ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਨੇੜਲੇ ਪਿੰਡ ਗੰਧੜ ਦੀ ਬਿਨਾਂ ਕਸੂਰ ਜੇਲ ’ਚ ਡੱਕੀ ਨੌਦੀਪ ਕੌਰ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਮਜ਼ਦੂਰਾਂ, ਕਿਸਾਨਾਂ ਤੋਂ ਇਲਾਵਾ ਬਿਜਲੀ ਕਾਮੇ, ਅਧਿਆਪਕ, ਨੌਜਵਾਨ ਅਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।
ਇਹ ਵੀ ਪੜ੍ਹੋ : ਅਮਰੀਕਾ ਦੀਆਂ 80 ਸਿੱਖ ਸੰਸਥਾਵਾਂ ਦਾ ਐਲਾਨ, ਅੰਦੋਲਨ ਦਾ ਵਿਰੋਧ ਕਰਨ ਵਾਲੇ ਕਲਾਕਾਰਾਂ ਤੇ ਖਿਡਾਰੀਆਂ ਦਾ ਹੋਵੇਗਾ ਵਿਰੋਧ
ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਜੁੜੇ ਇਨਸਾਫ਼ ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਖੁੰਡੇ ਹਲਾਲ, ਅਮਰਜੀਤ ਪਾਲ ਸ਼ਰਮਾ ਅਤੇ ਹਰਫੂਲ ਸਿੰਘ ਭਾਗਸਰ ਨੇ ਆਖਿਆ ਕਿ ਕੇਂਦਰ ਦੀ ਮੋਦੀ ਹਕੂਮਤ ਕਿਰਤੀ, ਕਿਸਾਨਾਂ, ਦਲਿਤਾਂ ਅਤੇ ਹੋਰ ਹੱਕ ਮੰਗਦੇ ਲੋਕਾਂ ’ਤੇ ਤਸ਼ੱਦਦ ਕਰਨ ’ਤੇ ਉੱਤਰ ਆਈ ਹੈ, ਜਿਸਦਾ ਮੁਕਾਬਲਾ ਵਿਸ਼ਾਲ ਏਕੇ ਅਤੇ ਸੰਘਰਸ਼ ਨਾਲ ਕੀਤਾ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਨੌਦੀਪ ਕੌਰ ਗੰਧੜ ਦਾ ਇਹੋ ਕਸੂਰ ਹੈ ਕਿ ਉਹ ਫੈਕਟਰੀ ਮਜ਼ਦੂਰ ਆਗੂ ਹੈ ਅਤੇ ਰਾਜਧਾਨੀ ਦੇ ਕਿਸਾਨ ਸੰਘਰਸ਼ ਵਿਚ ਸ਼ਾਮਲ ਸੀ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਘਟਨਾ : ਨਵਰੀਤ, ਰਣਜੀਤ ਅਤੇ ਨੌਦੀਪ ਦੇ ਮਾਮਲੇ 'ਚ ਸਬੂਤ ਇਕੱਠੇ ਕਰਨ ਲੱਗੇ ਵਕੀਲ
ਇਸ ਮੌਕੇ ਬੋਲਦਿਆਂ ਇਨਕਲਾਬੀ ਗਾਇਕ ਜਗਸੀਰ ਜੀਦਾ, ਹਰਚਰਨ ਸਿੰਘ ਲੱਖੇਵਾਲੀ ਅਤੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਆਖਿਆ ਕਿ ਔਰਤਾਂ, ਦਲਿਤਾਂ ਅਤੇ ਕਿਰਤੀਆਂ ਨਾਲ ਬੇ-ਇਨਸਾਫੀ ਸਹਿਣ ਨਹੀਂ ਕੀਤੀ ਜਾਵੇਗੀ। ਰੋਸ ਮਾਰਚ ਵਿਚ ਹੋਰਨਾਂ ਤੋਂ ਇਲਾਵਾ ਗਗਨ ਸੰਗਰਾਮੀ, ਲਖਵੀਰ ਸਿੰਘ ਹਰੀਕੇ, ਪਿਆਰੇ ਲਾਲ ਦੋਦਾ, ਕਾਕਾ ਸਿੰਘ ਖੁੰਡੇ ਹਲਾਲ, ਜਗਸੀਰ ਸਿੰਘ ਲੱਖੇਵਾਲੀ, ਅਤੇ ਇੰਦਰਜੀਤ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਨੌਦੀਪ ਕੌਰ ’ਤੇ ਦਿੱਲੀ ਪੁਲਸ ਦੇ ਤਸ਼ੱਦਦ ਖ਼ਿਲਾਫ਼ ਅੱਜ ਮੁਕਤਸਰੀਏ ਉਤਰਣਗੇ ਸੜਕਾਂ 'ਤੇ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।
ਬਰਡ ਫਲੂ ਦਾ ਖੌਫ਼, ਬੋਰੀਆਂ 'ਚ ਭਰ ਕੇ ਸੁੱਟੀਆਂ ਗਈਆਂ ਸੈਂਕੜੇ ਮਰੀਆਂ ਮੁਰਗੀਆਂ
NEXT STORY