ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਚ ਹਾਲਾਂਕਿ ਨੌਜਵਾਨਾਂ ਦੇ ਵਿਦੇਸ਼ ਜਾਣ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਹੈ ਅਤੇ ਇਸ ਨੂੰ ਬੇਰੁਜ਼ਗਾਰੀ ਦੇ ਨਾਲ ਜੋੜਿਆ ਜਾਂਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਪੰਜਾਬ ਤੋਂ ਵਿਦੇਸ਼ਾਂ ਵਿਚ ਜਾਣ ਦੀ ਰਵਾਇਤ ਸਾਲਾਂ ਪੁਰਾਣੀ ਹੈ ਅਤੇ ਸ਼ਾਇਦ ਇਹੀ ਕਾਰਣ ਹੈ ਕਿ ਕਈ ਪਰਿਵਾਰਾਂ ਦੀਆਂ 2-3 ਪੀੜ੍ਹੀਆਂ ਤੱਕ ਵਿਦੇਸ਼ਾਂ ’ਚ ਹੀ ਰਹੀਆਂ ਹਨ। ਰਹਿ-ਰਹਿ ਕੇ ਐੱਨ. ਆਰ. ਆਈ. ਦਾ ਪੰਜਾਬ ਦੀ ਆਪਣੀ ਮਿੱਟੀ ਨਾਲ ਮੋਹ ਵੀ ਜਾਗਦਾ ਰਿਹਾ ਹੈ ਅਤੇ ਕਦੇ ਐੱਨ. ਆਰ. ਆਈਜ਼. ਨੇ ਆਪਣੇ ਪਿੰਡਾਂ ’ਚ ਸੁਧਾਰ ਲਈ ਸਕੂਲਾਂ ਲਈ ਦਾਨ ਦਿੱਤਾ ਤਾਂ ਕਦੇ ਸਟੇਡੀਅਮਾਂ ਜਾਂ ਹੋਰ ਜਨਤਕ ਵਰਤੋਂ ਦੇ ਸਾਧਨਾਂ ਲਈ ਮਦਦ ਕੀਤੀ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਜਲੰਧਰ ਦਾ PAP ਚੌਂਕ ਅੱਜ ਪੂਰੀ ਤਰ੍ਹਾਂ ਰਹੇਗਾ ਬੰਦ, ਜਾਣੋ ਕੀ ਹੈ ਕਾਰਨ
ਪੰਜਾਬ ਨਾਲ ਲਗਾਤਾਰ ਸੰਪਰਕ ’ਚ ਰਹਿਣ ਦਾ ਇਕ ਜ਼ਰੀਆ ਰਾਜ ਨੇਤਾਵਾਂ ਨਾਲ ਸੰਪਰਕ ਰੱਖਣ ਦਾ ਵੀ ਰਿਹਾ ਹੈ। ਐੱਨ. ਆਰ. ਆਈਜ਼ ਵੱਲੋਂ ਹਾਲਾਂਕਿ ਪਹਿਲਾਂ ਵੀ ਸਿਆਸੀ ਦਲਾਂ ਦੇ ਨਾਲ ਸਬੰਧ ਰੱਖੇ ਜਾਂਦੇ ਸਨ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਐੱਨ. ਆਰ. ਆਈਜ਼ ਦੀ ਚੋਣਾਂ ’ਚ ਸਰਗਰਮ ਭੂਮਿਕਾ ਦੇਖਣ ਨੂੰ ਮਿਲੀ ਸੀ। ਉਸ ਤੋਂ ਬਾਅਦ ਹੋਈਆਂ ਦੋ ਹੋਰ ਚੋਣਾਂ ਦੌਰਾਨ ਵੀ ਲਗਾਤਾਰ ਜੱਥਿਆਂ ਵਿਚ ਐੱਨ. ਆਰ. ਆਈਜ਼. ਆਪਣੀਆਂ ਪਸੰਦੀਦਾ ਪਾਰਟੀਆਂ ਅਤੇ ਉਮੀਦਵਾਰਾਂ ਦੇ ਸਮਰਥਨ ਵਿਚ ਪੰਜਾਬ ਪਹੁੰਚੇ ਪਰ ਇਸ ਵਾਰ ਚੋਣਾਂ ਐਲਾਨ ਹੋਏ 10 ਦਿਨ ਹੋ ਗਏ ਹਨ ਪਰ ਐੱਨ. ਆਰ. ਆਈਜ਼. ਦੀ ਉਸ ਤਰ੍ਹਾਂ ਦੀ ਹਲਚਲ ਵਿਖਾਈ ਨਹੀਂ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਕੌਂਸਲਰ ਦੀ ਕਾਰ ਹੇਠਾਂ ਆ ਕੇ 2 ਨੌਜਵਾਨਾਂ ਦੀ ਮੌਤ, ਦੇਖੋ ਭਿਆਨਕ ਮੰਜ਼ਰ ਦੀਆਂ ਤਸਵੀਰਾਂ
2012 ਵਿਚ ਮਨਪ੍ਰੀਤ ਬਾਦਲ ਦੀ ਪੀ. ਪੀ. ਪੀ. ਤੋਂ ਸ਼ੁਰੂ ਹੋਈ ਸੀ ਇਨ੍ਹਾਂ ਦੀ ਸਰਗਰਮੀ
ਦੁਨੀਆਂ ਦੇ ਵੱਖ-ਵੱਖ ਦੇਸਾਂ ਵਿਚ ਰਹਿਣ ਵਾਲੇ ਪੰਜਾਬੀਆਂ ਦੀ ਆਪਣੀ ਮਾਤਭੂਮੀ ਦੀਆਂ ਸਿਆਸੀ ਚੋਣਾਂ ਵਿਚ ਵੱਡੇ ਪੱਧਰ ’ਤੇ ਸਰਗਰਮੀ ਪਹਿਲੀ ਵਾਰ 2012 ਵਿਚ ਵਿਖਾਈ ਦਿੱਤੀ ਸੀ। ਇਹ ਉਹ ਸਮਾਂ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋ ਕੇ ਮਨਪ੍ਰੀਤ ਸਿੰਘ ਬਾਦਲ ਨੇ ਪੀਪੁਲਸ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਬਣਾਈ ਸੀ। ਤਦ ਭਗਵੰਤ ਮਾਨ ਵੀ ਪੀ. ਪੀ. ਪੀ. ਵਿਚ ਹੀ ਸਨ ਅਤੇ ਦੋਵਾਂ ਨੇ ਚੋਣਾਂ ਤੋਂ ਪਹਿਲਾਂ ਨਾ ਸਿਰਫ ਪ੍ਰਦੇਸ਼ ’ਚ, ਸਗੋਂ ਵਿਦੇਸ਼ਾਂ ਵਿਚ ਵੀ ਆਪਣੀ ਪਾਰਟੀ ਨੂੰ ਸਮਰਥਨ ਦੇਣ ਲਈ ਸਭਾਵਾਂ ਕੀਤੀਆਂ ਸਨ। ਐੱਨ. ਆਰ. ਆਈਜ਼ ਨੇ ਉਸ ਸਮੇਂ ਪੰਜਾਬ ’ਚ ਤੀਜੇ ਬਦਲਾਅ ਦੇ ਤੌਰ ’ਤੇ ਵੇਖੀ ਜਾ ਰਹੀ ਪੀ. ਪੀ. ਪੀ. ਨੂੰ ਸਹਿਯੋਗ ਵੀ ਬਹੁਤ ਦਿੱਤਾ ਸੀ ਪਰ ਪੀ. ਪੀ. ਪੀ. ਜ਼ਿਆਦਾ ਕੁੱਝ ਨਹੀਂ ਕਰ ਸਕੀ ਸੀ। ਪੀ. ਪੀ. ਪੀ. ਵੱਲੋਂ ਲਏ ਤਕਰੀਬਨ 5 ਫ਼ੀਸਦੀ ਵੋਟ ਦੇ ਦਮ ’ਤੇ ਹੋਏ ਕਾਂਗਰਸ ਦੇ ਨੁਕਸਾਨ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਦੂਜੀ ਸਰਕਾਰ ਬਣਾਉਣ ਦੇ ਤੌਰ ’ਤੇ ਮਿਲਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣ ਜ਼ਾਬਤੇ ਦੌਰਾਨ ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ
NEXT STORY