Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    7:35:08 PM

  • half day holiday for 24 october schools and colleges closed in jalandhar

    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

  • jalandhar cantt  aam aadmi party  resignations

    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10...

  • parvinder jhota protesters

    ਪਰਵਿੰਦਰ ਝੋਟੇ ਦੇ ਕਤਲ ਮਗਰੋਂ ਅੱਗਜ਼ਨੀ, ਭੰਨਤੋੜ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ

PUNJAB News Punjabi(ਪੰਜਾਬ)

ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ

  • Edited By Anuradha,
  • Updated: 02 Jun, 2023 06:40 PM
Jalandhar
no government has done what the prime minister has done for punjab
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਕੇਂਦਰ ’ਚ ਸੱਤਾਧਿਰ ਭਾਜਪਾ ਸਰਕਾਰ ਦੀਆਂ 9 ਸਾਲ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਪਿੰਡ-ਸ਼ਹਿਰ ਤਕ ਪਹੁੰਚਾਉਣ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਵਰਕਰ ਜੁਟ ਗਏ ਹਨ। ਇਕ ਮਹੀਨੇ ਤਕ ਸੂਬੇ ਭਰ ’ਚ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਕਈ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਅਤੇ ਸੂਬੇ ਦੇ ਹੋਰ ਮਸਲਿਆਂ ’ਤੇ ਉਨ੍ਹਾਂ ਨੇ ਗੱਲਬਾਤ ਕੀਤੀ ਜਗ ਬਾਣੀ ਦੇ ਹਰੀਸ਼ਚੰਦਰ ਨੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼ :

ਅਜਿਹੇ ’ਚ ਭਾਜਪਾ ਲਈ ਪੰਜਾਬ ਵਿਚ ਜਿੱਤ ਦੂਰ ਨਹੀਂ
► ਕੀ ਭਾਜਪਾ ਪੰਜਾਬ ਵਿਚ ਕੁਝ ਚੰਗਾ ਕਰ ਸਕੇਗੀ?
►
 ਆਪਣੇ ਵਰਕਰਾਂ ਦੇ ਦਮ ਅਤੇ ਪੰਜਾਬੀਆਂ ਦੇ ਪਿਆਰ ਨਾਲ ਇਹ ਸੰਭਵ ਹੋਵੇਗਾ। ਜਲੰਧਰ ਉਪ ਚੋਣ ਵਿਚ ਕੌਣ ਵਿਰੋਧੀ ਧਿਰ ਦੇ ਰੂਪ ਵਿਚ ਉੱਭਰਿਆ। ਕਾਂਗਰਸ ਨੇ 5 ਵਿਧਾਨ ਸਭਾ ਸੀਟਾਂ ਗਵਾਈਆਂ, ਅਸੀਂ 2 ਜਿੱਤੀਆਂ। ਸਾਡਾ ਵੋਟ ਫ਼ੀਸਦੀ 4 ਫ਼ੀਸਦੀ ਤੋਂ ਜ਼ਿਆਦਾ ਵਧਿਆ। ਨਕੋਦਰ ਵਰਗੀ ਜਗ੍ਹਾ ’ਤੇ ਅਸੀਂ 10,000 ਵੋਟਾਂ ਲੈ ਕੇ ਆਏ, ਜੋ ਪਿੰਡਾਂ ਤੋਂ ਹੀ ਆਈਆਂ। ਜਿਵੇਂ ਵਿਉਂਤਬੱਧ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ, ਅਸੀਂ ਇਸ ਉਪ ਚੋਣ ਵਿਚ ਹਰ ਘਰ ਤੱਕ ਪਹੁੰਚ ਬਣਾਈ। ਅਜਿਹੇ ਵਿਚ ਭਾਜਪਾ ਲਈ ਪੰਜਾਬ ਵਿਚ ਜਿੱਤ ਦੂਰ ਨਹੀਂ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਅਹਿਮ ਭੂਮਿਕਾ ਨਿਭਾਉਣਗੇ : ਭਗਵੰਤ ਮਾਨ    

►  ਕੈਪਟਨ, ਜਾਖੜ ਵਰਗੇ ਨੇਤਾ ਵੀ ਭਾਜਪਾ ਵਿਚ ਆਏ ਪਰ ਹਾਲੇ ਲੋਕ ਇਸਨੂੰ ਸ਼ਹਿਰੀ ਪਾਰਟੀ ਕਿਉਂ ਮੰਨਦੇ ਹਨ ?
►  ਸੰਗਠਨ ਸਮਾਂ ਮੰਗਦੇ ਹਨ। ਸਾਡਾ ਕੋਰੋਨਾ ਵਿਚ ਇੱਕ ਸਾਲ ਨਿਕਲਿਆ, ਫਿਰ ਕਿਸਾਨ ਅੰਦੋਲਨ ਵਿਚ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ 3 ਸਾਲ ਹੋਣ ਨੂੰ ਆਏ। ਸੰਗਠਨ ਤੌਰ ’ਤੇ ਅਸੀਂ ਖੁਦ ਨੂੰ ਵਿਕਸਿਤ ਕੀਤਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੈਮਾਨੇ ’ਤੇ ਚੋਣ ਲੜਦਾ ਸੀ, ਅਸੀਂ ਸ਼ਹਿਰਾਂ-ਕਸਬਿਆਂ ਤਕ ਸੀਮਤ ਸੀ। ਅੱਜ ਸਾਡਾ ਹਰ ਪਿੰਡ ਤੱਕ ਯੂਨਿਟ ਬਣ ਰਿਹਾ ਹੈ।

► ਕੀ ਅਕਾਲੀ ਦਲ ਤੋਂ ਵੱਖ ਹੋਣਾ ਚੰਗਾ ਰਿਹਾ ਭਾਜਪਾ ਲਈ?
► ਬਿਲਕੁੱਲ, ਭਾਜਪਾ ਵਿਚ ਲਈਏ ਤਾਂ ਚੰਗਾ ਹੋਇਆ ਹੀ , ਪੰਜਾਬ ਲਈ ਵੀ ਚੰਗਾ ਹੋਇਆ ਹੈ। ਨਰਿੰਦਰ ਮੋਦੀ ਨੇ ਜੋ ਪੰਜਾਬ ਲਈ, ਪੰਜਾਬੀਆਂ ਲਈ ਕੀਤਾ, ਜੇਕਰ ਉਹ ਇਨ੍ਹਾਂ ਗੱਲਾਂ ਨੂੰ ਲੈ ਕੇ ਹਰ ਪਿੰਡ ਦੇ ਹਰ ਚੌਰਾਹੇ ਤੱਕ ਜਾਂਦਾ ਤਾਂ ਜੋ ਲੋਕ ਇਕ ਚਾਲ ਤਹਿਤ ਭਾਜਪਾ ਦੇ ਅਕਸ ਨੂੰ ਖ਼ਰਾਬ ਕਰ ਰਹੇ ਸਨ, ਉਹ ਕਾਮਯਾਬ ਨਾ ਹੁੰਦੇ। ਕਰਤਾਰਪੁਰ ਕੋਰੀਡੋਰ ਬਣਾਉਣਾ, ਕਾਲੀ ਸੂਚੀ ਨੂੰ ਖਤਮ ਕਰਨਾ, ਫਿਰ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਪੈਸੇ ਦੇਣਾ, ਸਾਹਿਬਜ਼ਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਰੂਪ ਵਿਚ ਮਨਾਉਣਾ, 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ ਤੱਕ ਲੈ ਕੇ ਜਾਣ ਵਾਲੇ ਨਰਿੰਦਰ ਮੋਦੀ ਹਨ, ਪੰਜਾਬੀਆਂ ਨੂੰ ਜਦੋਂ ਇਹ ਗੱਲ ਪਤਾ ਚੱਲਦੀ ਹੈ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਤਾਂ ਉਨ੍ਹਾਂ ਨੂੰ ਦੱਸਿਆ ਹੀ ਨਹੀਂ ਗਿਆ । ਅੱਜ ਸਾਡੇ ਕੋਲ ਮੌਕਾ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇੰਨੇ ਕਿਸੇ ਸਰਕਾਰ ਨੇ ਨਹੀਂ ਕੀਤੇ, ਉਸਦੀ ਜਾਣਕਾਰੀ ਹਰ ਘਰ ਤੱਕ ਦੇ ਕੇ ਜਾਵਾਂਗੇ।    

ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਲੰਧਰ ਉਪ-ਚੋਣ ਜਿੱਤਣ ’ਤੇ ਕੇਕ ਕੱਟਿਆ, ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ

►  ਤੁਸੀਂ ਅੱਜ ਤੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਉਪਲਬਧੀਆਂ ਨੂੰ ਸੂਬੇ ਭਰ ਵਿਚ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਵਿਰੋਧੀ ਪਾਰਟੀਆਂ ਇਸ ’ਤੇ ਟਿੱਪਣੀਆਂ ਕਰ ਰਹੀਆਂ ਹਨ, ਕੀ ਕਹੋਗੇ ?
►  ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਅਤੇ ਜਿਨ੍ਹਾਂ ਨੇ ਕੰਮ ਕਰਨਾ ਹੈ, ਉਨ੍ਹਾਂ ਦਾ ਕੰਮ ਹੈ, ਕੰਮ ਨੂੰ ਕਰਦੇ ਰਹਿਣਾ। ਨਰਿੰਦਰ ਮੋਦੀ 9 ਸਾਲ ਤੋਂ ਜਿਸ ਤਰ੍ਹਾਂ ਨਵੇਂ ਭਾਰਤ ਦੇ ਨਿਰਮਾਣ ਵਿਚ ਲੱਗੇੇ ਹਨ, ਉਸਦਾ ਗਵਾਹ ਸਿਰਫ ਹਿੰਦੁਸਤਾਨ ਨਹੀਂ, ਪੂਰਾ ਸੰਸਾਰ ਹੈ। ਉਨ੍ਹਾਂ ਨੇ ਆਪਣੇ ਸ਼ਾਸਨ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪਰਿਆਸ। ਇਹ 9 ਸਾਲ ਗਰੀਬ ਭਲਾਈ ਨੀਤੀਆਂ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਇੱਕ ਪਾਸੇ ਆਰਥਿਕ ਵਿਕਾਸ ਕੀਤਾ, ਉੱਥੇ ਹੀ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖ ਕੇ ਨੀਤੀਆਂ ਬਣਾਈਆਂ। ਇਹ ਨੀਤੀਆਂ ਜਾਤੀ ਜਾਂ ਮਜ਼ਹਬ ਦੇ ਆਧਾਰ ’ਤੇ ਨਹੀਂ ਬਣਾਈਆਂ ਗਈਆਂ, ਸਗੋਂ ਇਨ੍ਹਾਂ ਦਾ ਕੇਂਦਰ ਬਿੰਦੂ ਇਹੀ ਸੀ ਕਿ ਜਿਸਦੀ ਜੋ ਜ਼ਰੂਰਤ ਹੈ, ਉਸ ਤਕ ਕਿਵੇਂ ਉਸਨੂੰ ਪਹੁੰਚਾਉਣ। ਜਿਵੇਂ ਆਵਾਸ ਯੋਜਨਾ ਦੀ ਗੱਲ ਕਰੀਏ ਤਾਂ ਅੱਜ 3 ਕਰੋੜ ਆਮ ਲੋਕਾਂ ਨੂੰ ਘਰ ਮਿਲਿਆ। 9 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਗੈਸ ਕਨੈਕਸ਼ਨ ਮਿਲਿਆ। ਕੋਰੋਨਾ ਮਹਾਮਾਰੀ ਵਿਚ ਜਦੋਂ ਵਿਕਸਿਤ ਦੇਸ਼ ਗੋਡਿਆਂ ’ਤੇ ਆ ਗਏ ਸਨ, ਤਦ ਵਿਕਾਸਸ਼ੀਲ ਦੇਸ਼ ਹੁੰਦੇ ਹੋਏ ਨਰਿੰਦਰ ਭਾਈ ਮੋਦੀ ਨੇ ਜਿਸ ਪ੍ਰਕਾਸ਼ ਭਾਰਤ ਦੀ ਅਗਵਾਈ ਕੀਤੀ, ਉਸਦੀ ਸ਼ਲਾਘਾ ਪੂਰੀ ਦੁਨੀਆ ਵਿਚ ਹੋਈ। 200 ਕਰੋੜ ਤੋਂ ਜ਼ਿਆਦਾ ਮੁਫਤ ਵੈਕਸੀਨੇਸ਼ਨ ਆਪਣੇ ਆਪ ਵਿਚ ਵੱਡਾ ਕੰਮ ਸੀ, ਜੋ ਮੋਦੀ ਸਰਕਾਰ ਨੇ ਕੀਤਾ। ਵਿਸ਼ਵ ਪੱਧਰ ’ਤੇ ਭਾਰਤ ਨੂੰ ਅੱਜ ਜਿਸ ਤਰ੍ਹਾਂ ਵੇਖਿਆ ਜਾਂਦਾ ਹੈ, ਉਹ ਸਾਡੀ ਵਿਦੇਸ਼ ਨੀਤੀ ਦੀ ਸਫਲਤਾ ਹੈ। ਅੰਦਰੂਨੀ ਸੁਰੱਖਿਆ ਹੋਵੇ, ਜਾਂ ਬਾਹਰੀ, ਇਸ ਸਰਕਾਰ ਦੀ ਨੀਤੀ ਸਪੱਸ਼ਟ ਰਹੀ ਹੈ। ਕਰਤਾਰਪੁਰ ਕੋਰੀਡੋਰ ਦੀ ਸਾਡੀ ਲੰਬੇ ਸਮੇਂ ਤੋਂ ਮੰਗ ਰਹੀ, ਬਾਬੇ ਨਾਨਕ ਦੀ ਕਿਰਪਾ ਨਾਲ ਮੋਦੀ ਪੀ. ਐੱਮ. ਬਣੇ ਤਾਂ ਇਹ ਮੰਗ ਵੀ ਪੂਰੀ ਹੋਈ।

► ਭਾਜਪਾ ਕਰਨਾਟਕ, ਹਿਮਾਚਲ ਦੀ ਚੋਣ ਹਾਰ ਚੁੱਕੀ ਹੈ, ਵਿਰੋਧੀ ਪਾਰਟੀਅਾਂ ਇੱਕਜੁਟ ਹੋ ਰਹੀਆਂ ਹਨ, ਕੀ ਇਸਦਾ ਅਸਰ 2024 ਦੀਆਂ ਲੋਕਸਭਾ ਚੋਣਾਂ ’ਤੇ ਪਵੇਗਾ?
► ਲੋਕਤੰਤਰ ਵਿਚ ਹਰ ਚੋਣ ਦਾ ਆਪਣਾ ਸੁਭਾਅ ਹੁੰਦਾ ਹੈ, ਉਸਨੂੰ 2024 ਦੀਆਂ ਚੋਣਾਂ ਨਾਲ ਨਹੀਂ ਜੋੜ ਸਕਦੇ। ਮਿਊਂਸੀਪਲ ਚੋਣਾਂ ਵਿਚ ਵੱਖ, ਵਿਧਾਨਸਭਾ ਲਈ ਵੱਖਰੇ ਤਰ੍ਹਾਂ ਦੀਆਂ ਵੋਟ ਹੁੰਦੀਆਂ ਅਤੇ ਲੋਕਸਭਾ ਲਈ ਵੱਖਰੇ ਤਰ੍ਹਾਂ ਦੀਆਂ। ਪਿਛਲੀ ਵਾਰ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਕਾਂਗਰਸ ਇੱਕ ਵੀ ਸੀਟ ਲੋਕਸਭਾ ਦੀ ਨਹੀਂ ਜਿੱਤ ਸਕੀ। ਸਾਡਾ ਲੋਕਤੰਤਰ ਇੰਨਾ ਮਜ਼ਬੂਤ ਹੋ ਚੁੱਕਿਆ ਹੈ ਕਿ ਵੋਟਾਂ ਦੇ ਸਮੇਂ ਲੋਕ ਧਿਆਨ ਰੱਖਦੇ ਹਨ ਕਿ ਇਹ ਵੋਟ ਦੇਸ਼ ਲਈ, ਮੋਦੀ ਲਈ ਜਾ ਰਹੀ ਹੈ।

► ਕੀ ਪੰਜਾਬ ਵਿਚ 2024 ਚੋਣਾਂ ਦੀ ਤਿਆਰੀ ਭਾਜਪਾ ਨੇ ਸ਼ੁਰੂ ਕਰ ਦਿੱਤੀ ਹੈ ?
► ਪੰਜਾਬ ਭਾਜਪਾ ਲਈ ਇਹ ਚੋਣਾਂ ਮੌਕਾ ਹੈ। ਸਾਰੇ ਜਾਣਦੇ ਹਨ ਕਿ ਅਸੀਂ ਲੰਬਾ ਸਮਾਂ ਗਠਜੋੜ ਵਿਚ ਰਹੇ ਅਤੇ ਸਾਡਾ ਇੱਕ ਸੀਮਤ ਦਾਇਰਾ ਸੀ। ਜਦੋਂ ਤੋਂ ਉਨ੍ਹਾਂ ਨੇ ਸਾਨੂੰ ਛੱਡਿਆ, ਉਸ ਤੋਂ ਬਾਅਦ ਸਾਡੇ ਲਈ ਖੇਤਰਫਲ ਅਤੇ ਸੰਭਾਵਨਾਵਾਂ ਵਧੀਆਂ ਹਨ। ਆਪਣੇ ਸੰਗਠਨਾਤਮਕ ਢਾਂਚੇ ਨੂੰ ਵੀ ਪੰਜਾਬ ਦੇ ਹਰ ਇਲਾਕੇ, ਹਰ ਪਿੰਡ ਤੱਕ ਲੈ ਕੇ ਜਾਣਾ ਭਾਜਪਾ ਲਈ ਮੌਕਾ ਹੈ ਅਤੇ ਪਾਰਟੀ ਇਸਦਾ ਪੂਰਾ ਲਾਭ ਉਠਾ ਰਹੀ ਹੈ। ਚਾਹੇ ਮਾਝਾ ਹੋਵੇ ਜਾਂ ਮਾਲਵਾ, ਦੋਆਬਾ ਹੋਵੇ ਜਾਂ ਸ਼ਹਿਰੀ-ਪੇਂਡੂ ਖੇਤਰ, ਸਾਡੇ ਲਈ ਕੋਈ ਬੰਧਨ ਨਹੀਂ ਹੈ। ਅੱਜ ਮੇਰੀ ਪਾਰਟੀ ਦੇ ਵਰਕਰ ਨੂੰ ਕਿਸੇ ਵੀ ਪਿੰਡ ਵਿਚ ਜਾਣ ਵਿਚ, ਸੰਗਠਨ ਖੜ੍ਹਾ ਕਰਨ ਵਿਚ ਮੁਸ਼ਕਿਲ ਨਹੀਂ। ਸਾਡਾ ਫੋਕਸ ਇਹ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਹਰ ਪਿੰਡ ਵਿੱਚ ਪਾਰਟੀ ਦਾ ਯੂਨਿਟ ਬਣ ਜਾਵੇ ਅਤੇ ਇਸ ਵਿਚ ਲੋਕ ਵੀ ਸਹਾਇਕ ਹੋ ਰਹੇ ਹਨ। ਅੱਜ ਪੰਜਾਬ ਵਿਚ ਜੇਕਰ ਲੋਕ ਕਿਸੇ ਨੂੰ ਆਸ ਦੇ ਰੂਪ ਵਿਚ ਵੇਖ ਰਹੇ ਹਨ, ਤਾਂ ਉਹ ਭਾਜਪਾ ਹੀ ਹੈ। ਜ਼ਮੀਨੀ ਪੱਧਰ ’ਤੇ ਪਿੰਡਾਂ ਵਿਚ ਹਰ ਵਰਗ ਆਪਣੀ ਪਹਿਲੀ ਪਸੰਦ ਭਾਜਪਾ ਨੂੰ ਮੰਨ ਰਿਹਾ ਹੈ। ਇੱਥੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਪੰਜਾਬ ਨਹੀਂ ਬਦਲਿਆ, ਇਸ ਕਾਰਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ । ਇੱਕ ਸਾਲ ਵਿਚ ਉਸ ਤੋਂ ਵੀ ਨਿਰਾਸ਼ਾ ਹੀ ਲੋਕਾਂ ਨੂੰ ਮਿਲੀ। ਪੰਜਾਬ ਆਰਥਿਕ ਵਿਕਾਸ ਤੋਂ ਪਛੜ ਗਿਆ, ਇੱਥੇ ਕਾਨੂੰਨ ਦਾ ਰਾਜ ਨਹੀਂ, ਕਿਸਾਨ ਦੀ ਹਾਲਤ ਸੁਧਰ ਨਹੀਂ ਰਹੀ। ਪੰਜਾਬੀ ਤਾਣੇ-ਬਾਣੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਣ ਲੱਗੀ ਹੈ। ਅਜਿਹੇ ਮਾਹੌਲ ਵਿਚ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਮੋਦੀ ਹੀ ਲਿਆ ਸਕਦੇ ਹਨ।

ਕੇਂਦਰ ਦੀ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਪਿੰਡ-ਸ਼ਹਿਰ ਤੱਕ ਪਹੁੰਚਾਉਣ ਲਈ ਵਰਕਰਾਂ ਸਮੇਤ ਨੇਤਾਵਾਂ ਨੇ ਕਮਰ ਕੱਸ ਲਈ ਹੈ। ਇਕ ਮਹੀਨੇ ਤਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਕਈ ਵੱਡੇ ਨੇਤਾ ਸ਼ਿਰਕਤ ਕਰਨਗੇ। ਪੰਜਾਬ ਦੇ 13 ਲੋਕਸਭਾ ਹਲਕਿਆਂ ਵਿਚ 1-1 ਰੈਲੀ ਹੋਵੇਗੀ। ਇਸ ਤੋਂ ਬਾਅਦ 1 ਵੱਡੀ ਸੂਬਾ ਪੱਧਰੀ ਰੈਲੀ ਹੋਵੇਗੀ, ਜਿਸ ਵਿਚ ਕੌਣ ਕੇਂਦਰ ਤੋਂ ਆਵੇਗਾ, ਇਹ ਪਾਰਟੀ ਲੀਡਰਸ਼ਿਪ ਤੈਅ ਕਰੇਗੀ।

ਪਹਿਲਾਂ ਕਦੇ ਕੋਈ ਸ਼ੋਰ ਕਿਉਂ ਨਹੀਂ ਹੋਇਆ?
►ਇਕ ਪਾਸੇ ਤੁਸੀ ਕੇਂਦਰ ਦੀਆਂ ਉਪਲਬਧੀਆਂ ਦੱਸ ਰਹੇ ਹੋ, ਦੂਜੇ ਪਾਸੇ ਵਿਰੋਧੀ ਪਾਰਟੀਆਂ ਸੰਘੀ ਢਾਂਚੇ ’ਤੇ ਹਮਲੇ ਦੇ ਦੋਸ਼ ਭਾਜਪਾ ਸਰਕਾਰ ’ਤੇ ਲਗਾ ਰਹੀਆਂ ਹਨ। ਜਿਸ ਤਰ੍ਹਾਂ ਦਿੱਲੀ ਵਿਚ ਐੱਲ.ਜੀ. ਦੀਆਂ ਸ਼ਕਤੀਆਂ ਵਧਾਈਆਂ ਗਈਆਂ, ਉਸ ਨਾਲ ਵਿਰੋਧੀ ਧਿਰ ਲਾਮਬੰਦ ਹੋਈ ਹੈ।
► ਪਹਿਲੀ ਗੱਲ ਇਹ ਸਮਝਣੀ ਹੋਵੇਗੀ ਕਿ ਦਿੱਲੀ ਪੂਰਨ ਰਾਜ ਨਹੀਂ ਹੈ, ਦੇਸ਼ ਦੀ ਰਾਜਧਾਨੀ ਹੈ ਅਤੇ ਇਹ ਕੇਜਰੀਵਾਲ ਦੇ ਸਮੇਂ ਅਧਿਕਾਰ ਘੱਟ ਨਹੀਂ ਹੋਏ। ਪਹਿਲਾਂ ਵੀ ਕਈ ਮੁੱਖ ਮੰਤਰੀ ਰਹੇ ਹਨ, ਉਦੋਂ ਕੋਈ ਸ਼ੋਰ ਕਿਉਂ ਨਹੀਂ ਹੋਇਆ। ਇਨ੍ਹਾਂ ਦੇ ਸਮੇਂ ਹੀ ਕਿਉਂ ਇਹ ਮੁੱਦਾ ਉੱਠਿਆ। ਦਿੱਲੀ ਵਰਗੀ ਸੰਵੇਦਨਸ਼ੀਲ ਰਾਜਧਾਨੀ ਨੂੰ ਕੇਜਰੀਵਾਲ ਦੇ ਭਰੋਸੇ ਕਿਵੇਂ ਛੱਡਿਆ ਜਾ ਸਕਦਾ ਹੈ। ਇਹ ਆਰਡੀਨੈਂਸ ਦੇਸ਼ ਅਤੇ ਦਿੱਲੀ ਦੇ ਹਿੱਤ ਵਿਚ ਹੈ। ਜੋ ਮੁੱਖ ਸਕੱਤਰ ਘੋਟਾਲੇ ਦੀ ਜਾਂਚ ਕਰ ਰਿਹਾ ਹੈ, ਸਭ ਤੋਂ ਪਹਿਲਾਂ ਉਸ ਦਾ ਤਬਾਦਲਾ ਕਰਨ ਦੀ ਗੱਲ ਆਈ। ਜੋ ਲਾਮਬੰਦ ਹੋ ਰਹੇ ਹਨ, ਉਹ ਉਹੀ ਲੋਕ ਹਨ, ਜੋ ਪਰਿਵਾਰਵਾਦ ਦੀ ਰਾਜਨੀਤੀ ਕਰਕੇ ਪਰਿਵਾਰ ਦੇ ਵਿਕਾਸ ’ਤੇ ਚਲਦੇ ਰਹੇ।

►‘ਆਪ’ ਦੀ ਜਲੰਧਰ ਉਪ ਚੋਣ ਵਿਚ ਜਿੱਤ ’ਤੇ ਕੀ ਕਹੋਗੇ?
►ਉਹ ਜ਼ਮੀਨੀ ਹਕੀਕਤ ਨਹੀਂ ਪਹਿਚਾਣ ਰਹੇ। ਸੰਗਰੂਰ ਉਪ ਚੋਣ ਵਿਚ ਉਨ੍ਹਾਂ ਦਾ ਹੰਕਾਰ ਟੁੱਟਿਆ ਸੀ, ਹੁਣ ਫਿਰ ਜਲੰਧਰ ਤੋਂ ਬਾਅਦ ਵਧ ਗਿਆ ਹੈ। ਉਨ੍ਹਾਂ ਨੂੰ ਹੰਕਾਰ ਵਿਚ ਹੀ ਰਹਿਣ ਦੇਣਾ ਚਾਹੀਦਾ ਹੈ। ਮੈਂ ਇਸ ਗੱਲ ਵਿਚ ਨਹੀਂ ਪੈਣਾ ਚਾਹੁੰਦਾ ਕਿ ਇਸ ਜਿੱਤ ਵਿਚ ਕਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ। ਜਿੱਤ, ਜਿੱਤ ਹੁੰਦੀ ਹੈ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਨੂੰ ਇੰਨਾ ਤਾਕਤਵਰ ਹੋਣਾ ਚਾਹੀਦਾ ਹੈ ਕਿ ਸਰਕਾਰੀ ਤੰਤਰ ਦੀ ਉਹ ਦੁਰਵਰਤੋਂ ਹੀ ਨਾ ਕਰ ਸਕਣ।

►ਕਾਂਗਰਸ ਸਮੇਤ ਹੋਰ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਚੋਣਾਂ ਵਿਚ ਟਿਕਟ ਦਿੱਤੀ ਜਾਵੇਗੀ?
►ਜ਼ਿੰਮੇਵਾਰੀ ਤਾਂ ਉਨ੍ਹਾਂ ਨੂੰ ਦਿੱਤੀ ਗਈ ਹੈ। ਜਿੱਥੋਂ ਤਕ ਟਿਕਟ ਦੀ ਗੱਲ ਹੈ ਤਾਂ ਉਸ ਲਈ ਸਾਡਾ ਸੰਸਦੀ ਬੋਰਡ ਹੈ। ਬੀ.ਜੇ.ਪੀ. ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ, ਬੀ.ਜੇ.ਪੀ. ਦਾ ਇਕ ਸਿਸਟਮ ਹੈ। ਸਾਡੇ ਰਾਸ਼ਟਰੀ ਪ੍ਰਧਾਨ ਹਨ, ਪ੍ਰਧਾਨ ਮੰਤਰੀ ਹਨ, ਸੰਸਦੀ ਬੋਰਡ ਹੈ, ਇਸ ਵਿਚ 2-3 ਨਾਮ ਜਾਂਦੇ ਹਨ। ਉਸ ਦੇ ਅੰਦਰ ਸਮੀਖਿਆ ਕਰਨ ਤੋਂ ਬਾਅਦ ਜਿੱਤ ਦੀ ਸਮਰੱਥਾ ਵਾਲੇ ਨੂੰ ਟਿਕਟ ਦਿੱਤੀ ਜਾਂਦੀ ਹੈ। ਹੋਰ ਪਾਰਟੀਆਂ ਤੋਂ ਆਏ ਸਾਰੇ ਨੇਤਾਵਾਂ ਦੀ ਪਾਰਟੀ ਵਿਚ ਸ਼ਮੂਲੀਅਤ ਹੈ, ਜਲੰਧਰ ਉਪ ਚੋਣ ਵਿਚ ਵੀ ਸੀ।

►ਤੁਸੀਂ 9 ਸਾਲ ਦੇ ਕੰਮਾਂ ਦੀ ਗੱਲ ਕਰ ਰਹੇ ਹੋ, ਇਸ ਸਿਲਸਿਲੇ ਵਿਚ ਕਿਹੜੇ ਵੱਡੇ ਨੇਤਾ ਪੰਜਾਬ ਆਉਣਗੇ?
►ਸਾਡੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਪੂਰੇ ਦੇਸ਼ ਨੂੰ 144 ਕਲੱਸਟਰਾਂ ਵਿਚ ਵੰਡਿਆ ਹੈ, ਹਰੇਕ ਕਲੱਸਟਰ ਵਿਚ 3-4 ਲੋਕ ਸਭਾ ਸੀਟਾਂ ਹਨ। ਪੰਜਾਬ ਨੂੰ 4 ਕਲੱਸਟਰਾਂ ਵਿਚ ਵੰਡਿਆ ਗਿਆ ਹੈ ਅਤੇ ਕੇਂਦਰੀ ਮੰਤਰੀਆਂ ਗਜੇਂਦਰ ਸ਼ੇਖਾਵਤ, ਮਨਸੁਖ ਮਾਂਡਵੀਆ, ਅਰਜੁਨ ਮੇਘਵਾਲ ਨੂੰ 1-1 ਕਲਸਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਾਜ਼ਾ ਅਭਿਆਨ ਦੇ ਤਹਿਤ ਸੂਬੇ ਵਿਚ ਹਰ ਘਰ ਤੱਕ ਕੇਂਦਰ ਦੀਆਂ ਉਪਲਬਧੀਆਂ ਨੂੰ ਪਹੁੰਚਾਇਆ ਜਾਵੇਗਾ, ਇਸ ਲਈ ਪੰਜਾਬੀ ਬੁਕਲੈਟ ਤੱਕ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਰ ਵਿਧਾਨਸਭਾ ਹਲਕੇ ਵਿਚ 1,000 ਪਰਿਵਾਰ ਚੁਣੇ ਜਾਣਗੇ, ਜਿਨ੍ਹਾਂ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਪੈਠ ਹੋਵੇਗੀ, ਇਨ੍ਹਾਂ ਤੱਕ ਸੀਨੀਅਰ ਨੇਤਾ ਪਹੁੰਚਣਗੇ।

ਇਹ ਵੀ ਪੜ੍ਹੋ : ਘੱਲੂਘਾਰਾ ਹਫ਼ਤੇ ਨੂੰ ਲੈ ਕੇ ਪੁਲਸ ਨੇ ਵਧਾਈ ਚੌਕਸੀ,  24 ਘੰਟੇ ਰਹੇਗੀ ਪੁਲਸ ਤਾਇਨਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

  • Prime Minister
  • Punjab
  • Government
  • Ashwani Sharma
  • ਪ੍ਰਧਾਨ ਮੰਤਰੀ
  • ਪੰਜਾਬ
  • ਸਰਕਾਰ
  • ਅਸ਼ਵਨੀ ਸ਼ਰਮਾ

ਕੈਨੇਡਾ ਤੋਂ ਮੰਦਭਾਗੀ ਖ਼ਬਰ, ਨਿਆਗਰਾ ਫਾਲ 'ਚ ਡਿੱਗਣ ਕਾਰਨ ਲੋਹੀਆਂ ਖ਼ਾਸ ਦੀ ਕੁੜੀ ਦੀ ਮੌਤ

NEXT STORY

Stories You May Like

  • there should be an impartial probe into the pm awas yojana scam
    ਪੰਜਾਬ ’ਚ ਪੀਐੱਮ ਆਵਾਸ ਯੋਜਨਾ ਘੁਟਾਲੇ ਦੀ ਨਿਰਪੱਖ ਜਾਂਚ ਹੋਵੇ : ਅਸ਼ਵਨੀ ਸ਼ਰਮਾ
  • the bjp burned effigies of cm bhagwant mann and the aap government
    ਪੰਜਾਬ ਭਰ 'ਚ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਦੇ ਪੁਤਲੇ ਫੂਕੇ
  • aap government misleading the court
    ਡੀਏ ਮਾਮਲੇ 'ਚ ਅਦਾਲਤ ਨੂੰ ਗੰਮਰਾਹ ਤੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ 'ਆਪ' ਸਰਕਾਰ : ਅਸ਼ਵਨੀ ਸ਼ਰਮਾ
  • satellite communication dispute
    ਸੈਟੇਲਾਈਟ ਕਮਿਊਨੀਕੇਸ਼ਨ ਵਿਵਾਦ: ਤਿੰਨੋਂ ਕੰਪਨੀਆਂ ਲਈ ਇੱਕੋ ਜਿਹੇ ਨਿਯਮ, ਸਰਕਾਰ ਨੇ ਦੋਸ਼ ਕੀਤੇ ਖਾਰਜ
  • sarai amanat khan police recovered 1 5 kg of heroin and two drones
    ਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ ਡੇਢ ਕਿਲੋ ਹੈਰੋਇਨ ਤੇ 2 ਡਰੋਨ ਕੀਤੇ ਬਰਾਮਦ
  • american company bids to make plastic 10 and 20 rupee notes
    ਪਲਾਸਟਿਕ ਦੇ 10-20 ਰੁਪਏ ਦੇ ਨੋਟ ਬਣਾਉਣ ਲਈ ਅਮਰੀਕੀ ਕੰਪਨੀ ਨੇ ਲਾਈ ਬੋਲੀ, ਜਾਣੋ ਸਰਕਾਰ ਦੀਆਂ ਸ਼ਰਤਾਂ
  • punjab 2 pakistani nationals shot dead in bsf operation
    ਪੰਜਾਬ : ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ
  • ban imposed on gutkha and pan masala
    ਗੁਟਖਾ ਤੇ ਪਾਨ ਮਸਾਲੇ 'ਤੇ ਲੱਗ ਗਿਆ ਬੈਨ ! ਉੱਤਰਾਖੰਡ ਸਰਕਾਰ ਨੇ ਜਾਰੀ ਕੀਤੇ ਹੁਕਮ
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • jalandhar cantt  aam aadmi party  resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
  • sachin pilot will visit punjab starting today
    ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ...
  • manjit bedi featured on the fbi s most wanted list deported from the us
    ਵੱਡੀ ਖ਼ਬਰ: FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ ਭਗੌੜਾ ਮਨਜੀਤ ਬੇਦੀ ਅਮਰੀਕਾ...
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major regarding ravinder jhota s cremation
      ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ....
    • amit shah  bhagwant mann  social media
      ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ
    • rain accident  train  track
      ਪੰਜਾਬ 'ਚ ਵੱਡਾ ਰੇਲ ਹਾਦਸਾ, ਡੱਬੇ ਪਟੜੀ ਤੋਂ ਉਤਰਨ ਮਗਰੋਂ ਪਲਟੇ
    • sahjadra village youth abroad
      ਪਿੰਡ ਸਹਿਜੜਾ ਦੇ ਹਰਦੇਵ ਦੀ ਵਿਦੇਸ਼ 'ਚ ਮੌਤ, ਅੱਤ ਗ਼ਰੀਬ ਪਰਿਵਾਰ 'ਤੇ ਟੁੱਟਿਆ...
    • mp charanjit singh channi statement on parwinder singh jhota case
      ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
    • brick prices in punjab broken records
      ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ...
    • ban imposed on the preaching kirtan of preacher jeevan singh bagichi wale
      ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੋਰ ਵੱਡਾ ਫ਼ੈਸਲਾ, ਪ੍ਰਚਾਰਕ ਜੀਵਨ ਸਿੰਘ ਬਗੀਚੀ...
    • dr jitendra singh union minister of state for science and technology statement
      ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ...
    • halwara airport news
      AIRPORT 'ਤੇ ਸਵਾਰੀ ਛੱਡਣ ਆਏ ਡਰਾਈਵਰ ਦੀ HEART ATTACK ਨਾਲ ਹੋਈ ਮੌਤ
    • banner of parvinder jhota was put up at shop of the accused ashwani
      ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +