ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਭਰਾ ਦੇ ਚੋਣ ਲੜਨ ’ਤੇ ਕਿਹਾ ਕਿ ਉਨ੍ਹਾਂ ਦਾ ਆਪਣੇ ਭਰਾ ਨਾਲ ਕੋਈ ਪਰਿਵਾਰਕ ਮਤਭੇਦ ਨਹੀਂ ਹੈ। ਚੰਡੀਗੜ੍ਹ ’ਚ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਨੇ ਕਾਂਗਰਸ ਤੋਂ ਟਿਕਟ ਮੰਗੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ, ਕਿਉਂਕਿ ਇਕ ਪਰਿਵਾਰ ਤੋਂ ਸਿਰਫ਼ ਇਕ ਨੂੰ ਹੀ ਟਿਕਟ ਮਿਲਣੀ ਹੈ। ਜਿੱਥੋਂ ਤਕ ਭਰਾ ਦੇ ਚੋਣ ਲੜਨ ਦੀ ਗੱਲ ਹੈ ਤਾਂ ਮਸਲਾ ਸਿਰਫ਼ ਇੰਨਾ ਹੈ ਕਿ ਭਰਾ ਮਨੋਹਰ ਸਿੰਘ ਪੜ੍ਹ ਕੇ ਡਾਕਟਰ ਬਣੇ। ਬੱਸੀ ਪਠਾਣਾਂ ’ਚ ਉਨ੍ਹਾਂ ਦੀ ਡਿਊਟੀ ਸੀ ਪਰ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਉਨ੍ਹਾਂ ਦੀ ਬਦਲੀ ਕਰਵਾ ਦਿੱਤੀ। ਭਰਾ ਨੇ ਇਸ ਤਕਲੀਫ਼ ’ਚ ਨੌਕਰੀ ਛੱਡ ਦਿੱਤੀ। ਹੁਣ ਬੱਸੀ ਪਠਾਣਾਂ ਦੇ ਲੋਕ ਮੇਰੇ ਭਰਾ ਨੂੰ ਚੋਣ ਲੜਵਾਉਣਾ ਚਾਹੁੰਦੇ ਹਨ। ਉਨ੍ਹਾਂ ਕਾਂਗਰਸ ਤੋਂ ਟਿਕਟ ਮੰਗੀ ਸੀ ਪਰ ਟਿਕਟ ਨਹੀਂ ਮਿਲੀ। ਹੁਣ ਜੋ ਵੀ ਮਸਲਾ ਹੈ, ਉਹ ਵਿਧਾਇਕ ਜੀ.ਪੀ. ਅਤੇ ਭਰਾ ਦੇ ਨਾਲ ਮਿਲ ਬੈਠ ਕੇ ਸੁਲਝਾ ਲਿਆ ਜਾਵੇਗਾ। ਚੰਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਭਰਾ ਉਨ੍ਹਾਂ ਤੋਂ ਬਾਹਰ ਨਹੀਂ ਹਨ ਅਤੇ ਨਾ ਹੀ ਉਹ ਆਪਣੇ ਪਰਿਵਾਰ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਚੋਣਾਂ ਦੀ ਤਾਰੀਖ਼ ਬਦਲੇ ਜਾਣ ਦੇ ਫ਼ੈਸਲੇ ਦਾ ਬਸਪਾ ਪ੍ਰਧਾਨ ਜਸਬੀਰ ਗੜ੍ਹੀ ਵਲੋਂ ਸਵਾਗਤ
ਮੋਹਿੰਦਰ ਕੇ. ਪੀ. ਦੀ ਨਾਰਾਜ਼ਗੀ ਜਾਇਜ਼
ਚੰਨੀ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਨੇਤਾ ਮੋਹਿੰਦਰ ਕੇ.ਪੀ. ਦੀ ਨਾਰਾਜ਼ਗੀ ਜਾਇਜ਼ ਹੈ। ਕਾਂਗਰਸ ਪਾਰਟੀ ਉਨ੍ਹਾਂ ਬਾਰੇ ਜ਼ਰੂਰ ਸੋਚੇਗੀ। ਉਹ ਕਾਂਗਰਸ ਦੇ ਦਿੱਗਜ ਨੇਤਾ ਹਨ। ਉਥੇ ਹੀ, 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪੁੱਛੇ ਗਏ ਸਵਾਲ ਨੂੰ ਚੰਨੀ ਇਹ ਕਹਿੰਦਿਆਂ ਟਾਲ ਗਏ ਕਿ ਜਦੋਂ ਸਮਾਂ ਮਿਲੇਗਾ, ਉਹ ਰਾਹੁਲ ਗਾਂਧੀ ਤੋਂ ਇਸ ਬਾਰੇ ਪੁੱਛਣਗੇ।
ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਕਰਮਚਾਰੀਆਂ ਦੀ ਭਰਤੀ ਦੇ ਮਾਮਲੇ ’ਚ ਆਪ ਦੇ ਸੀਨੀਅਰ ਆਗੂ ਨੇ ਕਾਂਗਰਸ ’ਤੇ ਮੜ੍ਹੇ ਦੋਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ 'ਚ ਭਾਜਪਾ ਦੀਆਂ ਟਿਕਟਾਂ ਦਾ ਕੰਮ 19 ਜਨਵਰੀ ਤੱਕ ਟਲਿਆ
NEXT STORY