ਨੂਰਮਹਿਲ, (ਸ਼ਰਮਾ)- ਸਥਾਨਕ ਨਗਰ ਕੌਂਸਲ ਦੀ ਕਰੀਬ 4 ਮਹੀਨਿਆਂ ਤੋਂ ਮੀਤ ਪ੍ਰਧਾਨ ਦੀ ਖਾਲੀ ਪਈ ਕੁਰਸੀ 'ਤੇ ਅੱਜ ਕਾਂਗਰਸ ਦੇ ਨਗਰ ਕੌਂਸਲਰ ਜੰਗ ਬਹਾਦਰ ਕੋਹਲੀ ਬੈਠ ਗਏ ਹਨ। ਜ਼ਿਕਰਯੋਗ ਹੈ ਕਿ ਕਰੀਬ ਢਾਈ ਸਾਲ ਪਹਿਲਾਂ 13 ਵਾਰਡਾਂ ਵਾਲੀ ਨਗਰ ਕੌਂਸਲ 'ਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਸੀ ਅਤੇ ਜਗਤ ਮੋਹਣ ਸ਼ਰਮਾ ਨੂੰ ਪ੍ਰਧਾਨ, ਅਮਰੀਕ ਸਿੰਘ ਨਾਰੰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਿਨੋਦ ਕੁਮਾਰ ਜੱਸਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਮੌਕੇ 'ਤੇ 13 ਵਿਚੋਂ ਕੁਲ 7 ਕੌਂਸਲਰ ਹੀ ਮੌਜੂਦ ਰਹੇ, ਜਿਨ੍ਹਾਂ ਨੇ ਕੌਂਸਲਰ ਜੰਗ ਬਹਾਦਰ ਕੋਹਲੀ ਦੇ ਹੱਕ ਵਿਚ ਵੋਟ ਦੇ ਕੇ ਉਨ੍ਹਾਂ ਨੂੰ ਮੀਤ ਪ੍ਰਧਾਨ ਦੇ ਅਹੁਦੇ ਦਾ ਹੱਕਦਾਰ ਬਣਾ ਦਿੱਤਾ।
ਵਿਰੋਧੀ ਧਿਰ ਅਕਾਲੀ ਦਲ ਦੇ ਪ੍ਰਧਾਨ ਜਗਤਮੋਹਣ ਸ਼ਰਮਾ ਸਮੇਤ ਬਾਕੀ ਕੌਂਸਲਰ ਮੌਕੇ ਤੋਂ ਗੈਰ-ਹਾਜ਼ਰ ਰਹੇ। ਇਸ ਮੌਕੇ ਸ਼੍ਰੀਮਤੀ ਮਧੂ ਤਕਿਆਰ ਨੇ ਜੰਗ ਬਹਾਦਰ ਕੋਹਲੀ ਦੇ ਨਾਂ ਦੀ ਪੇਸ਼ਕਸ਼ ਕੀਤੀ ਅਤੇ ਕੌਂਸਲਰ ਰਾਜ ਕੁਮਾਰ ਸਹੋਤਾ ਨੇ ਤਾਈਦ ਕੀਤੀ, ਜਦਕਿ ਬਾਕੀ ਕੌਂਸਲਰਾਂ ਨੇ ਸ਼੍ਰੀ ਕੋਹਲੀ ਦੇ ਹੱਕ ਵਿਚ ਵੋਟ ਦੇ ਕੇ ਉਨ੍ਹਾਂ ਨੂੰ ਮੀਤ ਪ੍ਰਧਾਨ ਬਣਾ ਦਿੱਤਾ। ਕਾਂਗਰਸੀ ਖੇਮੇ ਵੱਲੋਂ ਸ਼੍ਰੀ ਕੋਹਲੀ ਦੀ ਚੋਣ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਕੋਹਲੀ ਨੇ ਇਕ ਮੀਟਿੰਗ ਵਿਚ ਕਿਹਾ ਕਿ ਸ਼ਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇਗਾ।
ਇਸ ਮੌਕੇ ਜਗਮੀਤ ਸਿੰਘ ਬਰਾੜ ਸਾਬਕਾ ਵਿਧਾਇਕ, ਰਕੇਸ਼ ਕਲੇਰ, ਸੁਰਿੰਦਰ ਪੁਰੀ, ਗੁਲਸ਼ਨ ਵਰਮਾ, ਗੁਲਸ਼ਨ ਕਲੇਰ, ਜਸਵਿੰਦਰ ਪੂਨੀਆਂ, ਮਨੋਹਰ ਲਾਲ ਤਕਿਆਰ, ਓਮ ਪ੍ਰਕਾਸ਼ ਕੁੰਦੀ, ਦਵਿੰਦਰ ਸੰਧੂ, ਪੱਪੀ ਮਹਿਨ, ਰਾਜੂ ਕੋਹਲੀ, ਸੰਦੀਪ ਅਰੋੜਾ (ਬਾਬਾ ਕੋਕ), ਮਿੰਟਾ ਕੋਹਲੀ, ਸੁਨੀਲ ਕੋਹਲੀ, ਕੁੱਕਾ ਰਾਮ, ਹੈਪੀ ਕੋਹਲੀ, ਚਰਨ ਸਿੰਘ ਰਾਜੋਵਾਲ, ਦੀਪਾ ਥੰਮਣਵਾਲ, ਅਮਨ ਦਿਓਲ, ਬਲਜਿੰਦਰ ਭੰਡਾਲ, ਅਮਨਦੀਪ ਫਰਵਾਲਾ, ਧਰਮਿੰਦਰ, ਸੁਭਾਸ਼ ਸੋਂਧੀ ਤੇ ਬਲਵਿੰਦਰ ਬਾਲੂ ਆਦਿ ਮੌਜੂਦ ਸਨ।
ਪੀਡ਼ਤ ਪਰਿਵਾਰ ਦਾ ਮਕਾਨ ਢਾਇਅਾ
NEXT STORY