ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਇੱਥੇ ਸ੍ਰੀ ਹਰਗੋਬਿੰਦਪੁਰ ਸੜਕ 'ਤੇ ਪਿੰਡ ਕੋਟਲੀ ਜੰਡ ਨੇੜੇ ਵਾਪਰੇ ਇੱਕ ਦੁਖਦਾਈ ਸੜਕ ਹਾਦਸੇ 'ਚ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਣ ਅੰਜਲੀ ਗਿੱਲ ਦੀ ਮੌਤ ਹੋ ਗਈ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਅੰਜਲੀ ਗਿੱਲ ਪੁੱਤਰੀ ਪ੍ਰਕਾਸ਼ ਗਿੱਲ ਵਾਸੀ ਮੁਹੱਲਾ ਸੁਨਿਆਰਾ ਸਕੂਟੀ 'ਤੇ ਸਵਾਰ ਹੋ ਕੇ ਆਪਣੇ ਸਟੂਡੈਂਟ ਪ੍ਰਥਮ ਪੁੱਤਰ ਧਰਮਿੰਦਰ ਵਾਸੀ ਜਾਜਾ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਟਾਂਡਾ ਸਥਿਤ ਘਰ ਵਾਪਸ ਪਰਤ ਰਹੀ ਸੀ।
ਇਹ ਵੀ ਪੜ੍ਹੋ : 17 ਮਾਰਚ ਲਈ ਹੋ ਗਈ ਵੱਡੀ Announcement, ਲਾਹਾ ਲੈਣ ਲਈ ਪੜ੍ਹ ਲਓ ਇਹ ਖ਼ਬਰ
ਇਸ ਦੌਰਾਨ ਉਸ ਦੀ ਐਕਟਿਵਾ ਦੀ ਟੱਕਰ ਇਕ ਟਰੈਕਟਰ-ਟਰਾਲੀ ਨਾਲ ਹੋ ਗਈ। ਇਸ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਹਾਲਤ 'ਚ ਅੰਜਲੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚਿਕਨ ਖਾਣ ਦੇ ਸ਼ੌਕੀਨ ਪੰਜਾਬੀਓ ਸਾਵਧਾਨ! Bird Flu ਨੂੰ ਲੈ ਕੇ ਸੂਬੇ 'ਚ Alert ਜਾਰੀ
ਪੁਲਸ ਨੇ ਹਾਦਸੇ 'ਚ ਜ਼ਖਮੀ ਹੋਏ ਪ੍ਰਥਮ ਦੇ ਬਿਆਨ ਦੇ ਆਧਾਰ 'ਤੇ ਟਰੈਕਟਰ ਚਾਲਕ ਸੰਤੋਖ ਸਿੰਘ ਪੁੱਤਰ ਅਨੂਪ ਵਾਸੀ ਗਾਦਰੀਆਂ (ਘੁੱਮਣ ਕਲਾ) ਗੁਰਦਾਸਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਜਲੀ ਗਿੱਲ ਦੀ ਹੋਈ ਬੇਵਕਤੀ ਮੌਤ ਕਾਰਨ ਖੇਡ ਜਗਤ ਅਤੇ ਟਾਂਡਾ 'ਚ ਸੋਗ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
17 ਮਾਰਚ ਲਈ ਹੋ ਗਈ ਵੱਡੀ Announcement, ਲਾਹਾ ਲੈਣ ਲਈ ਪੜ੍ਹ ਲਓ ਇਹ ਖ਼ਬਰ
NEXT STORY