ਲੁਧਿਆਣਾ (ਰਾਮ)- ਮਾਡਲ ਟਾਊਨ ਸਥਿਤ ਫਾਸਟਵੇਅ ਟ੍ਰੈਵਲ ਏਜੰਸੀ ਦੇ ਮਾਲਕ ਵਿਜੇ ਅਰੋੜਾ ਦੇ ਦਫ਼ਤਰ ’ਚ ਨਿਹੰਗ ਦੇ ਭੇਸ ’ਚ ਇਕ ਵਿਅਕਤੀ ਦਾਖਲ ਹੋ ਗਿਆ ਅਤੇ ਉਸ ਨੂੰ ਧਮਕਾ ਕੇ ਫਿਰੌਤੀ ਦੀ ਮੰਗ ਕੀਤੀ। ਵਿਜੇ ਅਰੋੜਾ ਨੇ ਆਪਣੇ ਸਟਾਫ ਦੀ ਮਦਦ ਨਾਲ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਆਪਣੇ ਆਪ ਨੂੰ ਨਿਹੰਗ ਦੱਸਣ ਵਾਲੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਤੋਂ ਚੰਦੇ ਦੇ ਨਾਂ ’ਤੇ ਪੈਸੇ ਮੰਗੇ ਪਰ ਜਦੋਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨਿਹੰਗ ਨੇ ਉਸ ਨੂੰ ਆਪਣੀ ਤਲਵਾਰ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ - ਨਸ਼ਾ ਤਸਕਰਾਂ ਨੂੰ CM ਮਾਨ ਦੀ ਸਿੱਧੀ ਚਿਤਾਵਨੀ (ਵੀਡੀਓ)
ਵਿਜੇ ਅਰੋੜਾ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਸੰਭਾਲਿਆ। ਵਿਜੇ ਅਰੋੜਾ ਅਨੁਸਾਰ ਕੁਝ ਸ਼ਰਾਰਤੀ ਲੋਕ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਅਜਿਹੇ ’ਚ ਸ਼੍ਰੋਮਣੀ ਕਮੇਟੀ ਨੂੰ ਅੱਗੇ ਆ ਕੇ ਉਨ੍ਹਾਂ ਲੋਕਾਂ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਵਿਭਾਗ 'ਚ ਬਦਲੀਆਂ ਨੂੰ ਲੈ ਕੇ ਸਟਾਫ਼ ਹੱਥ ਲੱਗੀ ਨਿਰਾਸ਼ਾ
NEXT STORY