ਲੁਧਿਆਣਾ (ਵਿੱਕੀ)- ਲੰਬੀ ਉਡੀਕ ਤੋਂ ਬਾਅਦ 24 ਅਗਸਤ ਨੂੰ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੇ ਚਾਹਵਾਨ ਮਨਿਸਟ੍ਰੀਅਲ ਕਾਮਿਆਂ ਲਈ ਪਹਿਲੇ ਗੇੜ (ਜ਼ਿਲੇ ਦੇ ਅੰਦਰ) ਲਈ ਸਟੇਸ਼ਨ ਚੋਣ ਦੀ ਆਪਸ਼ਨ ਖੁੱਲ੍ਹਦੇ ਹੀ ਬਦਲੀਆਂ ਦੀ ਆਸ ’ਚ ਬੈਠੇ ਕਲਰਕਾਂ ’ਚ ਭਾਈ ਨਿਰਾਸ਼ਾ ਅਤੇ ਬੇਚੈਨੀ ਦਾ ਆਲਮ ਪੈਦਾ ਹੋ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਮਨਿਸਟ੍ਰੀਅਲ ਸਟਾਫ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਕੱਲ ਜਦੋਂ ਬਦਲੀਆਂ ਲਈ ਸਟੇਸ਼ਨ ਚੋਣ ਪੋਰਟਲ ਖੁੱਲ੍ਹਿਆ ਤਾਂ ਸਕੂਲਾਂ ਅਤੇ ਕਾਲਜਾਂ ’ਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਕਲਰਕਾਂ ਨੂੰ ਸਟੇਸ਼ਨ ਚੋਣ ਵੇਲੇ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.), ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਐ.ਸਿ.) ਅਤੇ ਬੀ.ਪੀ.ਈ.ਓ. ਦਫ਼ਤਰਾਂ ਦੇ ਸਟੇਸ਼ਨ ਸ਼ੋਅ ਹੀ ਨਹੀਂ ਹੋਏ।
ਇਹ ਖ਼ਬਰ ਵੀ ਪੜ੍ਹੋ - ਪਟਵਾਰੀ ਵੱਲੋਂ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਦੇ ਮਾਮਲੇ 'ਚ ਨਵਾਂ ਮੋੜ
ਖੱਟੜਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਕਾਲਜਾਂ ਦਾ ਕਾਡਰ ਤਾਂ ਵੱਖਰਾ ਬਣਾ ਦਿੱਤਾ ਗਿਆ ਹੈ, ਉਹ ਸਟੇਸ਼ਨਾਂ ਦੀ ਇਸ ਲਈ ਚੋਣ ਨਹੀਂ ਹੋ ਰਹੀ ਪਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਬੀ. ਪੀ. ਈ. ਓ. ਦਫ਼ਤਰਾਂ ਦਾ ਕੇਡਰ ਤਾਂ ਇਕੱਠਾ ਹੀ ਹੈ। ਉਨ੍ਹਾਂ ਦੀ ਸਟੇਸ਼ਨ ਚੁਆਇਸ ਨਾ ਹੋਣਾ ਮਨਿਸਟ੍ਰੀਅਲ ਸਟਾਫ ਦੇ ਕਾਮਿਆਂ ਨਾ ਸ਼ਰੇਆਮ ਧੱਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਨਿਸਟ੍ਰੀਅਲ ਕਾਮੇ ਦਫ਼ਤਰਾਂ ’ਚ ਬਲਦੀ ਕਰਵਾ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਦਾ ਤਜਰਬਾ ਕਾਫੀ ਪੁਰਾਣਾ ਹੈ, ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਤਜਰਬੇਕਾਰ ਮਨਿਸਟ੍ਰੀਅਲ ਕਾਮਿਆਂ ਨੂੰ ਦਫ਼ਤਰਾਂ ’ਚ ਜਾਣ ਤੋਂ ਰੋਕ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਨਸ਼ਾ ਤਸਕਰਾਂ ਨੂੰ CM ਮਾਨ ਦੀ ਸਿੱਧੀ ਚਿਤਾਵਨੀ (ਵੀਡੀਓ)
ਉਨ੍ਹਾਂ ਕਿਹਾ ਕਿ ਬਦਲੀ ਅਪਲਾਈ ਕਰਨ ਸਮੇਂ ਡਾਟਾ ਭਰਨ ਦੇ ਬਾਵਜੂਦ ਵਿਭਾਗ ਵੱਲੋਂ ਮਨਿਸਟ੍ਰੀਅਲ ਕਾਮਿਆਂ ਨੂੰ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਸੈ. ਸਿ.), ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਐ. ਸਿ.) ਅਤੇ ਬੀ. ਪੀ. ਈ. ਓ. ਦਫ਼ਤਰਾਂ ’ਚ ਜਾਣ ਤੋਂ ਨਾਂਹ ਕਰ ਦਿੱਤੀ ਗਈ ਹੈ। ਪ੍ਰਧਾਨ ਖੱਟੜਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਇਕ ਵਾਰ ਫਿਰ ਤੋਂ ਭਾਰੀ ਗਿਣਤੀ ’ਚ ਮਨਿਸਟ੍ਰੀਅਲ ਕਾਮਿਆਂ ਨੂੰ ਮਾਨਸਿਕ ਤੌਰ ’ਤੇ ਬੇਹੱਦ ਪ੍ਰੇਸ਼ਾਨ ਦੇ ਨਿਰਾਸ਼ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਪੀੜਤ ਮਨਿਸਟ੍ਰੀਅਲ ਵਰਗ ਦੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਤੇ ਡੀ. ਪੀ. ਆਈ. (ਸੈਕੰਡਰੀ) ਤੋਂ ਪੁਰਜ਼ੋਰ ਮੰਗ ਹੈ ਕਿ ਸਟੇਸ਼ਨ ਚੋਣ ਲਈ ਦਿੱਤੀ 26 ਅਗਸਤ ਤੱਕ ਦੀ ਤਰੀਕ ਵਧਾ ਕੇ 30 ਅਗਸਤ ਕਰਨ ਅਤੇ ਬਦਲੀਆਂ ਦੇ ਸਾਰੇ ਹੱਕਦਾਰ ਮਨਿਸਟ੍ਰੀਅਲ ਕਾਮਿਆਂ ਨੂੰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.), ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਅਤੇ ਬੀ. ਪੀ. ਈ. ਓ. ਦਫ਼ਤਰਾਂ ’ਚ ਬਦਲੀਆਂ ਦਾ ਮੌਕਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਵਾਰੀ ਵੱਲੋਂ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਦੇ ਮਾਮਲੇ 'ਚ ਨਵਾਂ ਮੋੜ
NEXT STORY