ਬਠਿੰਡਾ (ਸੁਖਵਿੰਦਰ) : ਇਥੋਂ ਦੇ ਇਕ ਵੱਡੇ ਹਸਪਤਾਲ ਦੀ ਸਟਾਫ ਨਰਸ ਦੀ ਨਹਾਉਂਦੇ ਸਮੇਂ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਥਾਣਾ ਸਦਰ ਬਠਿੰਡਾ ਪੁਲਸ ਨੇ ਕਾਬੂ ਕਰ ਕੇ ਉਸਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਹਸਪਤਾਲ ਵਿਚ ਸਟਾਫ ਨਰਸ ਵਜੋਂ ਕੰਮ ਕਰਦੀ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਇਕ ਪਿੰਡ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਹਾਲ ਹੀ ’ਚ ਜਦੋਂ ਉਹ ਬਾਥਰੂਮ ’ਚ ਨਹਾ ਰਹੀ ਸੀ ਤਾਂ ਉਸ ਨੇ ਖਿੜਕੀ ’ਚ ਰੱਖਿਆ ਮੋਬਾਈਲ ਫੋਨ ਦੇਖਿਆ। ਇਸ ਦੌਰਾਨ ਜਦੋਂ ਉਹ ਜਲਦੀ ਕੱਪੜੇ ਪਾ ਕੇ ਬਾਹਰ ਆਈ ਤਾਂ ਉਸ ਦੇ ਗੁਆਂਢ ’ਚ ਰਹਿਣ ਵਾਲਾ ਮੁਲਜ਼ਮ ਜਸਕਰਨ ਸਿੰਘ ਵਾਸੀ ਜੋਧਪੁਰ ਰੋਮਾਣਾ ਉਸ ਨੂੰ ਦਿਖਾਈ ਦਿੱਤਾ ਅਤੇ ਉਸ ਨੇ ਹੀ ਉਸ ਦੀ ਵੀਡੀਓ ਬਣਾਉਣ ਲਈ ਮੋਬਾਈਲ ਖਿੜਕੀ ਵਿਚ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਸ਼ਹੀਦੀ ਜੋੜ ਮੇਲ ਦੀ ਸੰਗਤ ਲਈ ਲਗਾਏ ਲੰਗਰ 'ਚ ਵੱਡਾ ਹਾਦਸਾ, ਸੇਵਾਦਾਰ ਦੀ ਮੌਤ
ਇਸ ਦੌਰਾਨ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੋਬਾਈਲ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਨੇ ਕਰ ਦਿੱਤੀ ਵੱਡੀ ਕਾਰਵਾਈ, ਇਨ੍ਹਾਂ ਲੋਕਾਂ ਨੂੰ ਭੇਜੇ ਸੰਮਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਥਾਣੇ 'ਚ ਧਮਾਕਾ ਕਰਨ ਵਾਲੇ ਅੱਤਵਾਦੀਆਂ ਦੀ CCTV ਆਈ ਸਾਹਮਣੇ
NEXT STORY