ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ 160 ਏ. ਸੀ. ਬੱਸਾਂ ਵਿਚ ਸ਼ਨੀਵਾਰ ਤੋਂ ਆਮ ਕਿਰਾਇਆ ਲੱਗੇਗਾ। ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਕੁਝ ਦਿਨ ਪਹਿਲਾਂ ਹੁਕਮ ਜਾਰੀ ਕੀਤੇ ਸਨ, ਜੋ ਸ਼ਨੀਵਾਰ ਤੋਂ ਲਾਗੂ ਹੋਣ ਜਾ ਰਹੇ ਹਨ। ਇਹ ਹੁਕਮ 15 ਫਰਵਰੀ 2024 ਤਕ ਲਾਗੂ ਰਹਿਣਗੇ। ਇਸ ਤੋਂ ਬਾਅਦ ਦੁਬਾਰਾ ਏ. ਸੀ. ਅਤੇ ਨਾਨ-ਏ. ਸੀ. ਬੱਸਾਂ ਦੇ ਕਿਰਾਏ ਵੱਖਰੇ ਹੋਣਗੇ। ਟਰਾਂਸਪੋਰਟ ਵਿਭਾਗ ਵਲੋਂ ਦੱਸਿਆ ਗਿਆ ਕਿ ਸੀ. ਟੀ. ਯੂ. ਦੀਆਂ 80 ਇਲੈਕਟ੍ਰਿਕ ਅਤੇ 80 ਐੱਸ. ਐੱਮ. ਐੱਲ. ਦੀਆਂ ਮਿੱਡੀ ਬੱਸਾਂ ਵਿਚ ਹੀਟਿੰਗ ਸਿਸਟਮ ਨਹੀਂ ਹੈ। ਸਰਦੀਆਂ ਸ਼ੁਰੂ ਹੁੰਦਿਆਂ ਹੀ ਸਾਰੀਆਂ ਬੱਸਾਂ ਵਿਚ ਏ. ਸੀ. ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੋਈ ਹੀਟਿੰਗ ਸਿਸਟਮ ਵੀ ਨਹੀਂ ਹੈ। ਇਸ ਲਈ ਇਸ ਵਾਰ ਵੀ 16 ਦਸੰਬਰ ਤੋਂ 15 ਫਰਵਰੀ ਤਕ 160 ਏ. ਸੀ. ਬੱਸਾਂ ਵਿਚ ਸਾਧਾਰਨ ਕਿਰਾਇਆ ਵਸੂਲਿਆ ਜਾਵੇਗਾ। ਇਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਪੰਥ ਤੋਂ ਮੰਗੀ ਗਈ ਮੁਆਫ਼ੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀ ਮਾਸਿਕ ਪਾਸ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਕਿਰਾਇਆ ਬਰਾਬਰ ਹੋਣ ਕਾਰਨ 200 ਰੁਪਏ ਦਾ ਲਾਭ ਹੋਵੇਗਾ ਕਿਉਂਕਿ ਮਹੀਨਾਵਾਰ (ਜਨਰਲ) ਏ. ਸੀ. ਬੱਸ ਪਾਸ 900 ਰੁਪਏ ਵਿਚ ਬਣਦਾ ਹੈ, ਜਦੋਂ ਕਿ ਨਾਨ-ਏਸੀ ਬੱਸ ਪਾਸ 700 ਰੁਪਏ ਵਿਚ ਬਣ ਜਾਂਦਾ ਹੈ। ਸਰਕਾਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਪਾਸ ਬਣਵਾਉਣ ਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਲੋਕਾਂ ਲਈ ਡੇਲੀ ਪਾਸ ਵੀ 15 ਰੁਪਏ ਸਸਤਾ ਪਵੇਗਾ। ਨਾਨ-ਏ. ਸੀ. ਬੱਸ ਲਈ ਡੇਲੀ ਪਾਸ ਪ੍ਰਤੀ ਵਿਅਕਤੀ 60 ਰੁਪਏ ਦਾ ਬਣਦਾ ਹੈ, ਜਦਕਿ ਏ. ਸੀ. ਬੱਸ ਲਈ ਇਹ 75 ਰੁਪਏ ਵਿਚ ਬਣਦਾ ਹੈ। ਹੁਣ 16 ਦਸੰਬਰ ਤੋਂ 15 ਫਰਵਰੀ ਤਕ ਦੋਵਾਂ ਬੱਸਾਂ ਦੇ ਪਾਸ 60 ਰੁਪਏ ਵਿਚ ਬਣਨਗੇ। ਹਾਲਾਂਕਿ 15 ਫਰਵਰੀ ਤੋਂ ਬਾਅਦ ਏ. ਸੀ. ਅਤੇ ਨਾਨ-ਏ. ਸੀ. ਬੱਸਾਂ ਦੇ ਕਿਰਾਏ ਵੱਖਰੇ-ਵੱਖਰੇ ਹੋ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੁਲਾਜ਼ਮਾਂ ਲਈ ਬਣਾਈ ਨਵੀਂ ਮੁਆਵਜ਼ਾ ਨੀਤੀ, ਠੇਕਾ ਆਧਾਰਤ ਮੁਲਾਜ਼ਮ ਵੀ ਸ਼ਾਮਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬੱਚੇ ਗੁੰਮ ਹੋਣ ’ਚ ਲੁਧਿਆਣਾ ਅਤੇ ਬਾਲਗਾਂ ’ਚ ਜਲੰਧਰ ਅੱਵਲ, ਹੈਰਾਨ ਕਰਨਗੇ ਅੰਕੜੇ
NEXT STORY