ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਸਕਾਈ ਹੋਟਲ 'ਚ ਨਰਸ ਦੇ ਕਤਲ ਮਾਮਲੇ 'ਚ ਉਸ ਸਮੇਂ ਜ਼ਬਰਦਸਤ ਮੋੜ ਆਇਆ, ਜਦੋਂ ਪੁਲਸ ਵਲੋਂ ਨਰਸ ਦਾ ਕਤਲ ਕਰਨ ਵਾਲੇ ਪ੍ਰੇਮੀ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਫਰਾਰ ਮਨਿੰਦਰ ਸਿੰਘ ਨੂੰ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਇਕ ਨਿਊਜ਼ ਚੈਨਲ ਦੇ ਦਫਤਰ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਨੇ ਨਰਸ ਦਾ ਕਤਲ ਕਰਨ ਸਬੰਧੀ ਸਾਰਾ ਰਾਜ਼ ਦੱਸ ਦਿੱਤਾ। ਮਨਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਹੀ ਪ੍ਰੇਮਿਕਾ ਸਰਬਜੀਤ ਕੌਰ ਦਾ ਕਤਲ ਕੀਤਾ ਸੀ ਕਿਉਂਕਿ ਉਹ ਇਕ ਹੋਰ ਨੌਜਵਾਨ ਨਾਲ ਫੇਸਬੁੱਕ 'ਤੇ ਚੈਟ ਅਤੇ ਗੱਲਬਾਤ ਕਰਦੀ ਸੀ, ਜਦੋਂ ਕਿ ਉਸ ਨੇ ਵਿਆਹ ਕਰਨ ਦਾ ਵਾਅਦਾ ਉਸ ਨਾਲ ਕੀਤਾ ਹੋਇਆ ਸੀ। ਸਰਬਜੀਤ ਕੌਰ ਨੇ ਆਪਣੇ ਪਰਿਵਾਰ ਨਾਲ ਮਨਿੰਦਰ ਦੇ ਨਾਲ ਵਿਆਹ ਨੂੰ ਲੈ ਕੇ ਗੱਲਬਾਤ ਵੀ ਕੀਤੀ ਸੀ ਪਰ ਪਰਿਵਾਰ ਨੇ ਗੈਰ-ਜਾਤੀ ਹੋਣ ਕਾਰਨ ਵਿਆਹ 'ਤੇ ਇਤਰਾਜ਼ ਜਤਾਇਆ ਸੀ। ਉਸ ਨੇ ਦੱਸਿਆ ਕਿ ਪ੍ਰੇਮਿਕਾ ਦਾ ਕਤਲ ਕਰਨ ਲਈ ਉਸ ਨੇ ਪੂਰੀ ਯੋਜਨਾ ਬਣਾਈ ਸੀ। ਯੋਜਨਾ ਤਹਿਤ ਹੀ ਉਸ ਨੇ ਹੋਟਲ ਬੁੱਕ ਕਰਵਾਇਆ ਅਤੇ 30 ਦਸੰਬਰ ਦੀ ਰਾਤ ਨੂੰ ਕਤਲ ਕੀਤਾ ਸੀ। ਉਸ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਉਨ੍ਹਾਂ ਵਿਚਕਾਰ ਫੇਸਬੁੱਕ 'ਤੇ ਹੋਰ ਨੌਜਵਾਨ ਨਾਲ ਗੱਲਬਾਤ ਕਰਨ ਨੂੰ ਲੈ ਕੇ ਬਹਿਸ ਹੋਈ ਸੀ।
ਪਹਿਲਾਂ ਵੀ ਕੀਤਾ ਸੀ ਪ੍ਰੇਮਿਕਾ ਦਾ ਕਤਲ
ਮੁਲਜ਼ਮ ਨੇ ਸਾਲ 2010 'ਚ ਵੀ ਪਹਿਲੀ ਪ੍ਰੇਮਿਕਾ ਦਾ ਕਤਲ ਕਰਨਾਲ 'ਚ ਸ਼ੱਕ ਤਹਿਤ ਕੀਤਾ ਸੀ। ਉਸ ਸਮੇਂ ਵੀ ਮਨਿੰਦਰ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਨੌਜਵਾਨ ਨਾਲ ਗੱਲਬਾਤ ਕਰਦੀ ਸੀ। ਮਨਿੰਦਰ ਨੇ ਕਰਨਾਲ 'ਚ ਜਾ ਕੇ ਪ੍ਰੇਮਿਕਾ ਦਾ ਕਤਲ ਕੀਤਾ ਸੀ। ਕਤਲ ਮਾਮਲੇ 'ਚ ਮਨਿੰਦਰ ਨੂੰ ਸਜ਼ਾ ਹੋ ਚੁੱਕੀ ਹੈ ਅਤੇ ਉਹ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਬਾਹਰ ਆਇਆ ਸੀ।
30 ਦਸੰਬਰ ਨੂੰ ਸੂਏ ਨਾਲ ਵਾਰ ਕਰਕੇ ਕੀਤਾ ਸੀ ਕਤਲ
ਸੰਗਰੂਰ ਵਾਸੀ ਨਰਸ ਸਰਬਜੀਤ ਕੌਰ ਆਪਣੇ ਪ੍ਰੇਮੀ ਮਨਿੰਦਰ ਨਾਲ 30 ਦਸੰਬਰ ਨੂੰ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਹੋਟਲ ਸਕਾਈ ਦੇ ਕਮਰਾ ਨੰਬਰ-301 'ਚ ਠਹਿਰੀ ਹੋਈ ਸੀ। ਦੋਹਾਂ ਨੇ ਕਮਰੇ ਦਾ ਚੈੱਕ ਆਊਟ 1 ਜਨਵਰੀ ਨੂੰ ਕਰਨਾ ਸੀ ਪਰ ਉਨ੍ਹਾਂ ਨੇ ਕਮਰਾ ਨਹੀਂ ਖੋਲ੍ਹਿਆ। ਹੋਟਸ ਸਟਾਫ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ ਤਾਂ ਅੰਦਰ ਬੈੱਡ 'ਤੇ ਨਰਸ ਲਹੂ-ਲੁਹਾਨ ਹਾਲਤ 'ਚ ਪਈ ਹੋਈ ਸੀ। ਉਸ ਦੀ ਗਰਦਨ 'ਤੇ ਸੂਏ ਨਾਲ ਵਾਰ ਕਰਕੇ ਰੱਖਿਆ ਸੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਤੋਂ ਬਾਅਦ ਕਾਤਲ ਪ੍ਰੇਮੀ ਮਨਿੰਦਰ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਸੀ. ਸੀ. ਟੀ. ਵੀ. ਫੁਟੇਜ 'ਚ ਸਰਬਜੀਤ ਅਤੇ ਮਨਿੰਦਰ ਦੋਵੇਂ ਹੋਟਲ 'ਚ ਇਕੱਠੇ ਆਉਂਦੇ ਦਿਖਾਈ ਦਿੱਤੇ ਸਨ। ਕਾਤਲ ਮਨਿੰਦਰ ਹੋਟਲ ਤੋਂ 30 ਦਸੰਬਰ ਦੀ ਰਾਤ 11.50 ਮਿੰਟ 'ਤੇ ਬਾਹਰ ਜਾਂਦਾ ਦਿਖਾਈ ਦਿੱਤੀ ਸੀ, ਇਸ ਤੋਂ ਬਾਅਦ ਮੁਲਜ਼ਮ ਦੁਬਾਰਾ ਹੋਟਲ 'ਚ ਨਹੀਂ ਆਇਆ ਸੀ।
ਨੌਕਰੀ ਦਾ ਝਾਂਸਾ ਦੇ ਕੇ ਕੀਤੀ 1 ਲੱਖ ਦੀ ਠੱਗੀ
NEXT STORY