ਪਟਿਆਲਾ, (ਲਖਵਿੰਦਰ)- ਨਰਸਿੰਗ ਸਟਾਫ ਰਾਜਿੰਦਰਾ ਹਸਪਤਾਲ, ਟੀ. ਬੀ. ਹਸਪਤਾਲ, ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਾਰੇ ਕੰਟ੍ਰੈਕਟ ਨਰਸਿੰਗ ਸਟਾਫ ਦੀ ‘ਕੰਮ-ਛੋਡ਼’ ਹਡ਼ਤਾਲ ਜਾਰੀ ਹੈ ਜਿਸ ਵਿਚ ਤਿੰਨੇ ਸ਼ਿਫਟਾਂ ਦਾ ਬਾਈਕਾਟ ਕੀਤਾ ਗਿਆ ਹੈ। ਸਾਰਾ ਨਰਸਿੰਗ ਕੰਟਰੈਕਟ ਸਟਾਫ ਸਰਕਾਰ ਦਾ ਪਿੱਟ-ਸਿਆਪਾ ਕਰਦੇ ਹੋਏ ਰਾਜਿੰਦਰਾ ਹਸਪਤਾਲ ਦੀ ਓ. ਪੀ. ਡੀ. ਪੁੱਜਾ। ਇਸ ਵਿਚ ਸਰਕਾਰ ਤੋਂ ਇਕੋ-ਇਕ ਮੰਗ ਕੀਤੀ ਗਈ ਕਿ 2015 ਦੀ 33 ਪ੍ਰਤੀਸ਼ਤ ਇੰਕਰੀਮੈਂਟ ਦੀ ਕਿਸ਼ਤ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਤਾਂ ਜੋ ਮੁਡ਼ ਅਸੀਂ ਆਪਣੇ ਕੰਮਾਂ ’ਤੇ ਜਾ ਸਕੀਏ। ਰਾਜਿੰਦਰਾ ਹਸਪਤਾਲ ਪਟਿਆਲਾ, ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਦੇ ਮੁਲਾਜ਼ਮ ਬਹੁਤ ਹੀ ਘੱਟ ਤਨਖਾਹਾਂ ’ਤੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਇੰਨੀ ਘੱਟ ਤਨਖਾਹ ਵਿਚ ਘਰ ਦਾ ਗੁਜ਼ਾਰਾ ਮੁਸ਼ਕਲ ਹੈ। ਸਿਹਤ ਮੰਤਰੀ ਅਤੇ ਸਿਹਤ ਸੈਕਟਰੀ ਵੱਲੋਂ ਵਾਰ-ਵਾਰ ਝੂਠੇ ਲਾਰੇ ਲਾਉਣ ਤੋਂ ਬਾਅਦ ਅੱਜ ਪ੍ਰਧਾਨ ਕਰਮਜੀਤ ਕੌਰ ਅੌਲਖ ਨੇ ਆਖਿਆ ਕਿ ਜੇਕਰ ਸਾਡੀ 33 ਪ੍ਰਤੀਸ਼ਤ ਇੰਕਰੀਮੈਂਟ ਦੀ ਮੰਗ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਨਰਸਿੰਗ ਸਟਾਫ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾ ਸਕਦਾ ਹੈ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਚੇਅਰਮੈਨ ਸੰਦੀਪ ਕੌਰ ਬਰਨਾਲਾ, ਸੁਪਿੰਦਰ ਸਿੰਘ ਜਨਰਲ ਸੈਕਟਰੀ, ਪ੍ਰਦੀਪ ਸਿੰਘ, ਮਨਪ੍ਰੀਤ ਕੌਰ, ਜਗਜੀਤ ਸਿੰਘ, ਪ੍ਰਿੰਸ ਤੇ ਗੁਰਪ੍ਰੀਤ ਕੌਰ ਆਦਿ ਸ਼ਾਮਲ ਸਨ।
ਪੰਜਾਬ ’ਚ ‘ਕਾਲੀ ਨਾਗਣੀ’ ਦੀ ਸ਼ਰੇਆਮ ਮੰਗ!
NEXT STORY