ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ 'ਚ ਪਹਿਲੀ ਵਾਰ ਮਹਿਲਾ ਆਈ. ਪੀ. ਐੱਸ. ਅਧਿਕਾਰੀ ਗਣਤੰਤਰ ਦਿਵਸ 'ਤੇ ਆਯੋਜਿਤ ਪਰੇਡ ਦੀ ਕਮਾਨ ਸੰਭਾਲ ਰਹੀ ਹੈ। ਇਸ ਵਾਰ ਏ. ਐੱਸ. ਪੀ. ਸਾਊਥ ਨਿਹਾਰਿਕਾ ਭੱਟ ਨੂੰ ਪਰੇਡ ਦੀ ਕਮਾਨ ਸੌਂਪੀ ਗਈ ਹੈ। ਬੁੱਧਵਾਰ ਨੂੰ ਪਰੇਡ ਗਰਾਊਂਡ 'ਚ ਆਯੋਜਿਤ ਕੀਤੀ ਜਾਣ ਵਾਲੀ ਰਿਹਰਸਲ ਪਰੇਡ 'ਚ ਆਈ. ਪੀ. ਐੱਸ. ਨਿਹਾਰਿਕਾ ਪੂਰੇ ਜੋਸ਼ ਨਾਲ ਪਰੇਡ ਦੀ ਕਮਾਨ ਸੰਭਾਲਦੀ ਹੋਈ ਨਜ਼ਰ ਆਈ।
ਚੰਡੀਗੜ੍ਹ 'ਚ ਇਸ ਤੋਂ ਪਹਿਲਾਂ ਕਿਸੇ ਵੀ ਮਹਿਲਾ ਆਈ. ਪੀ. ਐੱਸ. ਨੂੰ ਪਰੇਡ ਦੀ ਕਮਾਨ ਸੰਭਾਲਣ ਦਾ ਮੌਕਾ ਨਹੀਂ ਮਿਲਿਆ। ਨਿਹਾਰਿਕਾ ਪਹਿਲੀ ਵਾਰ ਪੁਲਸ ਪਰੇਡ ਦੀ ਅਗਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਅਤੇ ਕਾਲਜ 'ਚ ਪੜ੍ਹਾਈ ਦੌਰਾਨ ਵੀ ਸਕਾਊਟ ਜਾਂ ਐੱਨ. ਸੀ. ਸੀ. ਵਿੰਗ ਦੇ ਤਹਿਤ ਕਿਸੇ ਤਰ੍ਹਾਂ ਦੀ ਪਰੇਡ 'ਚ ਹਿੱਸਾ ਨਹੀਂ ਲਿਆ ਹੈ।
ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਐੱਸ. ਐੱਸ. ਪੀ. ਨੀਲਾਂਬਰੀ ਜਗਦਲੇ ਨੇ ਵਿਸ਼ੇਸ਼ ਤੌਰ 'ਤੇ ਇਸ ਵਾਰ ਪਰੇਡ ਦੀ ਅਗਵਾਈ ਕਰਨ ਲਈ ਉਨ੍ਹਾਂ ਦੀ ਚੋਣ ਕੀਤੀ ਹੈ। 2015 ਬੈਚ ਦੀ ਆਈ. ਪੀ. ਐੱਸ. ਨਿਹਾਰਿਕਾ ਦੀ ਚੰਡੀਗੜ੍ਹ 'ਚ ਬਤੌਰ ਏ. ਐੱਸ. ਪੀ. ਸਾਊਥ ਦੂਜੀ ਪੋਸਟਿੰਗ ਹੈ।
ਇਸ ਤੋਂ ਪਹਿਲਾਂ ਉਹ ਉੱਤਰਾਖੰਡ 'ਚ ਤਾਇਨਾਤ ਰਹਿ ਚੁੱਕੀ ਹੈ। ਨਿਹਾਰਿਕਾ ਨੇ ਆਪਣੀ ਸਕੂਲਿੰਗ ਲਖਨਊ ਤੋਂ ਕੀਤੀ ਹੈ। ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਇਸ ਦੌਰਾਨ 3 ਆਈ. ਪੀ. ਐੱਸ. ਅਧਿਕਾਰੀ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਆਯੋਜਿਤ ਕੀਤੀ ਜਾਣ ਵਾਲੀ ਪਰੇਡ ਦੀ ਕਮਾਨ ਸੰਭਾਲ ਚੁੱਕੇ ਹਨ। ਇਸ ਤੋਂ ਪਹਿਲਾਂ ਆਈ. ਪੀ. ਐੱਸ. ਮਧੁਰ ਵਰਮਾ ਅਤੇ ਦੇਸ਼ਰਾਜ ਸਿੰਘ ਪਰੇਡ ਦੀ ਅਗਵਾਈ ਕਰ ਚੁੱਕੇ ਹਨ। ਨਿਹਾਰਿਕਾ ਭੱਟ ਇਸ ਦੌਰਾਨ ਤੀਜੀ ਆਈ. ਪੀ. ਐੱਸ. ਅਧਿਕਾਰੀ ਹੈ, ਜੋ ਹੁਣ ਪਰੇਡ ਦੀ ਅਗਵਾਈ ਕਰ ਰਹੀ ਹੈ।
ਕੋਟਾ 'ਚੋਂ ਲਿਆਂਦੇ ਜਾ ਰਹੇ 380 ਕਿਲੋ ਡੋਡਿਆਂ ਸਣੇ ਕੈਂਟਰ ਚਾਲਕ ਕਾਬੂ (ਵੀਡੀਓ)
NEXT STORY