ਫ਼ਰੀਦਕੋਟ (ਹਾਲੀ) - ਪਿੰਡ ਔਲਖ ਅਤੇ ਜਿਊਣ ਵਾਲਾ ਦੇ ਕਰੀਬ 150 ਨਰੇਗਾ ਮਜ਼ਦੂਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ। ਇਸ ਸਮੇਂ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਾਮਰੇਡ ਬਲਵੀਰ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨਰੇਗਾ ਕਾਨੂੰਨ ਨੂੰ ਛਿੱਕੇ ਟੰਗ ਕੇ ਨਰੇਗਾ ਮਜ਼ਦੂਰਾਂ ਨਾਲ ਬੇ-ਇਨਸਾਫੀ ਅਤੇ ਧੱਕਾ ਕਰ ਰਹੀ ਹੈ ਅਤੇ ਕਾਨੂੰਨ ਅਨੁਸਾਰ ਮਜ਼ਦੂਰਾਂ ਨੂੰ ਸਮੇਂ ਸਿਰ ਕੰਮ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਸਮੇਂ ਸਿਰ ਕੀਤੇ ਕੰਮ ਦੀ ਅਦਾਇਗੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਫੀ ਪਿੰਡਾਂ 'ਚ ਅਗਸਤ, ਸਤੰਬਰ 2017 'ਚ ਮਜ਼ਦੂਰਾਂ ਨੇ ਨਰੇਗਾ ਤਹਿਤ ਕੰਮ ਕੀਤਾ ਪਰ ਅਜੇ ਤੱਕ ਉਨ੍ਹਾਂ ਨੂੰ ਕੀਤੇ ਕੰਮ ਦੀ ਅਦਾਇਗੀ ਨਹੀਂ ਕੀਤੀ ਗਈ, ਜੇਕਰ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਗਿਆ ਅਤੇ ਕੀਤੇ ਕੰਮ ਦੀ ਅਦਾਇਗੀ ਤੁਰੰਤ ਨਾ ਕੀਤੀ ਗਈ ਤਾਂ ਸਾਰੇ ਨਰੇਗਾ ਮਜ਼ਦੂਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਥਾਂ-ਥਾਂ ਪੁਤਲੇ ਸਾੜੇ ਜਾਣਗੇ। ਇਸ ਦੌਰਾਨ ਬਲਕਾਰ ਸਿੰਘ ਔਲਖ, ਅਮਰ ਕੌਰ ਪ੍ਰਧਾਨ ਨਰੇਗਾ ਮਜ਼ਦੂਰ ਯੂਨੀਅਨ ਵੀ ਹਾਜ਼ਰ ਸਨ।
ਸਾਊਦੀ ਅਰਬ 'ਚ ਫਸੀ ਇਕ ਹੋਰ ਮਹਿਲਾ, ਵਾਪਸੀ ਲਈ ਲਾਈ ਭਗਵੰਤ ਮਾਨ ਨੂੰ ਗੁਹਾਰ
NEXT STORY