Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    11:10:47 AM

  • former mp  s family trapped in lift unconscious

    ਲਿਫਟ 'ਚ ਫਸਿਆ ਸਾਬਕਾ MP ਦਾ ਪੂਰਾ ਪਰਿਵਾਰ,...

  • gold silver became expensive

    ਅਕਤੂਬਰ ਮਹੀਨੇ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ...

  • airstrike on the homes

    ਪਾਕਿਸਤਾਨ ਨੇ ਆਮ ਨਾਗਰਿਕਾਂ ਦੇ ਘਰਾਂ 'ਤੇ ਕਰ'ਤੀ...

  • traders from 22 states unite to oppose the 0 4 fee on upi

    UPI ’ਤੇ 0.4 ਫੀਸਦੀ ਫੀਸ ਦੇ ਵਿਰੋਧ ’ਚ 22 ਸੂਬਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਿੰਗਲ ਰੇਲ ਟਰੈਕ ਬਣਿਆ ਮੁਸੀਬਤ: ਛੱਤੀਸਗੜ੍ਹ 15 ਤੇ ਆਗਰਾ ਐਕਸਪ੍ਰੈੱਸ 14 ਘੰਟੇ ਲੇਟ, ਉਡੀਕ ’ਚ ਯਾਤਰੀਆਂ ਦਾ ਹਾਲ ਬੇਹਾਲ

PUNJAB News Punjabi(ਪੰਜਾਬ)

ਸਿੰਗਲ ਰੇਲ ਟਰੈਕ ਬਣਿਆ ਮੁਸੀਬਤ: ਛੱਤੀਸਗੜ੍ਹ 15 ਤੇ ਆਗਰਾ ਐਕਸਪ੍ਰੈੱਸ 14 ਘੰਟੇ ਲੇਟ, ਉਡੀਕ ’ਚ ਯਾਤਰੀਆਂ ਦਾ ਹਾਲ ਬੇਹਾਲ

  • Edited By Shivani Attri,
  • Updated: 16 May, 2024 11:42 AM
Jalandhar
chhattisgarh 15 and agra express 14 hours late
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਪੁਨੀਤ)–ਟਰੇਨਾਂ ਦੀ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕਿਸਾਨਾਂ ਦੇ ਸ਼ੰਭੂ ਸਟੇਸ਼ਨ ’ਤੇ ਬੈਠਣ ਦੇ ਬਾਅਦ ਤੋਂ ਰੇਲ ਟਰੈਕ ਪ੍ਰਭਾਵਿਤ ਹੋ ਰਿਹਾ ਹੈ। ਸ਼ੁਰੂਆਤ ਵਿਚ ਰੇਲਵੇ ਵੱਲੋਂ 70 ਦੇ ਕਰੀਬ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ ਪਰ ਹੁਣ ਲਗਭਗ 46 ਟਰੇਨਾਂ ਰੱਦ ਹਨ, ਜਦਕਿ ਬਾਕੀ ਟਰੇਨਾਂ ਦੀ ਆਵਾਜਾਈ ਰੂਟ ਡਾਇਵਰਟ ਕਰ ਕੇ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਟਰੇਨਾਂ ਦੀ ਆਵਾਜਾਈ ਵਧਾਉਣ ਦੇ ਬਾਅਦ ਤੋਂ ਟਰੈਕ ਬਿਜ਼ੀ ਹੋ ਰਿਹਾ ਹੈ, ਜਿਸ ਕਾਰਨ ਟਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ। ਇਸੇ ਲੜੀ ਵਿਚ ਅੱਜ ਟਰੇਨ ਨੰਬਰ 18237 ਛੱਤੀਸਗੜ੍ਹ ਐਕਸਪ੍ਰੈੱਸ ਅਤੇ 11905 ਆਗਰਾ ਐਕਸਪ੍ਰੈੱਸ ਲੱਗਭਗ 15 ਘੰਟਿਆਂ ਦੀ ਦੇਰੀ ਨਾਲ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਦਾ ਹਾਲ ਬੇਹਾਲ ਹੋ ਗਿਆ।

ਇਸੇ ਤਰ੍ਹਾਂ 12030 ਸਵਰਨ ਸ਼ਤਾਬਦੀ ਐਕਸਪ੍ਰੈੱਸ ਸਵਾ 3 ਘੰਟੇ, 22479 ਸਰਬੱਤ ਦਾ ਭਲਾ 7 ਘੰਟੇ, 12357 ਅੰਮ੍ਰਿਤਸਰ ਦੁਰਗਿਆਨਾ ਐਕਸਪ੍ਰੈੱਸ ਸਾਢੇ 4 ਘੰਟੇ, 4649 ਸਰਯੂ ਯਮੁਨਾ ਐਕਸਪ੍ਰੈੱਸ ਸਾਢੇ 4 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਡਾਇਵਰਟ ਰੂਟ ਰਾਹੀਂ ਜਲੰਧਰ ਪਹੁੰਚਣ ’ਚ ਟਰੇਨਾਂ ਨੂੰ 2-3 ਘੰਟੇ ਤਕ ਦਾ ਵਾਧੂ ਸਮਾਂ ਲੱਗ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਟਰੇਨਾਂ ਦੇ ਰਸਤੇ ’ਚ ਸਿੰਗਲ ਟਰੈਕ ਹੋਣ ਕਾਰਨ ਆਵਾਜਾਈ ਸਹੀ ਢੰਗ ਨਾਲ ਨਹੀਂ ਹੋ ਰਹੀ। ਵਿਭਾਗ ਵੱਲੋਂ ਅੰਬਾਲਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਅੰਬਾਲਾ ਕੈਂਟ ਤੋਂ ਚੰਡੀਗੜ੍ਹ, ਨਿਊ ਮੋਰਿੰਡਾ, ਸਰਹਿੰਦ, ਸਾਹਨੇਵਾਲ ਦੇ ਰਸਤੇ ਜਲੰਧਰ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ’ਚ 80 ਫ਼ੀਸਦੀ ਪੁਲਸ ਫੋਰਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਹੋਣਗੀਆਂ ਤਾਇਨਾਤ

PunjabKesari

ਇਸੇ ਤਰ੍ਹਾਂ ਜਾਣ ਵਾਲੀਆਂ ਦੂਜੀਆਂ ਟਰੇਨਾਂ ਨੂੰ ਸਾਹਨੇਵਾਲ, ਚੰਡੀਗੜ੍ਹ, ਅੰਬਾਲਾ ਕੈਂਟ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਖਲ, ਧੂਰੀ ਅਤੇ ਲੁਧਿਆਣਾ ਵਾਲੇ ਰੂਟ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਟਰੈਕ ਸਿੰਗਲ ਹੋਣ ਕਾਰਨ ਟਰੇਨਾਂ ਨੂੰ ਰਸਤੇ ਵਿਚ ਖੜ੍ਹਾ ਕਰਨਾ ਪੈ ਰਿਹਾ ਹੈ। ਇਸੇ ਲੜੀ ਵਿਚ ਡਾਇਵਰਟ ਰੂਟ ਦੇ ਰਸਤੇ ਵਿਚ ਸਿੰਗਲ ਟਰੈਕ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਕਾਫੀ ਵਧ ਚੁੱਕੀਆਂ ਹਨ। ਦੂਜੀਆਂ ਟਰੇਨਾਂ ਨੂੰ ਕੱਢਣ ਲਈ ਕਈ ਟਰੇਨਾਂ ਨੂੰ ਘੰਟਿਆਂ ਤਕ ਖੜ੍ਹਾ ਕਰਨਾ ਪੈ ਰਿਹਾ ਹੈ।
ਵਿਸ਼ਨੂੰ ਪ੍ਰਤਾਪ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਪਾਣੀ ਦੀ ਬੋਤਲ ਲੈ ਕੇ ਚੜ੍ਹੇ ਸਨ ਪਰ ਰਸਤੇ ਵਿਚ 4 ਘੰਟੇ ਤਕ ਟਰੇਨ ਖੜ੍ਹੀ ਰਹੀ। ਇਸ ਕਾਰਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਸਕਿਆ। ਸਟੇਸ਼ਨ ਤੋਂ ਹਟ ਕੇ ਰਸਤੇ ’ਚ ਕਿਤੇ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਡਾਇਵਰਟ ਰੂਟਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਪ੍ਰਬੰਧ ਕਰਕੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਟਰੇਨਾਂ ਦੇ ਆਉਣ ਤੋਂ ਪਹਿਲਾਂ ਟਿਕਟ ਕਾਊਂਟਰਾਂ ’ਤੇ ਲੱਗ ਰਹੀ ਭੀੜ
ਵੇਖਣ ਵਿਚ ਆ ਰਿਹਾ ਹੈ ਕਿ ਯਾਤਰੀ ਟਰੇਨ ਦੇ ਆਉਣ ਸਮੇਂ ਹੀ ਟਿਕਟ ਖਰੀਦਣ ਨੂੰ ਮਹੱਤਵ ਦਿੰਦੇ ਹਨ ਕਿਉਂਕਿ ਜੋ ਟਰੇਨ 2 ਘੰਟੇ ਦਾ ਸਮਾਂ ਦਿਖਾ ਰਹੀ ਹੁੰਦੀ ਹੈ, ਉਸਨੂੰ ਜਲੰਧਰ ਪਹੁੰਚਣ ਵਿਚ ਕਈ ਵਾਰ 4-5 ਘੰਟੇ ਵੀ ਲੱਗ ਜਾਂਦੇ ਹਨ। ਅਜਿਹੇ ਵਿਚ ਟਿਕਟ ਖਰੀਦਣ ਦਾ ਯਾਤਰੀਆਂ ਨੂੰ ਪੂਰਾ ਲਾਭ ਨਹੀਂ ਮਿਲਦਾ। ਰੁਟੀਨ ਵਿਚ ਸਫਰ ਕਰਨ ਵਾਲੇ ਿਵੱਕੀ ਵਾਸੂਦੇਵ ਨੇ ਕਿਹਾ ਕਿ ਟਰੇਨ ਆਉਣ ਵਿਚ ਕੁਝ ਸਮਾਂ ਬਚਦਾ ਹੈ ਤਾਂ ਟਿਕਟ ਲੈ ਲੈਂਦੇ ਹਾਂ, ਨਹੀਂ ਤਾਂ ਦੂਸਰੇ ਮਾਧਿਅਮ ਨਾਲ ਯਾਤਰਾ ਕਰਨ ਨੂੰ ਮਹੱਤਵ ਦਿੱਤਾ ਜਾਂਦਾ ਹੈ। ਹਨੀ ਸ਼ਰਮਾ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਰੋਜ਼ ਵਾਪਸ ਲੁਧਿਆਣਾ ਜਾਣਾ ਹੁੰਦਾ ਹੈ ਪਰ ਕਿਸਾਨਾਂ ਦੇ ਪ੍ਰ੍ਰਦਰਸ਼ਨ ਤੋਂ ਬਾਅਦ ਘਰ ਪਹੁੰਚਣ ਵਿਚ 2-3 ਘੰਟੇ ਦਾ ਵਾਧੂ ਸਮਾਂ ਲੱਗਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਯਾਤਰੀ ਟਰੇਨਾਂ ਦੇ ਆਉਣ ਤੋਂ ਪਹਿਲਾਂ ਹੀ ਟਿਕਟ ਲੈਂਦੇ ਹਨ, ਜਿਸ ਕਾਰਨ ਇਕਦਮ ਕਾਊਂਟਰਾਂ ’ਤੇ ਭੀੜ ਲੱਗ ਜਾਂਦੀ ਹੈ।

ਇਹ ਵੀ ਪੜ੍ਹੋ- ਖ਼ੁਦ ਨੂੰ CIA ਦਾ ਜਵਾਨ ਦੱਸ ਕੇ ਡਾਕਟਰ ਨੂੰ ਫਸਾ 'ਤਾ ਕਸੂਤਾ, ਕੱਪੜੇ ਉਤਰਵਾ ਵੀਡੀਓ ਬਣਾ ਕੇ ਕੀਤਾ ਕਾਰਾ

ਖ਼ਾਲੀ ਨਹੀਂ ਹੁੰਦਾ ਕਾਊਂਟਰ, ਇਕ ਟਰੇਨ ਦੀ 100 ਵਾਰ ਇਨਕੁਆਰੀ
ਉਥੇ ਹੀ ਦੇਖਣ ਵਿਚ ਆ ਰਿਹਾ ਹੈ ਕਿ ਇਕ ਟਰੇਨ ਸਬੰਧੀ 100 ਵਾਰ ਇਨਕੁਆਰੀ ਹੋ ਰਹੀ ਹੈ। ਹਰੇਕ ਯਾਤਰੀ ਸਭ ਤੋਂ ਪਹਿਲਾਂ ਟਰੇਨਾਂ ਦੇ ਆਉਣ ਦਾ ਸਮਾਂ ਪਤਾ ਕਰਦਾ ਹੈ ਤਾਂ ਕਿ ਟਾਈਮ ਦੇ ਹਿਸਾਬ ਨਾਲ ਯਾਤਰਾ ਦਾ ਰੂਟ ਬਣਾਇਆ ਜਾ ਸਕੇ। ਇਸ ਕਾਰਨ ਇਨਕੁਆਰੀ ਕਾਊਂਟਰ ਖਾਲੀ ਨਹੀਂ ਹੋ ਰਿਹਾ। ਕਈ ਯਾਤਰੀ ਕਾਊਂਟਰ ਕੋਲ ਹੀ ਬੈਠ ਜਾਂਦੇ ਹਨ ਅਤੇ ਉਥੇ ਹੀ ਆਰਾਮ ਕਰ ਲੈਂਦੇ ਹਨ ਕਿਉਂਕਿ ਦੂਸਰੇ ਯਾਤਰੀਆਂ ਵੱਲੋਂ ਇਨਕੁਆਰੀ ਕਰਦੇ ਸਮੇਂ ਉਨ੍ਹਾਂ ਨੂੰ ਟਰੇਨਾਂ ਦੇ ਆਉਣ ਸਬੰਧੀ ਜਾਣਕਾਰੀ ਮਿਲਦੀ ਰਹਿੰਦੀ ਹੈ।
 

ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Chhattisgarh
  • Agra Express
  • hours
  • late
  • ਸਿੰਗਲ ਰੇਲ ਟਰੈਕ
  • ਛੱਤੀਸਗੜ੍ਹ
  • ਆਗਰਾ ਐਕਸਪ੍ਰੈੱਸ

ਅੱਤ ਦੀ ਗਰਮੀ ਨੂੰ ਦੇਖਦੇ ਹੋਏ ਪੋਲਿੰਗ ਬੂਥਾਂ ’ਤੇ ਹੋਣਗੇ ਠੰਡੇ ਮਿੱਠੇ ਜਲ ਦੇ ਪ੍ਰਬੰਧ

NEXT STORY

Stories You May Like

  • india in group k at the fifa under 15 world cup
    ਫੀਫਾ ਅੰਡਰ-15 ਵਿਸ਼ਵ ਕੱਪ 'ਚ ਭਾਰਤ ਗਰੁੱਪ 'ਕੇ' 'ਚ
  • houthis f 15
    ਹੂਤੀਆਂ ਨੇ ਯਮਨ 'ਚ ਸੁੱਟ ਲਿਆ ਸਾਊਦੀ ਅਰਬ ਦਾ F-15 ਲੜਾਕੂ ਜਹਾਜ਼ !
  • rail roko protest in punjab
    ਪੰਜਾਬ 'ਚ ਰੇਲ ਰੋਕੋ ਅੰਦੋਲਨ, ਜੰਡਿਆਲਾ ਗੁਰੂ ਸਣੇ ਇਨ੍ਹਾਂ 5 ਥਾਵਾਂ 'ਤੇ  'ਚ ਰੇਲ ਆਵਾਜਾਈ ਠੱਪ
  • overturned  speeding car  3 people
    ਆਗਰਾ 'ਚ ਭਿਆਨਕ ਹਾਦਸਾ : ਸੜਕ 'ਤੇ ਅਚਾਨਕ ਪਲਟ ਗਈ ਤੇਜ਼ ਰਫ਼ਤਾਰ ਬੇਕਾਬੂ ਕਾਰ, 3 ਦੀ ਮੌਤ
  • ed conducted raids at 14 locations  including the tricity
    ਕਰੋੜਾਂ ਦੇ ਬੈਂਕ ਘਪਲੇ ’ਚ ED ਨੇ ਟ੍ਰਾਈਸਿਟੀ ਸਮੇਤ 14 ਥਾਵਾਂ ’ਤੇ ਕੀਤੀ ਛਾਪੇਮਾਰੀ
  • girl marriage man  tied rakhi  15 years
    ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
  • rupee rises 14 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਚੜ੍ਹਿਆ
  • farmers blocked the railway track in ferozepur
    ਫਿਰੋਜ਼ਪੁਰ 'ਚ ਕਿਸਾਨਾਂ ਨੇ ਰੇਲਵੇ ਟਰੈਕ ਕੀਤਾ ਜਾਮ, ਅਣਮਿੱਥੇ ਸਮੇਂ ਲਈ ਲਾਇਆ ਧਰਨਾ
  • due to construction work at phagwara station
    ਫਗਵਾੜਾ ਸਟੇਸ਼ਨ ’ਚ ਨਿਰਮਾਣ ਕਾਰਜਾਂ ਕਾਰਨ 5 ਤੋਂ 7 ਅਕਤੂਬਰ ਤੱਕ ਲੁਧਿਆਣਾ ਤੋਂ...
  • operations at the automated driving test center were disrupted
    ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • operations at the automated driving test center were disrupted
      ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ...
    • multi crore bank fraud  people  s earnings squandered on romance
      ਕਰੋੜਾਂ ਦਾ ਬੈਂਕ ਘਪਲਾ: ਆਸ਼ਕੀ 'ਚ ਰੋੜ੍ਹ 'ਤੀ ਲੋਕਾਂ ਦੀ ਕਮਾਈ, ਮਾਸਟਰਮਾਈਂਡ...
    • fear of polio in pakistan
      ਪਾਕਿਸਤਾਨ 'ਚ ਪੋਲੀਓ ਦਾ ਖ਼ੌਫ: 2026 ਦਾ 5ਵਾਂ ਮਾਮਲਾ ਆਇਆ ਸਾਹਮਣੇ, 17 ਮਹੀਨਿਆਂ...
    • spree of battery thefts continues in the dorangla area
      ਦੌਰਾਂਗਲਾ ਇਲਾਕੇ 'ਚ ਬੈਟਰੀ ਚੋਰੀਆਂ ਦਾ ਸਿਲਸਿਲਾ ਜਾਰੀ, ਇੱਕੋ ਰਾਤ ਕੰਬਾਈਨ ਅਤੇ...
    • big theft at a ready made shop in hanuman chowk
      ਹਨੂੰਮਾਨ ਚੌਕ ’ਚ ਰੈਡੀਮੇਡ ਦੁਕਾਨ ’ਤੇ ਵੱਡੀ ਚੋਰੀ, ਗੱਲੇ ’ਚੋਂ ਕਰੀਬ 78 ਹਜ਼ਾਰ...
    • punjab congress president raja warring resigns
      ਵੱਡੀ ਖਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ
    • punjab politics congress high command
      ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ ਪ੍ਰਧਾਨ
    • robbery case solved
      ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ ਸੁਲਝੀ! 3 ਮੁਲਜ਼ਮ ਗ੍ਰਿਫ਼ਤਾਰ
    • daljit kaur team india
      ਜੈਤੋ ਖੇਤਰ ਦੀ ਪੇਸਾਪਾਲੋ ਖਿਡਾਰਨ ਦਲਜੀਤ ਕੌਰ ਦਬੜੀਖਾਨਾ ਦੀ ਭਾਰਤੀ ਟੀਮ ‘ਚ ਹੋਈ...
    • majithia summoned in punjab  s multi crore drug case
      ਪੰਜਾਬ ਦੇ ਬਹੁ-ਕਰੋੜੀ ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਸੰਮਨ, 5 ਅਕਤੂਬਰ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +