ਲੁਧਿਆਣਾ (ਹਿਤੇਸ਼) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਆਪਣੀ ਜਾਨ ਖਤਰੇ 'ਚ ਪਾ ਕੇ ਕੋਰੋਨਾ ਦੀ ਕਵਰੇਜ ਕਰਨ ਵਾਲੇ ਮੀਡੀਆ ਕਰਮੀਆਂ/ਪੱਤਰਕਾਰਾਂ ਲਈ ਲੁਧਿਆਣਾ ਪ੍ਰਸ਼ਾਸਨ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਵਲੋਂ ਘਰਾਂ ਤੋਂ ਬਾਹਰ ਜਾ ਕੇ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਕੋਵਿਡ-19 ਦਾ ਟੈਸਟ ਮੁਫਤ 'ਚ ਕਰਾਉਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਪੀੜਤ ਏ. ਸੀ. ਪੀ. ਦਾ ਗੰਨਮੈਨ ਕੋਵਿਡ-19 ਨੂੰ ਇੰਝ ਦੇ ਰਿਹੈ ਮਾਤ, ਵੀਡੀਓ ਵਾਇਰਲ
ਇਹ ਟੈਸਟ ਲੁਧਿਆਣਾ ਸਿਵਲ ਹਸਪਤਾਲ ਦੇ ਕਮਰਾ ਨੰਬਰ-18 'ਚ ਹੋਣਗੇ ਅਤੇ ਰੋਜ਼ਾਨਾ 50-100 ਮੀਡੀਆ ਕਰਮੀਆਂ ਦੇ ਟੈਸਟ ਕੀਤੇ ਜਾਣਗੇ। ਇਸ ਦੇ ਲਈ ਮੀਡੀਆ ਕਰਮੀਆਂ ਨੂੰ ਸਿਵਲ ਹਸਪਤਾਲ ਦਾ ਦੌਰਾ ਕਰਨਾ ਪਵੇਗਾ। ਇਹ ਵੀ ਦੱਸ ਦੇਈਏ ਕਿ ਕਰਫਿਊ ਪਾਸ ਦੇ ਮੁਤਾਬਕ ਆਪਣੀ ਵਾਰੀ ਆਉਣ 'ਤੇ ਹੀ ਮੀਡੀਆ ਕਰਮੀਆਂ ਦਾ ਹਸਪਤਾਲ 'ਚ ਟੈਸਟ ਲਿਆ ਜਾਵੇਗਾ। ਕੋਰੋਨਾ ਵਾਇਰਸ ਸਬੰਧੀ ਇਹ ਟੈਸਟ 21 ਅਪ੍ਰੈਲ ਤੋਂ ਸ਼ੁਰੂ ਹੋਣਗੇ ਅਤੇ 29 ਅਪ੍ਰੈਲ ਨੂੰ ਆਖਰੀ ਟੈਸਟ ਲਏ ਜਾਣਗੇ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ, ਨਹੀਂ ਆਇਆ ਕੋਈ ਪਾਜ਼ੇਟਿਵ ਮਰੀਜ਼
ਜ਼ਿਲੇ 'ਚ ਕੁੱਲ 16 ਪਾਜ਼ੇਟਿਵ ਮਰੀਜ਼
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 16 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਅਤੇ 3 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਿਤ ਹਨ। ਉਨ੍ਹਾਂ ਨੇ ਦੱਸਿਆ ਕਿ ਦੂਜੇ ਜ਼ਿਲੇ ਦਾ ਰਹਿਣ ਵਾਲਾ ਇਕ ਮਰੀਜ਼ ਪਾਜ਼ੇਟਿਵ ਆਇਆ ਹੈ ਅਤੇ ਉਸ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਇਸ ਲਈ ਉਸ ਦੀ ਰਿਪੋਰਟ ਜ਼ਿਲੇ 'ਚ ਜੋੜ ਲਈ ਗਈ ਹੈ।
ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਨੇ ਕੋਰੋਨਾ ਤੋਂ ਜਿੱਤੀ ਜੰਗ, ਹਸਪਤਾਲ ਤੋਂ ਮਿਲੀ ਛੁੱਟੀ
ਕੈਪਟਨ ਦੀ ਫੋਟੋ ਵਾਲਾ ਰਾਸ਼ਨ ਨੂੰ ਤਰਸੇ ਗਰੀਬ: ਬਸਪਾ ਆਗੂ
NEXT STORY