ਰੋਮ (ਕੈਂਥ): ਨੌਜਵਾਨਾਂ ਨੂੰ ਤੰਦਰੁਸਤ ਰੱਖਣ ਤੇ ਨਸ਼ਿਆਂ ਤੋਂ ਬਚਾਉਣ ਲਈ ਦੁਨੀਆ ਭਰ ਵਿੱਚ ਸਿਹਤ ਨਾਲ ਸੰਬਧਤ ਸੰਸਥਾਵਾਂ ਵੱਡੇ ਪੱਧਰ 'ਤੇ ਸੰਜੀਦਾ ਹੋਕੇ ਕੰਮ ਕਰ ਰਹੀਆਂ ਹਨ। ਇਸ ਲੜੀ ਵਿੱਚ ਹੀ ਯੂਰਪੀਅਨ ਦੇਸ਼ ਸਪੇਨ ਦੇ ਸ਼ਹਿਰ ਅਲੀਕੈਂਟੇ ਵਿਖੇ ਬੇਨ ਵੇਡਰ ਵਰਲਡ ਵਾਈਡ ਕਲਾਸਕ ਨੇ ਵੱਖ-ਵੱਖ ਦੇਸ਼ਾਂ ਦੇ ਕਰੀਬ 800 ਕੁੜੀਆਂ ਤੇ ਮੁੰਡਿਆਂ ਦੇ ਵਿਸ਼ੇਸ ਬਾਡੀ ਬਿਲਡਰਜ਼ ਮੁਕਾਬਲੇ ਕਰਵਾਏ, ਜਿਸ ਵਿੱਚ ਇਟਲੀ ਤੇ ਭਾਰਤ ਦਾ ਦੁਨੀਆ ਵਿੱਚ ਆਪਣੇ ਗੁੰਦਵੇਂ ਤੇ ਫਿਟ ਸਰੀਰ ਨਾਲ ਕਈ ਬਾਡੀ ਬਿਲਡਰਜ਼ ਮੁਕਾਬਲਿਆਂ ਵਿੱਚ ਆਪਣੀ ਮਿਹਨਤ ਦਾ ਲੋਹਾ ਮਨਵਾਉਣ ਵਾਲੇ ਸੰਦੀਪ ਭੂਤਾਂ (ਨਵਾਂਸ਼ਹਿਰ) ਨੇ ਵੀ ਭਾਗ ਲਿਆ।
ਇਸ ਬਾਡੀ ਬਿਲਡਰ ਮੁਕਾਬਲੇ ਵਿੱਚ ਜਿੱਥੇ ਕੁੜੀਆਂ ਤੇ ਮੁੰਡਿਆਂ ਦਾ ਫਸਵਾਂ ਮੁਕਾਬਲਾ ਸੀ ਉੱਥੇ ਹੀ ਪੰਜਾਬੀ ਸ਼ੇਰ ਸੰਦੀਪ ਭੂਤਾਂ ਦੀ ਮਿਹਨਤ ਰੰਗ ਲਿਆਈ ਤੇ ਇਸ ਨੌਜਵਾਨ ਨੇ ਸੈਂਕੜੇ ਪ੍ਰਤੀਯੋਗੀਆਂ ਨੂੰ ਲਤਾੜ ਕੇ ਪਹਿਲੀ ਸ਼੍ਰੇਣੀ ਦੇ ਪ੍ਰਤੀਯੋਗੀਆਂ ਵਿੱਚ 5ਵਾਂ ਮੁਕਾਮ ਹਾਸਲ ਕੀਤਾ, ਜਿਹੜਾ ਕਿ ਭੱਵਿਖ ਵਿੱਚ ਹੋਣ ਵਾਲੇ ਹੋਰ ਵਿਸ਼ਵ ਪੱਧਰੀ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਭਾਗ ਲਵੇਗਾ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਆਪਣੇ ਦ੍ਰਿੜ ਇਰਾਦਿਆਂ ਤੇ ਫੌਲਾਦੀ ਗੁੰਦਵੇਂ ਸਰੀਰ ਨੂੰ ਫਿੱਟ ਰੱਖਣ ਲਈ ਸਪੇਨ ਵਿੱਚ ਹੋਏ ਬਾਡੀ ਬਿਲਡਰ ਮੁਕਾਬਲੇ ਵਿੱਚ ਹਾਸਿਲ ਕੀਤੇ ਮੁਕਾਮ ਦਾ ਸਿਹਰਾ ਆਪਣੇ ਸ਼ੁੱਭ ਚਿੰਤਕਾਂ ਸਿਰ ਬੰਨਦਿਆਂ ਸੰਦੀਪ ਭੂਤਾਂ ਨੇ ਕਿਹਾ ਕਿ ਬੇਸ਼ੱਕ ਉਹ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਜੀਅ-ਜਾਨ ਨਾਲ ਮਿਹਨਤ ਕਰਦਿਆਂ ਦਿਨੋ-ਦਿਨੋ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਦਾ ਜਾ ਰਿਹਾ ਪਰ ਇਹ ਸਾਰਾ ਕੁਝ ਸੰਭਵ ਤਦ ਹੀ ਹੋ ਰਿਹਾ ਜਦੋਂ ਮਾਪਿਆਂ ਦਾ ਆਸ਼ੀਰਵਾਦ ਤੇ ਸ਼ੁੱਭਚਿੰਤਕਾਂ ਦੀਆਂ ਭਰਪੂਰ ਦੁਆਵਾਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਵਿਦੇਸ਼ੀ ਸੈਲਾਨੀਆਂ ਲਈ 'ਵੀਜ਼ਾ ਮੁਕਤ ਐਂਟਰੀ' ਨੀਤੀ ਕੀਤੀ ਲਾਗੂ
ਇਸ ਮੁਕਾਮ ਲਈ ਉਹ ਬੇਨ ਵੇਡਰ ਵਰਲੱਡ ਵਾਈਡ ਕਲਾਸਕ ਸਪੇਨ ਦੇ ਪ੍ਰਬੰਧਕਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹੈ। ਸੰਦੀਪ ਭੂਤਾਂ ਦਾ ਸੁਪਨਾ ਹੈ ਮਿਸਟਰ ਓਲੰਪੀਆ ਬਣਨ ਦਾ, ਜਿਸ ਨੂੰ ਪਾਉਣ ਲਈ ਉਸ ਦਾ ਜਨੂੰਨ ਪੂਰੇ ਜੋਬਨ 'ਤੇ ਹੈ। ਪਹਿਲਾਂ ਉਸ ਨੇ ਇਸ ਖੇਤਰ ਤੋਂ ਕਿਨਾਰਾ ਕਰ ਲਿਆ ਸੀ ਪਰ ਉਸ ਦਾ ਕਹਿਣਾ ਹੈ ਕਿ ਹੁਣ ਉਹ ਇਹ ਸਭ ਕੁਝ ਆਪਣੀ ਬੇਟੀ ਲਕਸ਼ਮੀ ਦੇਵੀ ਲਈ ਕਰ ਰਿਹਾ ਹੈ। ਉਸ ਦੀ ਬੇਟੀ ਉਸ ਦਾ ਹੌਂਸਲਾ ਹੈ ਜਿਹੜੀ ਉਸ ਲਈ ਇੱਕ ਰੂਹਾਨੀ ਤਾਕਤ ਵਾਂਗਰ ਹੈ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸੰਦੀਪ ਭੂਤਾਂ ਦਿਨ-ਰਾਤ ਮਿਹਨਤ ਕਰ ਰਿਹਾ ਹੈ ਉਹ ਦਿਨ ਲੱਗਦਾ ਦੂਰ ਨਹੀਂ ਜਦੋਂ ਉਹ ਆਪਣੇ ਸੁਪਨੇ ਨੂੰ ਸੱਚ ਕਰ ਦਿਖਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਿੱਟੇ ਦੇ 'ਯਾਦ ਸਮਾਗਮਾਂ' ਦੀ ਯੋਜਨਾ ਦੇ ਮੱਦੇਨਜ਼ਰ ਸ਼੍ਰੀਲੰਕਾ ਦੇ ਕਈ ਇਲਾਕੇ ਅਲਰਟ 'ਤੇ
NEXT STORY