ਚੰਡੀਗੜ੍ਹ (ਹਾਂਡਾ) : ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ 'ਤੇ ਵਾਰੀ-ਵਾਰ ਪੰਜਾਬ ਲਿਆਂਦਾ ਜਾ ਰਿਹਾ ਹੈ। ਇਨ੍ਹਾਂ 'ਤੇ ਐੱਨ. ਐੱਸ. ਏ. ਦੀ ਸਮਾਂ ਹੱਦ ਖ਼ਤਮ ਹੋ ਗਈ ਹੈ। ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ 'ਤੇ ਆਧਾਰਿਤ ਬੈਂਚ ਦੇ ਸਾਹਮਣੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਅਤੇ 2 ਲੋਕਾਂ 'ਤੇ ਐੱਨ. ਐੱਸ. ਏ. ਦੀ ਮਿਆਦ ਅਪ੍ਰੈਲ 'ਚ ਖ਼ਤਮ ਹੋਵੇਗੀ, ਜਿਨ੍ਹਾਂ ਨੂੰ ਵਾਪਸ ਲਿਆਉਣ 'ਤੇ ਬਾਅਦ 'ਚ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਲਈ ਬੁਰੀ ਖ਼ਬਰ! ਰੱਦ ਕੀਤਾ ਜਾ ਸਕਦਾ...
ਇਨ੍ਹਾਂ 'ਚ ਗੁਰਮੀਤ ਸਿੰਘ ਬੁੱਕਨਵਾਲ, ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਕੁਲਵੰਤ ਸਿੰਘ ਰਾਓਕੇ, ਵਰਿੰਦਰ ਫ਼ੌਜੀ, ਬਸੰਤ ਸਿੰਘ ਅਤੇ ਹਰਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਇਨ੍ਹਾਂ ਖ਼ਿਲਾਫ਼ ਪੁਲਸ ਥਾਣੇ 'ਚ ਹਮਲੇ ਦੀ ਐੱਫ. ਆਈ. ਆਰ. ਦਰਜ ਹੈ। ਅਦਾਲਤ 'ਚ ਪੇਸ਼ ਕਰਕੇ ਸਾਰਿਆਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਰੱਖਿਆ ਜਾਣਾ ਲਗਭਗ ਤੈਅ ਹੈ।
ਇਹ ਵੀ ਪੜ੍ਹੋ : ਕੰਗਣਾ ਰਣੌਤ ਬਾਰੇ ਆਹ ਕੀ ਬੋਲ ਗਏ ਰਾਜਾ ਵੜਿੰਗ! Emergency ਫਿਲਮ ਬਾਰੇ ਆਖ਼ੀ ਇਹ ਗੱਲ (ਵੀਡੀਓ)
ਸਰਕਾਰ ਵਲੋਂ ਦਿੱਤੀ ਗਈ ਉਕਤ ਜਾਣਕਾਰੀ ਤੋਂ ਬਾਅਦ ਦਲਜੀਤ ਕਲਸੀ ਦੇ ਵਕੀਲ ਨੂੰ ਛੱਡ ਬਾਕੀਆਂ ਦੇ ਵਕੀਲਾਂ ਨੇ ਆਪਣੀਆਂ ਪਟੀਸ਼ਨਾਂ ਵਾਪਸ ਲੈ ਲਈਆਂ ਹਨ। ਕਲਸੀ ਦੇ ਵਕੀਲ ਹਾਕਮ ਸਿੰਘ ਨੇ ਕਿਹਾ ਕਿ ਕਲਸੀ ਖ਼ਿਲਾਫ਼ ਸਰਕਾਰ ਕੋਲ ਕੋਈ ਐਵੀਡੈਂਸ ਨਹੀਂ ਹੈ। ਇਸ 'ਤੇ ਸਰਕਾਰ ਨੇ ਕਿਹਾ ਕਿ ਉਹ ਅਗਲੀ ਸੁਣਵਾਈ 'ਚ ਐਫੀਡੇਵਿਟ ਦਾਖ਼ਲ ਕਰਨਗੇ। ਅੰਮ੍ਰਿਤਪਾਲ ਸਿੰਘ ਵਲੋਂ ਵਕੀਲ ਆਰ. ਐੱਸ. ਬੈਂਸ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਭਰੋਸਾ ਦੇਵੇ ਕਿ ਉਸ 'ਤੇ ਦੁਬਾਰਾ ਐੱਨ. ਐੱਸ. ਏ. ਨਹੀਂ ਲਾਵੇਗੀ ਤਾਂ ਉਹ ਵੀ ਆਪਣੀ ਪਟੀਸ਼ਨ ਵਾਪਸ ਲੈ ਸਕਦੇ ਹਨ ਪਰ ਪੰਜਾਬ ਸਰਕਾਰ ਨੇ ਇਸ 'ਤੇ ਫਿਲਹਾਲ ਕੁੱਝ ਨਹੀਂ ਕਿਹਾ। ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਅਗਲੀ ਸੁਣਵਾਈ ਅਗਲੇ ਹਫ਼ਤੇ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking: ਪੰਜਾਬ 'ਚ IAS ਤੇ PCS ਅਫ਼ਸਰਾਂ ਦੇ ਤਬਾਦਲੇ! ਲੁਧਿਆਣਾ ਸਣੇ 2 ਜ਼ਿਲ੍ਹਿਆਂ ਦੇ DC ਵੀ ਬਦਲੇ
NEXT STORY