ਫਿਰੋਜ਼ਪੁਰ (ਸਨੀ, ਕੁਮਾਰ, ਮਨਦੀਪ) - ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਫਿਰੋਜ਼ਪੁਰ ਦੇ ਪੋਲਟੈਕਨੀਕਲ ਕਾਲਜ ਦੇ ਬਾਹਰ ਨਾਮਜ਼ਦਗੀ ਭਰਨ ਆਏ 2 ਧਿਰਾਂ 'ਚ ਝੜਪ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਝਗੜੇ ਦੌਰਾਨ ਦੋਵਾਂ ਪਾਸੋਂ ਚੱਲੀਆਂ ਇੱਟਾਂ ਕਾਰਨ ਡਿਊਟੀ ਦੇ ਰਿਹਾ ਕਮਾਂਡੋ ਦਾ ਇਕ ਜਵਾਨ ਸਮਨਪ੍ਰੀਤ ਸਿੰਘ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਝਗੜੇ ਤੋਂ ਬਾਅਦ ਸੈਂਟਰ ਦੇ ਬਾਹਰ ਭਾਰੀ ਮਾਤਰਾ 'ਚ ਪੁਲਸ ਬਲ ਤਾਇਨਾਤ ਕਰ ਦਿੱਤੀ ਗਈ ਹੈ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਘਟਨਾ ਦੀ ਜਾਣਕਾਰੀ ਦਿੰਦਿਆਂ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਪੱਤਰ ਭਰਨ ਆਏ 2 ਗੁੱਟਾਂ 'ਚ ਝੜਪ ਹੋਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਉਮੀਦਵਾਰਾਂ ਦੇ ਸਮਰਥਕ ਇਕ ਦੂਜੇ 'ਤੇ ਇੱਟਾਂ ਰੋੜੇ ਚਲਾਉਣ ਲੱਗ ਪਏ।

ਅਜਿਹਾ ਕਰਨ ਤੋਂ ਰੋਕਣ ਗਏ ਕਮਾਂਡੋ ਦੇ ਸਿਰ ਅਤੇ ਬਾਂਹ 'ਤੇ ਇੱਟਾਂ ਵੱਜ ਗਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਥਾਣਾ ਸਿਟੀ ਮੁਖੀ ਪੁਸ਼ਪਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਆਪਰੇਸ਼ਨ ਤੋਂ ਬਾਅਦ ਕੈਪਟਨ ਨੂੰ ਪੀ. ਜੀ. ਆਈ. ਤੋਂ ਮਿਲੀ ਛੁੱਟੀ
NEXT STORY