ਜਲੰਧਰ (ਬਿਊਰੋ)– ਮਿੱਠਾਪੁਰ ਰੋਡ ’ਤੇ ਸਥਿਤ ਪਰਲ ਹਸਪਤਾਲ ਦੀਆਂ 2 ਸਟਾਫ਼ ਨਰਸਾਂ ’ਤੇ ਬੀਤੀ ਰਾਤ ਨੂੰ ਸੌਣ ਸਮੇਂ ਚਾਕੂ ਨਾਲ ਹਮਲਾ ਹੋ ਗਿਆ। ਇਸ ਹਮਲੇ ’ਚ ਇਕ ਨਰਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ, ਜਦਕਿ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੀ ਨਰਸ ਦੀ ਪਛਾਣ ਜੋਤੀ ਪਰਮਾਰ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਪ੍ਰੇਮੀ ਨੇ ਦਿੱਤੀ ਦਰਦਨਾਕ ਮੌਤ
ਇਸ ਮਾਮਲੇ ਵਿਚ ਉਸ ਸਮੇਂ ਵੱਡਾ ਖ਼ੁਲਾਸਾ ਹੋਇਆ ਜਦੋਂ ਕਤਲ ਕੀਤੀ ਨਰਸ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਉਸ ਦਾ ਪ੍ਰੇਮੀ ਹੀ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਕਾਤਲ ਦਾ ਪਿੱਛਾ ਕਰਦੇ ਹੋਏ ਪੁਲਸ ਫਤਿਹਗੜ੍ਹ ਸਾਹਿਬ ਜਾ ਪਹੁੰਚੀ ਅਤੇ ਉਥੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਂਦਾ ਜਾ ਰਿਹਾ ਹੈ। ਕਾਬੂ ਮੁਲਜ਼ਮ ਦੀ ਪਛਾਣ ਗੁਰੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਤਲ ਦਾ ਦੋਸ਼ੀ ਅਤੇ ਮ੍ਰਿਤਕਾ ਬਲਜਿੰਦਰ ਕੌਰ ਵਿਚਕਾਰ ਢਾਈ ਮਹੀਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਦੋਸਤੀ ਹੋਈ ਸੀ, ਹਾਲਾਂਕਿ ਇਸ ਮਾਮਲੇ ’ਚ ਪੁਲਸ ਨੇ ਮੈਥਿਊ ਨਾਂ ਦੇ ਇਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਕਤਲ ਦੇ ਦੋਸ਼ੀ ਤੱਕ ਇੰਝ ਪਹੁੰਚੀ ਪੁਲਸ
ਪੁਲਸ ਨੇ ਮ੍ਰਿਤਕਾ ਬਲਜਿੰਦਰ ਕੌਰ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾਈ ਤਾਂ ਪੁਲਸ ਨੂੰ ਇਕ ਨੰਬਰ ਮਿਲਿਆ, ਜਿਹੜਾ ਕਿ ਗੁਰੀ ਦਾ ਸੀ। ਉਸ ਤੋਂ ਬਾਅਦ ਜਦੋਂ ਵਾਰਦਾਤ ਦੇ ਸਮੇਂ ਦੀ ਕਾਲ ਡਿਟੇਲ ਚੈੱਕ ਕੀਤੀ ਗਈ ਤਾਂ ਗੁਰੀ ਦੇ ਫੋਨ ਨੰਬਰ ਤੋਂ ਬਲਜਿੰਦਰ ਕੌਰ ਨੂੰ ਕਾਫ਼ੀ ਫੋਨ ਕੀਤੇ ਗਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਗੁਰੀ ਅਤੇ ਬਲਜਿੰਦਰ ਕੌਰ ਵਿਚਕਾਰ ਕੁਝ ਮਹੀਨੇ ਪਹਿਲਾਂ ਹੋਈ ਦੋਸਤੀ ਤੋਂ ਬਾਅਦ ਉਹ ਬਲਜਿੰਦਰ ਕੌਰ ਨਾਲ ਇਕਤਰਫ਼ਾ ਪਿਆਰ ਕਰਨ ਲੱਗਾ ਸੀ ਪਰ ਕੁਝ ਦਿਨਾਂ ਬਾਅਦ ਉਸ ਦੀ ਬਲਜਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ ਅਤੇ ਉਹ ਉਸ ਨੂੰ ਨਜ਼ਰਅੰਦਾਜ਼ ਕਰਨ ਲੱਗੀ। ਇਸ ਦੌਰਾਨ ਬਲਜਿੰਦਰ ਕੌਰ ਨੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ ਸੀ। ਇਹੀ ਖੁੰਦਕ ਕੱਢਣ ਲਈ ਗੁਰੀ ਕਈ ਦਿਨਾਂ ਤੋਂ ਬਲਜਿੰਦਰ ਕੌਰ ’ਤੇ ਤਾਕ ਲਾਈ ਬੈਠਾ ਸੀ।
ਇਹ ਵੀ ਪੜ੍ਹੋ: ਜਲੰਧਰ ਨੂੰ ਮਿਲੇਗਾ ਸਤਲੁਜ ਦਾ ਪਾਣੀ, 526 ਕਰੋੜ ਦਾ ਸਰਫੇਸ ਵਾਟਰ ਪ੍ਰਾਜੈਕਟ ਜਲਦੀ ਪੂਰਾ ਕਰਨ ਦੇ ਹੁਕਮ
ਗੁਰੀ ਨੇ ਕਿਹਾ-ਕਤਲ ਕਰਨ ਦਾ ਗਮ ਨਹੀਂ
ਕੁਝ ਦਿਨ ਪਹਿਲਾਂ ਹੀ ਗੁਰੀ ਫਤਿਹਗੜ੍ਹ ਸਾਹਿਬ ਤੋਂ ਜਲੰਧਰ ਆਇਆ ਸੀ ਅਤੇ ਰਾਤ ਸਮੇਂ ਉਸ ਨੇ ਚਾਕੂ ਲੈ ਕੇ ਬਲਜਿੰਦਰ ਕੌਰ ’ਤੇ ਹਮਲਾ ਕਰ ਦਿੱਤਾ। ਉਸ ਨੇ ਲਗਭਗ 10 ਵਾਰ ਬਲਜਿੰਦਰ ਦੀ ਪਿੱਠ ’ਤੇ ਵਾਰ ਕੀਤਾ ਅਤੇ ਜਦੋਂ ਜੋਤੀ ਨੇ ਗੁਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਪਰ ਵੀ ਜਾਨਲੇਵਾ ਹਮਲਾ ਕਰ ਦਿੱਤਾ। ਗੁਰੀ ਨੇ ਪੁਲਸ ਜਾਂਚ ’ਚ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਕੋਈ ਗਮ ਨਹੀਂ ਹੈ ਕਿ ਉਸ ਨੇ ਕਤਲ ਕੀਤਾ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਕੌਰ ਨੂੰ ਗੁਰੀ ਨੇ ਕਾਫ਼ੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬਲਜਿੰਦਰ ਨੇ ਉਸ ਤੋਂ ਕਿਨਾਰਾ ਕਰ ਲਿਆ ਸੀ। ਪੁਲਸ ਸ਼ੁੱਕਰਵਾਰ ਨੂੰ ਇਸ ਮਾਮਲੇ ’ਚ ਪ੍ਰੈੱਸ ਕਾਨਫ਼ਰੰਸ ਕਰੇਗੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਸਾਰੇ ਮਾਮਲੇ ਨੂੰ ਟਰੇਸ ਕਰਨ ਲਈ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮਾਂ ਨੇ ਕਾਫ਼ੀ ਮਿਹਨਤ ਕੀਤੀ, ਜਿਨ੍ਹਾਂ ਟੈਕਨੀਕਲ ਮਦਦ ਦੇ ਆਧਾਰ ’ਤੇ ਗੁਰੀ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਭੋਗਪੁਰ ’ਚ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ
NEXT STORY