ਜਲੰਧਰ : ਡਾ. ਬੀ.ਆਰ. ਅੰਬੇਡਕਰ ਰਾਸ਼ਟਰੀ ਪ੍ਰਧੋਗਿਕੀ ਸੰਸਥਾਨ, ਜਲੰਧਰ (ਐੱਨਆਈਟੀ ਜਲੰਧਰ) ਵੱਲੋਂ "ਇੱਕੀਵੀਂ ਸਦੀ ਲਈ ਆਰਟੀਫੀਸ਼ਲ ਇੰਟੈਲੀਜੈਂਸ, ਫਾਈਵ-ਜੀ ਅਤੇ ਹੋਰ ਉਭਰ ਰਹੀਆਂ ਤਕਨੀਕਾਂ ਵਿਚ ਸਮਰਥਾ ਨਿਰਮਾਣ ਅਤੇ ਹੁਨਰ ਵਿਕਾਸ" ਵਿਸ਼ੇ' ਤੇ ਇੱਕ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਮੌਕੇ ' ਤੇ 300 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੇ ਹਿੱਸਾ ਲਿਆ, ਜਦਕਿ ਸੰਸਥਾਨ ਦੇ ਡੀਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਪ੍ਰੋਗਰਾਮ ਨੇ ਸਮਾਵੇਸ਼ੀ ਤਕਨੀਕੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਸੰਸਥਾਨ ਦੀ ਵਚਨਬੱਧਤਾ ਨੂੰ ਦਰਸਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਚੰਦਰ ਸ਼ੇਖਰ ਕੁਮਾਰ, ਆਈਏਐੱਸ, ਸਕੱਤਰ, ਮਿਨਿਸਟਰੀ ਆਫ ਮਾਇਨੋਰਟੀ ਅਫੇਅਰਜ਼, ਭਾਰਤ ਸਰਕਾਰ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਸ੍ਰਵਣ ਕੁਮਾਰ ਜਟਾਵਤ, ਆਈਏਐੱਸ, ਉਪ ਸਕੱਤਰ, ਮਿਨਿਸਟਰੀ ਆਫ ਮਾਇਨੋਰਟੀ ਅਫੇਅਰਜ਼ ਸਨ, ਜਦਕਿ ਪ੍ਰੋਗਰਾਮ ਦੀ ਅਗਵਾਈ ਐੱਨਆਈਟੀ ਜਲੰਧਰ ਦੇ ਨਿਰਦੇਸ਼ਕ ਪ੍ਰੋ. ਬਿਨੋਦ ਕੁਮਾਰ ਕਨੌਜੀਆਨੇ ਕੀਤੀ।

ਸਵਾਗਤ ਭਾਸ਼ਣ ਦੌਰਾਨ ਪ੍ਰੋ. ਮਮਤਾ ਖੋਸਲਾ, ਨੋਡਲ ਅਫਸਰ ਮਿਨਿਸਟਰੀ ਆਫ ਮਾਇਨੋਰਟੀ ਅਫੇਅਰਜ਼ ਪ੍ਰੋਜੈਕਟਸ (ਐੱਮਓਐੱਮਏ) ਤੇ ਡੀਨ (ਇੰਡਸਟਰੀ ਐਂਡ ਇੰਟਰਨੈਸ਼ਨਲ ਅਫੇਅਰਜ਼) ਨੇ ਦੱਸਿਆ ਕਿ ਫਾਈਵ-ਜੀ ਅਤੇ ਸਾਈਬਰ ਸੁਰੱਖਿਆ ਦੇ "ਸੈਂਟਰ ਆਫ ਐਕਸੀਲੈਂਸ" ਪੂਰੀ ਤਰ੍ਹਾਂ ਕਾਰਜਸ਼ੀਲ ਹੋ ਚੁੱਕੇ ਹਨ, ਜਦਕਿ ਮੋਬਾਈਲ ਐਪ ਵਿਕਾਸ, ਬਿਜਲੀ ਵਾਹਨ ਅਤੇ ਸਮਾਰਟ ਕਲਾਸਰੂਮ ਨਾਲ ਸੰਬੰਧਤ ਕੇਂਦਰ ਜਲਦ ਹੀ ਪੂਰੇ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕੇਂਦਰ ਘੱਟ ਗਿਣਤੀ ਸਮੁਦਾਇ ਦੇ ਵਿਦਿਆਰਥੀਆਂ ਨੂੰ ਉਦਯੋਗ ਨਾਲ ਸੰਬੰਧਤ ਵਿਹਾਰਕ ਤਾਲੀਮ ਮੁਫ਼ਤ ਮੁਹੱਈਆ ਕਰਵਾਉਣਗੇ, ਜਿਸ ਨਾਲ ਐੱਨਆਈਟੀ ਜਲੰਧਰ ਤਕਨੀਕੀ ਸਸ਼ਕਤੀਕਰਨ ਦਾ ਮੁੱਖ ਕੇਂਦਰ ਬਣੇਗਾ। ਪ੍ਰੋ. ਰੋਹਿਤ ਮਹਿਰਾ, ਡੀਨ (ਰਿਸਰਚ ਐਂਡ ਕਨਸਲਟੈਂਸੀ), ਨੇ ਸੰਸਥਾਨ ਦੇ ਵਧ ਰਹੇ ਸਹਿਯੋਗ ਤੇ ਖੋਜ ਅਧਾਰਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਭੂਮਿਕਾ ਬਾਰੇ ਗੱਲ ਕੀਤੀ।
ਸ੍ਰੀਮਤੀ ਵਿਮਮੀ ਭੁੱਲਰ, ਆਈਏਐੱਸ, ਨਿਰਦੇਸ਼ਕ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਸਰਕਾਰ ਨੇ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕ੍ਰਿਤੁਮ ਬੁੱਧੀ ਅਤੇ ਫਾਈਵ-ਜੀ ਵਰਗੀਆਂ ਤਕਨੀਕਾਂ ਘੱਟ ਗਿਣਤੀ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਆਪਣੇ ਸੰਬੋਧਨ ਵਿੱਚ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਐੱਨਆਈਟੀ ਜਲੰਧਰ ਦਾ ਮਿਸ਼ਨ ਸਿਰਫ਼ ਇੰਜੀਨੀਅਰ ਤਿਆਰ ਕਰਨਾ ਨਹੀਂ, ਸਗੋਂ ਐਸੇ ਨਵੋਨਮੇਸ਼ਕ ਤਿਆਰ ਕਰਨਾ ਹੈ ਜੋ ਸਮਾਜਕ ਬਦਲਾਅ ਲਈ ਤਕਨੀਕ ਦਾ ਸਹੀ ਉਪਯੋਗ ਕਰਨ। ਉਨ੍ਹਾਂ ਕਿਹਾ ਕਿ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਹੱਬ, ਵਿਗਿਆਨ ਜਯੋਤੀ ਪ੍ਰੋਗਰਾਮ ਅਤੇ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ (ਪੀਐੱਮਕੇਵੀਵਾਈ) 4.0 ਵਰਗੀਆਂ ਯੋਜਨਾਵਾਂ ਇਹ ਯਕੀਨੀ ਬਣਾ ਰਹੀਆਂ ਹਨ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਲਾਭ ਹਰੇਕ ਵਰਗ ਤੱਕ ਪਹੁੰਚਣ।
ਸ਼੍ਰਵਣ ਕੁਮਾਰ ਜਟਾਵਤ, ਆਈਏਐੱਸ ਨੇ ਕਿਹਾ ਕਿ ਮੰਤਰਾਲਾ ਹੁਣ ਰਵਾਇਤੀ ਵਿਕਾਸ ਯੋਜਨਾਵਾਂ ਤੋਂ ਅੱਗੇ ਵੱਧ ਕੇ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ (ਪੀਐੱਮਜੇਵੀਕੇ) ਹੇਠ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾ ਵਿੱਚ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜੋ 'ਵਿਕਸਿਤ ਭਾਰਤ' ਦੇ ਵਿਜ਼ਨ ਨਾਲ ਜੁੜਿਆ ਹੋਇਆ ਹੈ। ਮੁੱਖ ਮਹਿਮਾਨ ਡਾ. ਚੰਦਰ ਸ਼ੇਖਰ ਕੁਮਾਰ, ਆਈਏਐੱਸ, ਨੇ ਕਿਹਾ, "ਇਹ ਤਕਨਾਲੋਜੀ ਦਾ ਯੁੱਗ ਹੈ। ਅਸੀਂ ਨਹੀਂ ਕਹਿ ਸਕਦੇ ਕਿ ਅਗਲੇ ਪੰਜ ਸਾਲਾਂ ਵਿੱਚ ਕਿਹੜੀਆਂ ਨਵੀਆਂ ਖੋਜਾਂ ਹੋਣਗੀਆਂ, ਪਰ ਸਾਨੂੰ ਸਮੇਂ ਦੇ ਨਾਲ ਤਿਆਰ ਰਹਿਣਾ ਹੋਵੇਗਾ।" ਉਨ੍ਹਾਂ ਜੀਵਨ ਭਰ ਸਿੱਖਣ, ਸਟਾਰਟਅਪ ਪ੍ਰੋਤਸਾਹਨ ਅਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਰਾਸ਼ਟਰੀ ਪਹਿਲਾਂ ਰਾਹੀਂ ਉਦਯਮੀਤਾ ਅਤੇ ਲਾਗੂ ਖੋਜ ਨੂੰ ਮਜ਼ਬੂਤ ਕਰਨ ' ਤੇ ਜ਼ੋਰ ਦਿੱਤਾ।
ਵਰਕਸ਼ਾਪ ਦੌਰਾਨ ਆਰਟੀਫੀਸ਼ਲ ਇੰਟੈਲੀਜੈਂਸ, ਫਾਈਵ-ਜੀ ਅਤੇ ਸਾਈਬਰ ਸੁਰੱਖਿਆ' ਤੇ ਵਿਸ਼ੇਸ਼ਗਿਆਨ ਸੈਸ਼ਨ ਕਰਵਾਏ ਗਏ। ਐੱਨਆਈਟੀ ਜਲੰਧਰ ਨੇ ਐਲਾਨ ਕੀਤਾ ਕਿ ਉਹ ਆਪਣੇ "ਸੈਂਟਰ ਆਫ ਐਕਸੀਲੈਂਸ" ਰਾਹੀਂ ਘੱਟ ਗਿਣਤੀ ਵਿਦਿਆਰਥੀਆਂ ਲਈ ਮੁਫ਼ਤ ਸਰਟੀਫਿਕੇਟ ਕੋਰਸ ਸ਼ੁਰੂ ਕਰੇਗਾ, ਜਿਸ ਨਾਲ ਨਵੀਂ ਪੀੜ੍ਹੀ ਨੂੰ ਆਉਣ ਵਾਲੀਆਂ ਤਕਨੀਕਾਂ ਵਿਚ ਪ੍ਰਸ਼ਿਖਤ ਕੀਤਾ ਜਾ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
DC ਤੇ SSP ਨੇ ਅੱਜ ਵੀ ਪਿੰਡਾਂ 'ਚ ਫਸਲ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਨੂੰ ਬੁਝਵਾਇਆ
NEXT STORY