ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਲਈ ਨਗਰ ਨਿਗਮ ਅਫਸਰ ਵੀ ਘੱਟ ਜ਼ਿੰਮੇਦਾਰ ਨਹੀਂ ਹਨ, ਜਿਸ ਨਾਲ ਜੁੜਿਆ ਮਾਮਲਾ ਐਤਵਾਰ ਨੂੰ ਜਮਾਲਪੁਰ ਇਲਾਕੇ ’ਚ ਸਾਹਮਣੇ ਆਇਆ ਹੈ। ਇਸ ਇਲਾਕੇ ’ਚ ਸਾਬਕਾ ਕੌਂਸਲਰ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਖੁਲਾਸਾ ਕੀਤਾ ਗਿਆ ਕਿ ਸਨਾਤਨ ਧਰਮ ਮੰਦਰ ਨੇੜੇ ਸਥਿਤ ਇੰਡਸਟਰੀ ਵੱਲੋਂ ਕਿਸ ਤਰ੍ਹਾਂ ਸੜਕ ’ਤੇ ਕੈਮੀਕਲ ਵਾਲਾ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਬਾਬੇ ਨੇ ਜਨਾਨੀ ਨਾਲ ਰਲ਼ ਕੇ ਕੀਤਾ ਅਜਿਹਾ ਕਾਰਾ! ਆਪ ਹੀ ਵੇਖ ਲਓ ਵੀਡੀਓ
ਸ਼ਿਕਾਇਤਕਰਤਾ ਮੁਤਾਬਕ ਇਹ ਕੈਮੀਕਲ ਵਾਲਾ ਪਾਣੀ ਸੀਵਰੇਜ ਜ਼ਰੀਏ ਟਰੀਟਮੈਂਟ ਪਲਾਂਟ ਅਤੇ ਬੁੱਢੇ ਨਾਲੇ ’ਚ ਪੁੱਜ ਕੇ ਤਾਂ ਬੀਮਾਰੀਆਂ ਨੂੰ ਬੜਾਵਾ ਦੇ ਹੀ ਰਿਹਾ ਹੈ। ਇਸ ਪਾਣੀ ਦੇ ਜ਼ਮੀਨ ’ਚ ਜਾਣ ਦੇ ਨਾਲ ਲਗਦੇ ਏਰੀਆ ’ਚ ਵਾਟਰ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਗਈ ਪਰ ਦੂਰੇ ਪਾਸੇ, ਨਗਰ ਨਿਗਮ ਦੇ ਅਫਸਰ ਇਸ ਹਾਲਾਤ ਲਈ ਜ਼ਿੰਮੇਦਾਰ ਇੰਡਸਟਰੀ ਨੂੰ ਬਚਾਉਣ ’ਚ ਜੁਟ ਗਏ ਹਨ।
ਇਸ ਦੇ ਤਹਿਤ ਓ. ਐਂਡ ਐੱਮ. ਸੈੱਲ ਦੇ ਐੱਸ. ਡੀ. ਓ. ਵੱਲੋਂ ਐੱਸ. ਈ. ਨੂੰ ਭੇਜੀ ਗਈ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਪੁਆਇੰਟ ’ਤੇ ਕੈਮੀਕਲ ਵਾਲਾ ਪਾਣੀ ਜਮ੍ਹਾ ਹੋਣ ਦੀ ਵੀਡੀਓ ਸਾਹਮਣੇ ਆਈ ਹੈ, ਉਸ ਦੇ ਨੇੜੇ ਕੋਈ ਇੰਡਸਟਰੀ ਨਹੀਂ ਹੈ, ਸਗੋਂ ਨਗਰ ਨਿਗਮ ਦੀ ਸੀਵਰੇਜ ਲਾਈਨ ਜਾਮ ਹੋਣ ਦੀ ਸਮੱਸਿਆ ਕਾਰਨ ਪਾਣੀ ਓਵਰਫਲੋ ਹੋਣ ਦਾ ਹੱਲ ਕਰਨ ਤੋਂ ਬਾਅਦ ਸਭ ਕੁਝ ਠੀਕ ਹੋਣ ਦੀ ਫੋਟੋ ਵੀ ਆਲ੍ਹਾ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਪਰ ਪੀ. ਪੀ. ਸੀ. ਬੀ. ਵੱਲੋਂ ਨਗਰ ਨਿਗਮ ਅਧਿਕਾਰੀਆਂ ਦੇ ਇਸ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਗਈ ਹੈ। ਇਸ ਦੇ ਤਹਿਤ ਐੱਸ. ਡੀ. ਓ. ਅਤੁਲ ਨੇ ਇੰਡਸਟਰੀ ਵੱਲੋਂ ਸੜਕ ’ਤੇ ਕੈਮੀਕਲ ਵਾਲਾ ਪਾਣੀ ਛੱਡਣ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਰਿਪੋਰਟ ਬਣਾ ਕੇ ਚੀਫ ਇੰਜੀਨੀਅਰ ਨੂੰ ਭੇਜਣ ਦੀ ਗੱਲ ਕਹੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਪਈਆਂ ਭਾਜੜਾਂ! ਦੁਕਾਨਾਂ ਬੰਦ ਕਰ ਭੱਜੇ ਲੋਕ, ਰੋਕੀ ਗਈ ਆਵਾਜਾਈ
ਇਸ ਮਾਮਲੇ ’ਚ ਐਕਸੀਅਨ ਰਣਬੀਰ ਸਿੰਘ ਨੇ ਦੱਸਿਆ ਕਿ ਐੱਸ. ਡੀ. ਓ. ਵੱਲੋਂ ਦਿੱਤੀ ਗਈ ਰਿਪੋਰਟ ਨੂੰ ਕਰਾਸ ਚੈੱਕ ਕਰਨ ਲਈ ਅੱਜ ਸਾਈਟ ਵਿਜ਼ਿਟ ਕੀਤੀ ਜਾਵੇਗੀ ਅਤੇ ਕਿਸੇ ਇੰਡਸਟਰੀ ਵੱਲੋਂ ਸੜਕ ’ਤੇ ਕੈਮੀਕਲ ਵਾਲਾ ਪਾਣੀ ਛੱਡਣ ਦੀ ਗੱਲ ਸਾਹਮਣੇ ਆਉਣ ’ਤੇ ਉਸ ਦੇ ਅਤੇ ਐੱਸ. ਡੀ. ਓ. ਖਿਲਾਫ ਕਾਰਵਾਈ ਕਰਨ ਲਈ ਆਲ੍ਹਾ ਅਧਿਕਾਰੀਆਂ ਨੂੰ ਸਿਫਾਰਿਸ਼ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਪਈਆਂ ਭਾਜੜਾਂ! ਦੁਕਾਨਾਂ ਬੰਦ ਕਰ ਭੱਜੇ ਲੋਕ, ਰੋਕੀ ਗਈ ਆਵਾਜਾਈ
NEXT STORY