ ਹੋਰ ਗੰਭੀਰ ਪੱਖਾਂ ‘ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਸਚਾਈ ਸਾਹਮਣੇ ਲਿਆਂਦੀ ਜਾ ਸਕੇ।
ਇਹ ਵੀ ਪੜ੍ਹੋ: ਹਾਜੀਪੁਰ 'ਚ ਵੱਡਾ ਹਾਦਸਾ, 'ਜੰਨਤ' ਝੀਲ 'ਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ
ਭਾਬੀ ਕਮਲ ਕੌਰ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, SSP ਨੇ ਖੋਲ੍ਹ 'ਤੇ ਸਾਰੇ ਰਾਜ਼
ਇਥੇ ਇਹ ਵੀ ਦੱਸ ਦੇਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਭਾਬੀ ਕਮਲ ਕੌਰ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਪਿਛਲੇ 3 ਮਹੀਨਿਆਂ ਤੋਂ ਇਸ ਕਤਲਕਾਂਡ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। 5 ਦੋਸ਼ੀਆਂ ਨੇ ਮਿਲ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਲਈ ਕੰਮ ਕੀਤਾ। ਉਹ ਕਈ ਵਾਰ ਲੁਧਿਆਣਾ 'ਚ ਕਮਲ ਕੌਰ ਭਾਬੀ ਦੇ ਘਰ ਵੀ ਗਏ। ਯੋਜਨਾ ਨੂੰ ਆਖ਼ਰੀ ਰੂਪ ਦੇਣ ਲਈ ਸਾਰੇ ਦੋਸ਼ੀ ਮੋਗਾ ਤੋਂ ਲੁਧਿਆਣਾ ਪੁੱਜੇ ਅਤੇ ਕਾਰਾਂ ਦੀ ਪ੍ਰਮੋਸ਼ਨ ਕਰਨ ਦੇ ਬਹਾਨੇ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਨੂੰ ਬਠਿੰਡਾ ਲੈ ਆਏ। ਇੱਥੇ ਉਨ੍ਹਾਂ ਨੇ ਉਸ ਦੀ ਕਾਰ ਦੀ ਮੁਰੰਮਤ ਵੀ ਕਰਵਾਈ ਅਤੇ ਉਸ ਨੂੰ ਕੁੱਝ ਪੈਸੇ ਵੀ ਦਿੱਤੇ। ਇਸ ਦੌਰਾਨ ਉਹ ਵੱਖ-ਵੱਖ ਬਹਾਨੇ ਬਣਾ ਕੇ ਸ਼ਹਿਰ 'ਚ ਸੁੰਨਸਾਨ ਥਾਂ ਦੀ ਭਾਲ 'ਚ ਬਠਿੰਡਾ-ਭੁੱਚੋ ਰੋਡ ਅਤੇ ਆਸ-ਪਾਸ ਦੇ ਇਲਾਕੇ 'ਚ ਕਮਲ ਕੌਰ ਭਾਬੀ ਨੂੰ ਘੁੰਮਾਉਂਦੇ ਰਹੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
ਪਰਨੇ ਨਾਲ ਘੁੱਟਿਆ ਗਲਾ
ਫਿਰ ਰਾਤ ਦੇ ਹਨ੍ਹੇਰੇ 'ਚ ਭੁੱਚੋ ਇਲਾਕੇ 'ਚ ਜਸਪ੍ਰੀਤ ਅਤੇ ਨਿਮਰਜੀਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਮਿਲ ਕੇ ਕਾਰ 'ਚ ਬੈਠੀ ਕਮਲ ਕੌਰ ਭਾਬੀ ਦਾ ਗਲਾ ਘੁੱਟ ਦਿੱਤਾ। ਇਸ ਲਈ ਉਨ੍ਹਾਂ ਨੇ ਇਕ ਪਰਨੇ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਜਿਸ ਕਾਰ 'ਚ ਕਮਲ ਕੌਰ ਭਾਬੀ ਬੈਠੀ ਸੀ, ਉਸ ਕਾਰ ਨੂੰ ਆਦੇਸ਼ ਹਸਪਤਾਲ ਦੇ ਨੇੜੇ ਪਾਰਕਿੰਗ 'ਚ ਖੜ੍ਹਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਮ੍ਰਿਤਪਾਲ ਯੂ. ਏ. ਈ. ਦੀ ਫਲਾਈਟ 'ਚ ਵਿਦੇਸ਼ ਭੱਜ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਲੁੱਕ ਆਊਟ ਸਰਕੂਲਰ ਜਾਰੀ ਕਰਨ ਤੋਂ ਬਾਅਦ ਮਿਲੀ।
ਇਹ ਵੀ ਪੜ੍ਹੋ: ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ ਵੇਖ ਰਹਿ ਗਈ ਦੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਿਵਾਰ ਨਾਲ ਬੈਠ ਕੇ ਚਾਹ ਪੀਣੀ ਵੀ ਨਹੀਂ ਹੋਈ ਨਸੀਬ, ਨੌਜਵਾਨ ਨੂੰ ਮੌਤ ਨੇ ਪਾ ਲਿਆ ਘੇਰਾ
NEXT STORY