ਸੰਗਰੂਰ, (ਬੇਦੀ, ਹਰਜਿੰਦਰ)- ਡੀ. ਸੀ . ਦਫ਼ਤਰ ਦੇ ਕਰਮਚਾਰੀਆਂ ਵੱਲੋਂ 27 ਅਗਸਤ ਤੋਂ ਸ਼ੁਰੂ ਕੀਤੀ ਗਈ ਕਲਮਛੋਡ਼ ਹਡ਼ਤਾਲ ਤਹਿਤ ਅੱਜ ਮੁਲਾਜ਼ਮਾਂ ਵੱਲੋਂ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ। ਮੁਲਾਜ਼ਮਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ’ਤੇ ਜਥੇਬੰਦੀ ਦੇ ਸੂਬਾ ਕਮੇਟੀ ਦੇ ਫੈਸਲੇ ਤਹਿਤ ਜ਼ਿਲਾ ਹੈੱਡਕੁਆਰਟਰਾਂ ’ਤੇ 5-5 ਮੁਲਾਜ਼ਮ ਭੁੱਖ ਹਡ਼ਤਾਲ ’ਤੇ ਬੈਠੇ ਹਨ, ਜਿਸ ਤਹਿਤ ਸੰਗਰੂਰ ਡੀ. ਸੀ. ਦਫ਼ਤਰ ਦੇ ਮੁਲਾਜ਼ਮ ਵੀ ਭੁੱਖ ਹਡ਼ਤਾਲ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ 30 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਡੀ. ਸੀ. ਦੇ ਸਮੂਹ ਕਲੈਰੀਕਲ ਕਾਮੇ ਆਪਣੇ-ਆਪਣੇ ਕਮਿਸ਼ਨਰ ਮੰਡਲ ਦਾ ਘਿਰਾਓ ਕਰਨਗੇ । ਆਗੂਆਂ ਨੇ ਮੰਗ ਕੀਤੀ ਕਿ ਡੀ. ਸੀ . ਦਫ਼ਤਰਾਂ ਦੇ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ, ਨਵੀਆਂ ਬਣਾਈਆਂ ਸਬ-ਡਵੀਜ਼ਨਾਂ ’ਚ ਅਸਾਮੀ ਦੀ ਮਨਜ਼ੂਰੀ ਦਿੱਤੀ ਜਾਵੇ, ਪੈਂਡਿੰਗ ਪਈਆਂ ਡੀ.ਏ. ਦੀਆਂ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ, ਪੇ ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ 1 ਸਤੰਬਰ 2018 ਨੂੰ ਸੂਬਾ ਪੱਧਰੀ ਮੀਟਿੰਗ ਕਰ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮ੍ਰਿਤਪਾਲ ਪੰਨੂ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸਤਗੁਰ ਸਿੰਘ, ਹਰੀਸ਼ ਕੁਮਾਰ, ਮਾਲਵਿੰਦਰ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ। ਅੱਜ ਦੇ ਧਰਨੇ ਨੂੰ ਪੈਨਸ਼ਨਰਾਂ ਵੱਲੋਂ ਵੀ ਸਮਰਥਨ ਦਿੱਤਾ ਗਿਅਾ। ਸਟੇਟ ਮਨਿਸਟਰੀਅਲ ਐਂਡ ਅਲਾਇਡ ਪੈਨਸ਼ਨਰ ਵੈੱਲਫੇਅਰ ਐਸੋੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋਡ਼ਾ, ਜਸਵੀਰ ਸਿੰਘ ਖਾਲਸਾ, ਮਹਿੰਦਰ ਸਿੰਘ ਸੋਢੀ, ਰਾਮ ਸਰੂਪ ਅਲੀਸ਼ੇਰ, ਨਸੀਬ ਚੰਦ ਸ਼ਰਮਾ, ਲਾਲ ਚੰਦ ਸੈਣੀ ਪੈਨਸ਼ਨਰ ਆਗੂ ਧਰਨੇ ’ਚ ਸ਼ਾਮਲ ਹੋਏ ਤੇ ਡੀ. ਸੀ . ਮੁਲਾਜ਼ਮਾਂ ਦਾ ਸਮਰਥਨ ਕੀਤਾ।
ਬਰਨਾਲਾ, (ਸਿੰਧਵਾਨੀ, ਰਵੀ)-ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਬਰਨਾਲਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਕਲਮਛੋਡ਼ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰੱਖੀ ਗਈ। ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਦੇ ਸਮੂਹ ਕਰਮਚਾਰੀਆਂ ਵੱਲੋਂ ਸਰਕਾਰ ਦੇ ਅਡ਼ੀਅਲ ਰਵੱਈਏ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਜੋਂ ਇਹ ਕਲਮਛੋਡ਼ ਹਡ਼ਤਾਲ ਕੀਤੀ ਜਾ ਰਹੀ ਹੈ। ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੀਆਂ ਮੰਗਾਂ ’ਚ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਾਲ 1995 ਦੇ ਨੌਰਮਜ਼ ਮੁਤਾਬਕ ਅਸਾਮੀਆਂ ਮਨਜ਼ੂਰ ਕਰ ਕੇ ਤੁਰੰਤ ਸਟਾਫ ਦੇਣ, ਸੁਪਰਡੈਂਟ (ਮਾਲ) ਤੋਂ ਤਹਿਸੀਲਦਾਰ ਪਦਉੱਨਤ ਕਰਨ ਲਈ ਤਜਰਬੇ ਦੀ ਸ਼ਰਤ 5 ਸਾਲ ਤੋਂ ਘਟਾ ਕੇ 3 ਸਾਲ ਕਰਨਾ, ਸ਼ਰਤਾਂ ਪੂਰੀਆਂ ਕਰਦੇ ਸੀਨੀਅਰ ਸਹਾਇਕਾਂ ਨੂੰ ਨਾਇਬ ਤਹਿਸੀਲਦਾਰ ਪਦਉਨਤ ਕਰਨਾ, ਡੀ. ਆਰ. ਏ. ਦੀ ਅਸਾਮੀ 1976 ਦੇ ਰੂਲ 9 (ਈ) ਅਨੁਸਾਰ ਭਰਨ ਦੀ ਰਹਿਬਰੀ ਜਾਰੀ ਕਰਨਾ, ਸੁਪਰਡੈਂਟ ਅਤੇ ਨਿੱਜੀ ਸਹਾਇਕ ਦੀ ਪਦਉੱਨਤੀ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦੇਣਾ, ਸੀਨੀਅਰ ਸਹਾਇਕਾਂ ਦੇ ਪਦਉੱਨਤੀ ਅਸਾਮੀ 100 ਫੀਸਦੀ ਕੋਟਾ ਕਰਨ, ਲੰਬਿਤ ਮਹਿੰਗਾਈ ਭੱਤੇ ਦੀ ਕਿਸ਼ਤ ਦੇਣਾ, ਮਹਿੰਗਾਈ ਭੱਤਾ ਤਨਖਾਹ ’ਚ ਮਰਜ ਕਰ ਕੇ ਅਗਲੇ ਤਨਖਾਹ ਕਮਿਸ਼ਨ ਦਾ ਅਮਲਾ ਨਿਯੁਕਤ ਕਰ ਕੇ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕਰਨਾ, ਸਾਂਝੀਆਂ ਮੰਗਾਂ ’ਚ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ’ਚ ਲਿਆਉਣਾ, ਖੋਹੇ ਭੱਤੇ ਬਹਾਲ ਕਰਨ, ਮਿਤੀ 15-01-15 ਤੋਂ ਬੇਸਿਕ ਪੇਅ ’ਤੇ ਭਰਤੀ ਕਰਨ ਦੇ ਕਾਲੇ ਕਾਨੂੰਨ ਵਾਪਸ ਲੈਣ ਲਈ ਸਬੰਧਤ ਮੰਗਾਂ ’ਤੇ ਪੰਜਾਬ ਸਰਕਾਰ ਗੰਭੀਰ ਨਹੀਂ ਹੈ, ਜਿਸ ਦੇ ਰੋਸ ਵਜੋਂ ਜ਼ਿਲਾ ਬਰਨਾਲਾ ਡੀ. ਸੀ. ਦਫਤਰ/ਉਪ ਮੰਡਲ ਮੈਜਿਸਟਰੇਟ ਦਫਤਰ/ਤਹਿਸੀਲ ਅਤੇ ਉਪ ਤਹਿਸੀਲਾਂ ’ਚ ਕੰਮ ਕਰਦੇ ਦਫਤਰੀ ਕਾਮਿਆਂ ਨੇ ਕਲਮਛੋਡ਼ ਹਡ਼ਤਾਲ ਕਰ ਕੇ ਰੋਸ ਜ਼ਾਹਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 30 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਰੋੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਮੇਂ ਡੀ. ਸੀ. ਦਫਤਰ ਯੂਨੀਅਨ ਵੱਲੋਂ ਚੰਚਲ ਕੌਸ਼ਲ, ਬਲਦੇਵ ਰਾਜ ਸੁਪਰਡੈਂਟ, ਗੁਰਵਿੰਦਰ ਸਿੰਘ ਧਾਲੀਵਾਲ, ਕਮਲਦੀਪ,ਵਿੱਕੀ ਡਾਬਲਾ, ਹਰਵਿੰਦਰ ਸਿੰਘ, ਫਤਹਿ ਚੰਦ, ਮੇਜਰ ਸਿੰਘ, ਬਲਵਿੰਦਰ ਕੌਰ, ਅੰਜੂ ਗੁਪਤਾ, ਵਰਿੰਦਰਪਾਲ ਸ਼ਰਮਾ, ਜੈ ਗਣੇਸ਼, ਸਾਰੇ ਸੀ. ਸਹਾਇਕ, ਨਰਪਿੰਦਰ ਪਾਲ ਸਿੰਘ (ਜਨਰਲ ਸਕੱਤਰ), ਲਲਿਤ ਕੁਮਾਰ, ਗੌਰਵ ਸ਼ਰਮਾ, ਯਾਦਵਿੰਦਰ ਸਿੰਘ, ਗੁਰਜੀਤ ਸਿੰਘ, ਸੁਨੀਲ ਕੁਮਾਰ, ਹਰਪ੍ਰੀਤ ਸਿੰਘ ਵਿਰਕ, ਅਵਤਾਰ ਸਿੰਘ ਸਰੋਏ, ਸਰਬਜੀਤ ਕੌਰ, ਹਰਿੰਦਰਪਾਲ ਸਿੰਘ ਕੰਡਾ, ਜਗਪ੍ਰੀਤ ਸਿੰਘ ਦਿਓਲ, ਮਨਪ੍ਰੀਤ ਸਿੰਘ ਦਿਓਲ, ਦਲਬੀਰ ਸਿੰਘ, ਹਰਪਾਲ ਸਿੰਘ, ਸੁਖਦੀਪ ਸਿੰਘ, ਗੌਰਵ ਸ਼ਰਮਾ, ਵਿਕਾਸ ਕੁਮਾਰ, ਅਮਨਿੰਦਰ ਸਿਘ, ਰੁਪਿੰਦਰ ਸਿੰਘ, ਮੋਹਿਤ ਕੁਮਾਰ, ਅਸ਼ਵਨੀ ਕੁਮਾਰ, ਧੀਰਜ ਕੁਮਾਰ, ਗੌਰਵ ਕੁਮਾਰ ਮਨਪ੍ਰੀਤ ਸਿੰਘ ਬਠਿੰਡਾ, ਦੀਪਕ ਕੁਮਾਰ ਸਮੇਤ ਜ਼ਿਲੇ ਦੇ ਸਮੂਹ ਕਰਮਚਾਰੀ ਹਾਜ਼ਰ ਸਨ।
ਬੌਬੀ ਛੀਨਾ ਨੇ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ : ਛੀਨਾ
NEXT STORY