ਨੂਰਮਹਿਲ (ਮੁਨੀਸ਼, ਸ਼ਰਮਾ)- ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਿਸਾਨ ਗੁਰਪਾਲ ਸਿੰਘ ਪਾਲਾ ਦੇ ਖ਼ੂਹ ਵਿਚੋਂ ਦੋ ਬੁਰੀ ਤਰ੍ਹਾਂ ਨਾਲ ਸੜੀਆਂ ਲਾਸ਼ਾਂ ਬਰਾਮਦ ਹੋਈਆਂ। ਉਕਤ ਲਾਸ਼ਾਂ ਦੋਵੇਂ ਪਿਓ-ਪੁੱਤ ਦੀਆਂ ਦੱਸੀਆਂ ਜਾ ਰਹੀਆਂ ਹਨ। ਦੋਹਾਂ ਦੀ ਪਛਾਣ ਵਿੱਦਿਆ ਨੰਦ ਯਾਦਵ ਅਤੇ ਸ਼ੁੱਭਮ (24) ਦੇ ਰੂਪ ਵਿਚ ਹੋਈ ਹੈ, ਜੋਕਿ ਪੂਰਨੀਆ ਬਿਹਾਰ ਦੇ ਰਹਿਣ ਵਾਲੇ ਸਨ।
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ 45 ਸਾਲਾ ਮ੍ਰਿਤਕ ਵਿੱਦਿਆ ਨੰਦ ਯਾਦਵ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਵਿੱਦਿਆ ਨੰਦ ਅਤੇ ਉਸ ਦਾ 24 ਸਾਲਾ ਲੜਕਾ ਸ਼ੁਭਮ ਕੁਮਾਰ ਦਿੱਲੀ ਵਿੱਚ ਕੰਮ ਕਰਦੇ ਸਨ ਅਤੇ 14 ਜੁਲਾਈ ਨੂੰ ਚੀਮਾ ਕਲਾਂ ਦੇ ਗੁਰਪਾਲ ਸਿੰਘ ਪਾਲਾ ਕੋਲ ਕੰਮ ਕਰਨ ਵਾਲੇ ਉਨ੍ਹਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਰਾਮ ਚੰਦਰ ਨੇ ਵਿੱਦਿਆ ਨੰਦ ਨੂੰ ਫੋਨ ਕਰਕੇ ਪੰਜਾਬ ਆਪਣੇ ਪਿੰਡ ਬੁਲਾਇਆ ਸੀ।
ਇਹ ਵੀ ਪੜ੍ਹੋ: ਟੋਕੀਓ 'ਚ ਸਿਲਵਰ ਮੈਡਲ ਜਿੱਤਣ ਵਾਲੀ ਚਾਨੂ ਸਦਕਾ ਚਮਕਿਆ ਗੋਰਾਇਆ ਦਾ ਨਾਂ, ਕੋਚ ਸੰਦੀਪ ਦੇ ਘਰ ਵਿਆਹ ਵਰਗਾ ਮਾਹੌਲ
ਵਿੱਦਿਆ ਨੰਦ ਅਤੇ ਸ਼ੁਭਮ ਦੋਵੇਂ 15 ਜੁਲਾਈ ਨੂੰ ਚੀਮਾ ਕਲਾਂ ਵਿੱਚ ਪਹੁੰਚ ਗਏ ਸਨ, ਜਿੱਥੇ ਰਾਤ 10 ਵਜੇ ਦੇ ਕਰੀਬ ਤਿੰਨੋਂ ਪਾਰਟੀ ਕਰ ਰਹੇ ਸਨ। ਕਿਸਾਨ ਗੁਰਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਰਾਤ ਸਾਢੇ 11 ਦੇ ਕਰੀਬ ਦੋਬਾਰਾ ਉਹ ਮੋਟਰ 'ਤੇ ਆਇਆ ਸੀ, ਉਸ ਨੇ ਰਾਮ ਚੰਦਰ ਨੂੰ ਮੋਟਰ 'ਤੇ ਇਕੱਲਾ ਵੇਖਿਆ। ਜਦੋਂ ਉਸ ਉਸ ਕੋਲੋਂ ਵਿੱਦਿਆ ਨੰਦ ਅਤੇ ਸ਼ੁਭਮ ਬਾਰੇ ਪੁੱਛਿਆ ਤਾਂ ਉਸ ਨੇ ਇਹ ਗੱਲ ਕਹੀ ਕਿ ਦੋਹਾਂ ਨੂੰ ਕੋਈ ਵਿਅਕਤੀ ਜਲੰਧਰ ਲਈ ਲੈ ਗਿਆ ਹੈ ਅਤੇ ਉਹ ਜਲੰਧਰ ਚਲੇ ਗਏ ਹਨ। ਉਸ ਸਮੇਂ ਉੱਥੇ ਨਾ ਤਾਂ ਕੋਈ ਖ਼ੂਨ ਦਾ ਨਿਸ਼ਾਨ ਸੀ ਨਾ ਕਿਸੇ ਹੋਰ ਤਰ੍ਹਾਂ ਦਾ ਲੜਾਈ ਝਗੜੇ ਦਾ ਕੋਈ ਨਿਸ਼ਾਨ ਸੀ। ਕੁਝ ਦਿਨਾਂ ਬਾਅਦ ਕਰੀਬ 17 ਜੁਲਾਈ ਨੂੰ ਰਾਮ ਚੰਦਰ ਵੀ ਖ਼ੂਹ ਦੇ ਮਾਲਕ ਗੁਰਪਾਲ ਸਿੰਘ ਤੋਂ ਪੈਸੇ ਲੈ ਕੇ ਚਲਾ ਗਿਆ ਸੀ।
ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ
ਮਿਲੀ ਜਾਣਕਾਰੀ ਮੁਤਾਬਕ ਰਾਮਚੰਦਰ ਦੇ ਸਾਲੇ ਮਨੋਹਰ ਨੇ ਪੁਲਸ ਨੂੰ ਦੱਸਿਆ ਕਿ ਰਾਮ ਚੰਦਰ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਦੋਹਾਂ ਦਾ ਕਤਲ ਕਰਕੇ ਮੋਟਰ ਦੇ ਖੂਹ ਵਿੱਚ ਦੋਹਾਂ ਦੀਆਂ ਲਾਸ਼ਾਂ ਨੂੰ ਸੁੱਟ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਦੋਹਾਂ ਦੀ ਲਾਸ਼ਾਂ ਨੂੰ ਖ਼ੂਹ ਵਿਚੋਂ ਬਰਾਮਦ ਕੀਤਾ ਗਿਆ ਹੈ। ਮੌਕੇ ਉਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ਦੱਸਿਆ ਕੇ ਲਾਸ਼ਾਂ ਨੂੰ ਸਾੜ ਕੇ ਖ਼ੂਹ ਵਿੱਚ ਸੁੱਟਿਆ ਹੋਇਆ ਸੀ। ਪੁਲਸ ਨੇ ਰਾਮ ਚੰਦਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਇਹ ਮਾਮਲਾ ਲੁੱਟ ਨਾਲ ਸਬੰਧਤ ਲਗ ਰਿਹਾ ਹੈ ਕਿਉਂਕਿ ਵਿੱਦਿਆ ਨੰਦ ਕੋਲ 45 ਹਜ਼ਾਰ ਰੁਪਏ ਨਕਦੀ ਸੀ ਅਤੇ ਉਸ ਦੋ ਮੋਬਾਇਲ ਵੀ ਅਜੇ ਗਾਇਬ ਹਨ।
ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਫਿਰੋਜ਼ਪੁਰ 'ਚ ਕਿਸਾਨਾਂ ਨੇ ਕੀਤਾ ਬੀ.ਜੇ.ਪੀ ਆਗੂ ਦਾ ਵਿਰੋਧ ,ਪੁਲਸ ਨਾਲ ਹੋਈ ਧੱਕਾ ਮੁੱਕੀ
NEXT STORY