ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਪੰਚਾਇਤ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਰਿਹਰਸਲ ਕਰਵਾਈਆਂ ਜਾ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ 11437 ਕਰਮਚਾਰੀਆਂ ਦੀ ਚੋਣਾਂ ਵਿਚ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵਿਚ ਰਿਟਰਨਿੰਗ ਅਫਸਰ, ਅਸਿਸਟੈਂਟ ਰਿਟਰਨਿੰਗ ਅਫਸਰ ਅਤੇ ਹੋਰ ਕਰਮਚਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਤੁਰੰਤ ਛੁੱਟੀ ਦੇ ਹੁਕਮ, ਪੁਲਸ ਅਲਰਟ
ਜਾਣਕਾਰੀ ਅਨੁਸਾਰ ਚੋਣ ਰਿਹਰਸਲਾਂ ਵਿਚ 2537 ਕਰਮਚਾਰੀ ਗੈਰ-ਹਾਜ਼ਰ ਪਾਏ ਗਏ ਹਨ ਜਿਨ੍ਹਾਂ ਨੂੰ ਜ਼ਿਲਾ ਚੋਣ ਅਧਿਕਾਰੀ ਵੱਲੋਂ ਸ਼ੋਅਕਾਜ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਿਹੜੇ ਅਧਿਕਾਰੀ ਅਤੇ ਕਰਮਚਾਰੀ ਗੈਰ-ਹਾਜ਼ਰੀ ਦੇ ਸੰਬੰਧ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਪਾਉਣਗੇ, ਉਸ ਨੂੰ ਚੋਣ ਕਮਿਸ਼ਨ ਵੱਲੋਂ ਵੀ ਵਿਭਾਗੀ ਕਾਰਵਾਈ ਵਿਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ: ਪਹਿਲਾਂ ਘਰ ਜਾ ਕੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਆਪ ਵੀ ਕਰ'ਲੀ ਖੁਦਕੁਸ਼ੀ
ਬੀਤੇ ਦਿਨ ਵੀ ਜ਼ਿਲ੍ਹਾ ਚੋਣ ਅਧਿਕਾਰੀ ਦਲਵਿੰਦਰਜੀਤ ਸਿੰਘ ਅਤੇ ਏ. ਡੀ. ਸੀ. ਜਨਰਲ ਰੋਹਿਤ ਗੁਪਤਾ ਵੱਲੋਂ ਸਟਰਾਂਗ ਰੂਮ ਅਤੇ ਹੋਰ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ ਸੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਸੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਦੇ ਸਹਿਯੋਗ ਨਾਲ ਹੀ ਇਹ ਚੋਣਾਂ ਸਫਲਤਾ ਨਾਲ ਮੁਕੰਮਲ ਕੀਤੀਆਂ ਜਾ ਸਕਦੀਆਂ ਹਨ, ਇਸ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਵਿਚ ਸ਼ਾਮਲ ਹੋਣ ਤਾਂ ਜੋ ਬਾਅਦ ਵਿਚ ਕਿਸੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਕੀਤੀ ਗਈ ਛੁੱਟੀ
ਪ੍ਰਸ਼ਾਸਨ ਕੋਲ ਹਾਲੇ ਤੱਕ ਸਿਰਫ 2 ਸ਼ਿਕਾਇਤਾਂ
ਇਕ ਪਾਸੇ ਜਿੱਥੇ ਵਿਰੋਧ ਦਲਾਂ ਵੱਲੋਂ ਜ਼ਿਲਾ ਪੰਚਾਇਤ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਆਪਣੇ ਵਰਕਰਾਂ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਥੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੋਡ ਆਫ ਕੰਡਕਟ ਦੇ ਉਲੰਘਣ ਦੇ ਸੰਬੰਧ ਵਿਚ ਸਿਰਫ ਦੋ ਹੀ ਸ਼ਿਕਾਇਤਾਂ ਮਿਲੀਆਂ ਹਨ। ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਇਹ ਸ਼ਿਕਾਇਤਾਂ ਇਲੈਕਸ਼ਨ ਆਬਜ਼ਰਵਰ ਕੋਲ ਫਾਰਵਰਡ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਉਨ੍ਹਾਂ ਨੂੰ ਸੰਬੰਧਿਤ ਰਿਟਰਨਿੰਗ ਅਫਸਰਾਂ ਕੋਲ ਫਾਰਵਰਡ ਕੀਤਾ ਜਾ ਰਿਹਾ ਹੈ ਅਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੰਚਾਇਤ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 14 ਦਸੰਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ, ਇਸ ਤੋਂ ਬਾਅਦ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕੁਝ ਵਿਧਾਨ ਸਭਾ ਹਲਕੇ ਅਜੇ ਵੀ ਅਜਿਹੇ ਹਨ ਜਿੱਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਬਿਨਾਂ ਚੋਣਾਂ ਲੜੇ ਹੀ ਜਿੱਤ ਚੁੱਕੇ ਹਨ, ਹੁਣ ਵੇਖਣਾ ਇਹ ਹੈ ਕਿ ਵੋਟਿੰਗ ਵਾਲੇ ਦਿਨ ਆਮ ਜਨਤਾ ਕਿਸ ਪਾਰਟੀ ਨੂੰ ਵੋਟ ਦਿੰਦੀ ਹੈ।
ਇਹ ਵੀ ਪੜ੍ਹੋ- ਗਰਭਵਤੀ ਨਾ ਹੋਣ ਕਾਰਣ ਨੂੰਹ ਨੂੰ ਦਿੱਤੇ ਜਾਂਦੇ ਸੀ ਤਸੀਹੇ, ਤੰਗ ਆਈ ਨੇ ਗਲ ਲਾਈ ਮੌਤ, 10 ਮਹੀਨੇ ਪਹਿਲਾਂ...
ਮਜੀਠਾ ਅਤੇ ਅਜਨਾਲਾ ਸਭ ਤੋਂ ਸੰਵੇਦਨਸ਼ੀਲ
ਹਾਲਾਂਕਿ ਜ਼ਿਲਾ ਪੰਚਾਇਤ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵਿਚ ਸਾਰੇ ਬੂਥ ਅਤੇ ਹਲਕੇ ਸੰਵੇਦਨਸ਼ੀਲ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਚੋਣਾਂ ਵਿਚ ਹਿੰਸਾ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ, ਪਰ ਮਜੀਠਾ ਅਤੇ ਅਜਨਾਲਾ ਸਭ ਤੋਂ ਸੰਵੇਦਨਸ਼ੀਲ ਹਲਕਿਆਂ ਵਿੱਚੋਂ ਇੱਕ ਹੈ। ਮਜੀਠਾ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਤਲਬੀਰ ਸਿੰਘ ਗਿੱਲ ਆਪਣੀ ਹੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਖਿਲਾਫ ਖੜ੍ਹੇ ਹੋਏ ਹਨ, ਜਦਕਿ ਅਜਨਾਲਾ ਵਿਚ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਆਪਣੇ ਵਰਕਰਾਂ ਦੇ ਹੱਕ ਵਿਚ ਖੜ੍ਹੇ ਹੋਏ ਹਨ । ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠਾ ਨੂੰ ਜ਼ਮਾਨਤ ਨਾ ਮਿਲਣ ਕਾਰਨ ਮਜੀਠਾ ਵਿਚ ਟਕਰਾਅ ਦੀ ਸੰਭਾਵਨਾ ਕਾਫੀ ਘੱਟ ਲੱਗ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਭਾਰੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 12, 13, 14 ਤੇ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ
ਪੋਲਿੰਗ ਸਟਾਫ ਦੀ ਰਿਹਰਸਲ ਦੌਰਾਨ ਹਾਜ਼ਰੀ ਰਿਪੋਰਟ
ਰਿਟਰਨਿੰਗ ਅਧਿਕਾਰੀ
| ਬਲਾਕ ਨਾਮ |
ਬੂਥਾਂ ਦੀ ਗਿਣਤੀ |
ਕੁਲ ਨਿਯੁਕਤ |
ਹਾਜ਼ਰ |
ਗੈਰ-ਹਾਜ਼ਰ |
| ਅਜਨਾਲਾ |
118 |
213 |
110 |
103 |
| ਰਮਦਾਸ |
96 |
173 |
97 |
76 |
| ਅਟਾਰੀ |
111 |
200 |
171 |
29 |
| ਵੇਰਕਾ |
141 |
254 |
197 |
57 |
| ਚੋਗਾਵਾਂ |
126 |
227 |
196 |
31 |
| ਹਰਸ਼ਾ ਛੀਨਾ |
108 |
195 |
165 |
30 |
| ਜੰਡਿਆਲਾ ਗੁਰੂ |
202 |
364 |
303 |
61 |
| ਮਜੀਠਾ |
119 |
215 |
171 |
44 |
| ਰਈਆ |
150 |
270 |
228 |
142 |
| ਮਜੀਠਾ-2 |
97 |
175 |
138 |
37 |
ਅਸਿਸਟੈਂਟ ਰਿਟਰਨਿੰਗ ਅਧਿਕਾਰੀ
| ਬਲਾਕ ਨਾਮ |
ਬੂਥਾਂ ਦੀ ਗਿਣਤੀ |
ਕੁਲ ਨਿਯੁਕਤ |
ਹਾਜ਼ਰ |
ਗੈਰ-ਹਾਜ਼ਰ |
| ਅਜਨਾਲਾ |
118 |
213 |
135 |
78 |
| ਰਮਦਾਸ |
96 |
173 |
104 |
69 |
| ਅਟਾਰੀ |
111 |
200 |
167 |
33 |
| ਵੇਰਕਾ |
141 |
254 |
190 |
64 |
| ਚੋਗਾਵਾਂ |
126 |
227 |
190 |
37 |
| ਹਰਸ਼ਾ ਛੀਨਾ |
108 |
195 |
161 |
34 |
| ਜੰਡਿਆਲਾ ਗੁਰੂ |
202 |
364 |
300 |
64 |
| ਮਜੀਠਾ |
119 |
215 |
172 |
43 |
| ਰਈਆ |
150 |
270 |
140 |
130 |
| ਮਜੀਠਾ-2 |
97 |
175 |
139 |
36 |
ਹੋਰ ਕਰਮਚਾਰੀ
| ਬਲਾਕ ਨਾਮ |
ਬੂਥਾਂ ਦੀ ਗਿਣਤੀ |
ਕੁਲ ਨਿਯੁਕਤ |
ਹਾਜ਼ਰ |
ਗੈਰ-ਹਾਜ਼ਰ |
| ਅਜਨਾਲਾ |
118 |
639 |
470 |
169 |
| ਰਮਦਾਸ |
96 |
519 |
335 |
184 |
| ਅਟਾਰੀ |
111 |
600 |
547 |
53 |
| ਵੇਰਕਾ |
141 |
762 |
644 |
118 |
| ਚੋਗਾਵਾਂ |
126 |
681 |
582 |
99 |
| ਹਰਸ਼ਾ ਛੀਨਾ |
108 |
585 |
516 |
69 |
| ਜੰਡਿਆਲਾ ਗੁਰੂ |
202 |
1092 |
917 |
175 |
| ਮਜੀਠਾ |
119 |
645 |
552 |
93 |
| ਰਈਆ |
150 |
810 |
517 |
293 |
| ਮਜੀਠਾ-2 |
97 |
525 |
438 |
87 |
ਸਪੀਕਰ ਸੰਧਵਾਂ ਵੱਲੋਂ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
NEXT STORY