ਅੰਮ੍ਰਿਤਸਰ (ਜਸ਼ਨ/ਇੰਦਰਜੀਤ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਵਿਜੀਲੈਂਸ ਵੱਲੋਂ ਮਾਣਯੋਗ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਸੋਨੀ ਪੱਖ ਅਤੇ ਵਿਜੀਲੈਂਸ ਪੱਖ ਵੱਲੋਂ ਵਕੀਲ ਅਦਾਲਤ ਵਿਚ ਪੇਸ਼ ਹੋਏ। ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਜੱਜ ਨੇ ਓ. ਪੀ. ਸੋਨੀ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਪੇਸ਼ੀ ਦੀ ਅਗਲੀ ਤਾਰੀਖ਼ 20 ਜੁਲਾਈ ਤੈਅ ਕੀਤੀ।
ਇਹ ਖ਼ਬਰ ਵੀ ਪੜ੍ਹੋ : ਨਕਾਬਪੋਸ਼ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਲੁੱਟਣ ਦਾ ਦੁਕਾਨਦਾਰ ਨੇ ਕੀਤਾ ਸੀ ਡਰਾਮਾ, ਜਾਂਚ ’ਚ ਸੱਚਾਈ ਆਈ ਸਾਹਮਣੇ
ਦੱਸਣਯੋਗ ਹੈ ਕਿ ਸੋਨੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਇਸ ਰਿਮਾਂਡ ਦੌਰਾਨ ਹਸਪਤਾਲ ’ਚ ਜ਼ੇਰੇ ਇਲਾਜ ਰਹੇਗਾ। ਦੂਜੇ ਪਾਸੇ ਵਿਜੀਲੈਂਸ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਓ. ਪੀ. ਸੋਨੀ ਦੇ ਅਚਾਨਕ ਬੀਮਾਰ ਹੋਣ ਦੀ ਜਾਂਚ ਪੜਤਾਲ ਦੌਰਾਨ ਹੀ ਕੀਤੀ ਜਾਵੇ। ਇਸ ’ਤੇ ਅਦਾਲਤ ਨੇ ਉਸ ਦੀ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਸਨ। 3 ਮੈਂਬਰਾਂ ਦੀ ਮੈਡੀਕਲ ਜਾਂਚ ਓ. ਪੀ. ਸੋਨੀ ਦੀ ਖ਼ਰਾਬ ਹਾਲਤ ਦੀ ਜਾਂਚ ਕਰ ਰਹੀ ਹੈ। ਉਕਤ ਜਾਂਚ ਟੀਮ ਵੱਲੋਂ ਉਕਤ ਜਾਂਚ ਰਿਪੋਰਟ ਜਲਦ ਹੀ ਅਦਾਲਤ ’ਚ ਪੇਸ਼ ਕੀਤੀ ਜਾਵੇਗੀ।
ਹੜ੍ਹਾਂ ਨਾਲ ਹੋਏ ਨੁਕਸਾਨ ਵਿਚਾਲੇ ਕੇਂਦਰ ਤੋਂ ਸਹਾਇਤਾ ਮੰਗਣ ਬਾਰੇ CM ਮਾਨ ਦਾ ਵੱਡਾ ਬਿਆਨ, ਕਹੀਆਂ ਇਹ ਗੱਲਾਂ
NEXT STORY