ਚੰਡੀਗੜ੍ਹ : ਜਿੰਮ 'ਚ ਸਪਲੀਮੈਂਟ ਦੇ ਨਾਂ 'ਤੇ ਨਸ਼ਾ ਦੇਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ 12ਵੀਂ ਜਮਾਤ 'ਚ ਸੀ ਅਤੇ ਉਸ ਨੇ ਜਿੰਮ ਸ਼ੁਰੂ ਕਰ ਦਿੱਤਾ। ਜਿੰਮ ਟ੍ਰੇਨਰ ਨੇ ਉਸ ਨੂੰ ਬਾਡੀ ਬਣਾਉਣ ਲਈ ਸਪਲੀਮੈਂਟ ਲੈਣ ਲਈ ਕਿਹਾ, ਜੋ ਕਿ ਉਸ ਦੇ ਬੇਟੇ ਨੇ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਜਿੰਮ ਟ੍ਰੇਨਰ ਨੇ ਸਟੇਰਾਇਡ ਤੇ ਟੀਕੇ ਦੇਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਸ ਦਾ ਬੇਟਾ ਨਸ਼ੇ ਦਾ ਆਦੀ ਹੋ ਗਿਆ।
ਫਿਰ ਜਿੰਮ ਟ੍ਰੇਨਰ ਸ਼ਿਕਾਇਤ ਕਰਤਾ ਦੇ ਬੇਟੇ ਨੂੰ ਬਲੈਕਮੇਲ ਕਰਨ ਲੱਗਾ ਅਤੇ ਉਸ ਤੋਂ ਲੱਖ ਰੁਪਏ ਵੀ ਹੜੱਪ ਲਏ। ਸ਼ਿਕਾਇਤ ਕਰਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬੇਟੇ ਦੇ ਇਲਾਜ ਲਈ ਡਾਕਟਰ ਕੋਲ ਗਿਆ। ਜਦੋਂ ਡਾਕਟਰ ਨੇ ਸਪਲੀਮੈਂਟ ਵਾਲੀਆਂ ਦਵਾਈਆਂ ਦੇਖੀਆਂ ਤਾਂ ਦੱਸਿਆ ਕਿ ਇਹ ਦਵਾਈਆਂ ਬੈਨ ਹਨ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਹਾਈਕੋਰਟ ਤੱਕ ਪੁੱਜਿਆ। ਜਦੋਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਜਿੰਮਾਂ ਦੀ ਨਿਗਰਾਨੀ ਕਿਵੇਂ ਕੀਤੀ ਜਾ ਸਕਦੀ ਹੈ। ਹਾਈਕੋਰਟ ਨੇ ਇਸ 'ਤੇ ਫਟਕਾਰ ਲਾਉਂਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ ਤੱਕ ਪੰਜਾਬ ਸਰਕਾਰ ਨੂੰ ਰਿਪੋਰਟ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ।
ਪੁਲਸ ਨੇ ਮਰਨ ਵਰਤ 'ਤੇ ਬੈਠੇ ਮੁਲਾਜ਼ਮ ਆਗੂ ਸੱਜਣ ਸਿੰਘ ਨੂੰ ਜਬਰੀ ਚੁੱਕਿਆ
NEXT STORY