ਚੰਡੀਗੜ੍ਹ : ਕੋਵਿਡ-19 ਖਿਲਾਫ ਜੰਗ 'ਚ ਮੋਹਰਲੀ ਕਤਾਰ 'ਚ ਡਟੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਰਾਜ ਦੇ ਸਾਰੇ ਦਫਤਰਾਂ ਦੇ ਐਂਟਰੀ ਗੇਟਾਂ 'ਤੇ ਥਰਮਲ ਸਕੈਨਰ ਲਗਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਘਰ ਤੋਂ ਕੰਮ ਨੂੰ ਉਤਸ਼ਾਹਿਤ ਕਰਨ ਅਤੇ ਹੈਂਡ ਸੈਨੇਟਾਈਜ਼ਰ, ਮਾਸਕ ਦੀ ਵਰਤੋਂ ਨੂੰ ਹਰ ਸਮੇਂ ਲਾਜ਼ਮੀ ਬਣਾਉਣ ਲਈ ਹਦਾਇਤ ਵੀ ਕੀਤੀ ਤਾਂ ਜੋ ਵੱਧ ਤੋਂ ਵੱਧ ਸਕ੍ਰੀਨਿੰਗ ਨੂੰ ਸੰਭਵ ਬਣਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਰਫ ਲੋੜੀਂਦੇ ਸਟਾਫ ਨੂੰ ਹੀ ਦਫਤਰ 'ਚ ਆਉਣ ਲਈ ਕਿਹਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਸਟਾਫ ਦੇ ਸੰਬੰਧ 'ਚ ਇਕ ਵਿਆਪਕ ਯੋਜਨਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਹੈ, ਜਿਸ 'ਚ ਕਰਮਚਾਰੀਆਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਵਿਵਸਥਾ, ਡਿਊਟੀ ਲਈ ਰਿਪੋਰਟ ਕਰਨ ਦੇ ਸਮੇਂ 'ਚ ਢਿੱਲ, ਦਫਤਰ ਛੱਡਣ ਦੇ ਸਮੇਂ 'ਚ ਢਿੱਲ, ਦੁਪਹਿਰ ਦੇ ਖਾਣੇ ਅਤੇ ਟੀ-ਬਰੇਕ 'ਚ ਢਿੱਲ ਦੇਣਾ ਸ਼ਾਮਲ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਗੜ੍ਹ ਬਣੇ ਪਿੰਡ 'ਜਵਾਹਰਪੁਰ' ਤੋਂ ਆਈ ਚੰਗੀ ਖਬਰ, ਲੋਕਾਂ ਦੇ ਚਿਹਰਿਆਂ 'ਤੇ ਪਰਤੀ ਰੌਣਕ
ਇਹ ਸਭ ਇਸ ਮਕਸਦ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸਟਾਫ ਵਿਚਕਾਰ ਭੀੜ ਇਕੱਠੀ ਹੋਣ ਤੋਂ ਰੋਕੀ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਐਡਵਾਈਜ਼ਰੀ 'ਚ ਵਿਭਾਗਾਂ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਦਫ਼ਤਰ ਦੇ ਪ੍ਰਵੇਸ਼ ਦੁਆਰ 'ਤੇ ਅਲਕੋਹਲ ਵਾਲੇ ਸੈਨੀਟਾਈਜ਼ਰ (ਘੱਟੋ ਘੱਟ 70 ਫੀਸਦੀ ਈਥਾਈਲ ਅਲਕੋਹਲ) ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਤਾਂ ਜੋ ਅਮਲਾ ਦਫਤਰ 'ਚ ਪ੍ਰਵੇਸ਼ ਕਰਨ ਮੌਕੇ ਆਪਣੇ ਹੱਥਾਂ ਨੂੰ ਰੋਗਾਣੂ ਮੁਕਤ ਕਰ ਕੇ ਹੀ ਅੰਦਰ ਦਾਖਲ ਹੋਵੇ। ਇਸ ਦੇ ਨਾਲ ਹੀ ਘਰੋਂ ਨਿਕਲਣ ਸਮੇਂ ਤੋਂ ਵਾਪਸ ਘਰ ਪਰਤਣ ਤੱਕ ਕੱਪੜੇ ਦਾ ਮਾਸਕ ਪਹਿਨਣਾ ਵੀ ਲਾਜ਼ਮੀ ਕੀਤਾ ਜਾਵੇ।
ਇਹ ਵੀ ਪੜ੍ਹੋ : ਜਾਨ ਖਤਰੇ 'ਚ ਪਾ ਕਵਰੇਜ ਕਰਨ ਵਾਲੇ 'ਪੱਤਰਕਾਰਾਂ' ਲਈ ਲਿਆ ਗਿਆ ਵੱਡਾ ਫੈਸਲਾ
ਬੁਲਾਰੇ ਨੇ ਕਿਹਾ ਕਿ ਬਹੁ-ਮੰਜ਼ਲਾ ਦਫਤਰਾਂ ਦੀ ਸਥਿਤੀ 'ਚ ਜਿੱਥੇ ਐਲੀਵੇਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸੈਨੀਟਾਈਜ਼ਰਜ਼ ਨੂੰ ਹਰ ਇਕ ਮੰਜ਼ਲ 'ਤੇ ਐਲੀਵੇਟਰ ਦੇ ਪ੍ਰਵੇਸ਼ ਦੁਆਰ ਦੇ ਨੇੜੇ ਲਗਾਇਆ ਜਾਣਾ ਚਾਹੀਦਾ ਹੈ। ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਹੈਂਡ ਸੈਨੇਟਾਈਜ਼ਿੰਗ ਸਟੇਸ਼ਨਾਂ ਨੂੰ ਦਫਤਰ 'ਚ ਅਤੇ ਉੱਚ ਸੰਪਰਕ ਦੀਆਂ ਥਾਵਾਂ ਦੇ ਨੇੜੇ ਲਗਾਇਆ ਜਾਣਾ ਚਾਹੀਦਾ ਹੈ। ਦਫਤਰੀ ਸਥਾਨਾਂ ਨੂੰ ਰੁਗਾਣੂ ਮੁਕਤ ਕਰਨ ਦੇ ਸੰਬੰਧ 'ਚ ਬੁਲਾਰੇ ਨੇ ਕਿ ਇਹ ਸਲਾਹ ਦਿੱਤੀ ਗਈ ਹੈ ਕਿ ਕਾਨਫਰੰਸ ਰੂਮ ਸਮੇਤ ਅੰਦਰਲੇ ਖੇਤਰਾਂ ਨੂੰ ਦਫ਼ਤਰ ਦੇ ਕੰਮਕਾਜੀ ਸਮੇਂ ਤੋਂ ਬਾਅਦ ਜਾਂ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਸਵੇਰੇ ਸੁਵਕਤੇ ਸਾਫ਼ ਕੀਤਾ ਜਾਵੇ। ਜੇ ਸੰਪਰਕ ਵਾਲੀ ਥਾਂ ਗੰਦੀ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਰੋਗਾਣੂ ਮੁਕਤ ਕਰਨ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਸਾਫ਼ ਕੀਤਾ ਜਾਵੇ। ਸਫਾਈ ਕਰਨ ਸਮੇਂ ਸਫਾਈ ਕਰਮਚਾਰੀ ਨੂੰ ਡਿਸਪੋਜ਼ੇਬਲ ਰਬੜ ਦੇ ਬੂਟ, ਦਸਤਾਨੇ ਅਤੇ ਕੱਪੜੇ ਦਾ ਇੱਕ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹੁਣ ਸਵੇਰ ਨੂੰ ਹੋਣਗੇ 'ਕੋਰੋਨਾ' ਦੇ ਟੈਸਟ ਤਾਂ ਸ਼ਾਮ ਨੂੰ ਆ ਜਾਵੇਗੀ ਰਿਪੋਰਟ
ਸ਼੍ਰੋਮਣੀ ਕਮੇਟੀ ਵੱਲੋਂ ਗੁ. ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਭਰਾ ਦਾ ਤਬਾਦਲਾ
NEXT STORY