ਚੰਡੀਗੜ੍ਹ, (ਸੁਸ਼ੀਲ)- ਡੀ. ਜੀ. ਪੀ. ਤੋਂ ਲੈ ਕੇ ਐੱਸ. ਪੀ. ਤਕ ਦੇ ਅਧਿਕਾਰੀਆਂ ਦੇ ਸਟਾਫ ਵਿਚ ਤਾਇਨਾਤ ਪੁਲਸ ਕਰਮਚਾਰੀ ਕਈ ਸਾਲਾਂ ਤੋਂ ਹੈੱਡਕੁਆਰਟਰ ਵਿਚ ਡਿਊਟੀ ਕਰ ਰਹੇ ਹਨ। ਇਨ੍ਹਾਂ ਦੇ ਤਬਾਦਲੇ ਕਰਨ ਦੀ ਕਿਸੇ ਦੀ ਵੀ ਹਿੰਮਤ ਨਹੀਂ ਹੁੰਦੀ ਜੇਕਰ ਇਨ੍ਹਾਂ ਦੀ ਡਿਊਟੀ ਬਦਲੀ ਜਾਵੇਗੀ ਤਾਂ 'ਸਾਹਿਬ' ਨਾਰਾਜ਼ ਹੋ ਜਾਣਗੇ।
ਥਾਣਿਆਂ ਵਿਚ ਮੌਜੂਦ ਪੁਲਸ ਕਰਮਚਾਰੀਆਂ ਨੇ ਹੈੱਡਕੁਆਰਟਰ ਵਿਚ ਕਈ ਸਾਲਾਂ ਤੋਂ ਡਿਊਟੀ ਦੇਣ ਵਾਲੇ ਪੁਲਸ ਕਰਮਚਾਰੀਆਂ ਦੇ ਤਬਾਦਲੇ ਕਰਨ ਸਬੰਧੀ ਡੀ. ਜੀ. ਪੀ., ਡੀ. ਆਈ. ਜੀ., ਐੱਸ. ਐੱਸ. ਪੀ., ਐੱਸ. ਐੱਸ. ਪੀ. ਟ੍ਰੈਫਿਕ ਤੇ ਐੱਸ. ਪੀ. ਆਪ੍ਰੇਸ਼ਨ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਵਟਸਐਪ ਗਰੁੱਪ 'ਤੇ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਿੱਠੀ ਵਿਚ ਪੁਲਸ ਕਰਮਚਾਰੀਆਂ ਨੇ ਡੀ. ਜੀ. ਪੀ. ਤੋਂ ਪੁੱਛਿਆ ਹੈ ਕਿ ਹੈੱਡਕੁਆਰਟਰ ਵਿਚ ਤਾਇਨਾਤ ਪੁਲਸ ਕਰਮਚਾਰੀਆਂ 'ਤੇ ਕਿਉਂ ਟ੍ਰਾਂਸਫਰ ਨਿਯਮ ਲਾਗੂ ਨਹੀਂ ਹੁੰਦੇ, ਇਨ੍ਹਾਂ ਪੁਲਸ ਕਰਮਚਾਰੀਆਂ ਦੇ ਤਬਾਦਲੇ ਥਾਣੇ ਵਿਚ ਕਿਉਂ ਨਹੀਂ ਕੀਤੇ ਜਾਂਦੇ?
ਰੀਡਰ ਇੰਸਪੈਕਟਰ ਅਵਤਾਰ ਸਿੰਘ 1984 ਤੋਂ ਹਨ ਪੁਲਸ ਹੈੱਡਕੁਆਰਟਰ 'ਚ ਤਾਇਨਾਤ
ਪੁਲਸ ਸਟੇਸ਼ਨ ਵਿਚ ਤਾਇਨਾਤ ਕਰਮਚਾਰੀਆਂ ਨੇ ਡੀ. ਜੀ. ਪੀ. ਨੂੰ ਕਿਹਾ ਕਿ ਉਨ੍ਹਾਂ ਦੇ ਸਟਾਫ ਵਿਚ ਤਾਇਨਾਤ ਰੀਡਰ ਇੰਸਪੈਕਟਰ ਅਵਤਾਰ ਸਿੰਘ 1984 ਤੋਂ ਪੁਲਸ ਹੈੱਡਕੁਆਰਟਰ ਵਿਚ ਤਾਇਨਾਤ ਹਨ। ਉਨ੍ਹਾਂ ਦੀ ਟ੍ਰਾਂਸਫਰ ਹੈੱਡਕੁਆਰਟਰ ਤੋਂ ਬਾਹਰ ਕਦੇ ਵੀ ਨਹੀਂ ਹੋਈ। ਕਈ ਸਾਲਾਂ ਤੋਂ ਉਹ ਇਕ ਹੀ ਸੀਟ 'ਤੇ ਡਿਊਟੀ ਕਰ ਰਹੇ ਹਨ। ਹੈੱਡ ਕਾਂਸਟੇਬਲ ਉੱਤਮ ਸਿੰਘ ਦੀ ਟ੍ਰਾਂਸਫਰ ਡੀ. ਆਈ. ਜੀ. ਦਫਤਰ ਤੋਂ ਡੀ. ਜੀ. ਪੀ. ਦਫਤਰ ਕਰ ਦਿੱਤੀ ਗਈ। ਇਸ ਤੋਂ ਇਲਾਵਾ ਡੀ. ਜੀ. ਪੀ. ਦਫਤਰ ਵਿਚ ਤਾਇਨਾਤ ਲੇਡੀ ਕਾਂਸਟੇਬਲ ਸ਼ਿਵਾ ਟ੍ਰੇਨਿੰਗ ਤੋਂ ਬਾਅਦ ਹੈੱਡਕੁਆਰਟਰ ਵਿਚ ਹੀ ਡਿਊਟੀ ਦੇ ਰਹੀ ਹੈ। ਇਹੀ ਨਹੀਂ, ਡੀ. ਆਈ. ਜੀ. ਦਫਤਰ ਦਾ ਸਟਾਫ ਸਕਿਓਰਿਟੀ ਵਿੰਗ ਵਿਚ ਬਦਲ ਕੇ ਵਾਪਸ ਹੈੱਡਕੁਆਰਟਰ ਵਿਚ ਬਦਲ ਦਿੱਤਾ ਜਾਂਦਾ ਹੈ। ਇਨ੍ਹਾਂ ਵਿਚ ਹੈੱਡ ਕਾਂਸਟੇਬਲ ਰਾਜਿੰਦਰ, ਕਾਂਸਟੇਬਲ ਅਮਿਤ ਤੇ ਰੀਡਰ ਰਾਮ ਸ਼ਾਮਲ ਹਨ।
ਪੁਲਸ ਨੇ ਕੁਝ ਘੰਟਿਆਂ ਵਿਚ ਸੁਲਝਾਈ ਲੁੱਟ ਦੀ ਵਾਰਦਾਤ, 2 ਗ੍ਰਿਫਤਾਰ
NEXT STORY