ਸਰਹਾਲੀ ਕਲਾਂ (ਬਲਦੇਵ) : ਸਰਹਾਲੀ ਕਲਾਂ ਵਿਖੇ ਨੈਸ਼ਨਲ ਹਾਈਵੇ ’ਤੇ ਗੁਲਹੇ ਪੈਲੇਸ ਦੇ ਸਾਹਮਣੇ ਇਕ ਮੋਟਰ ਗੈਰੇਜ ਨੂੰ ਲੱਗੀ ਭਿਆਨਕ ਅੱਗ ਨਾਲ ਗੈਰੇਜ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਨੇ ਦੱਸਿਆ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣਾ ਗੈਰੇਜ ਬੰਦ ਕਰ ਕੇ ਘਰ ਚਲਾ ਗਿਆ।ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਕਿਸੇ ਡਰਾਈਵਰ ਵੀਰ ਵੱਲੋਂ ਉਸ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਸ ਦੀ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਉਸ ਵੱਲੋਂ ਦੁਕਾਨ ’ਤੇ ਪਹੁੰਚ ਕੇ ਆਲੇ-ਦੁਆਲੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਗੈਰੇਜ ਵਿਚ ਬੈਟਰੇ, ਇਨਵਰਟਰ, ਇਲੈਕਟ੍ਰਾਨਿਕ ਤੇ ਸਪੇਅਰ ਪਾਰਟਸ ਦਾ ਸਾਮਾਨ ਜੋ ਵੱਡੀ ਗਿਣਤੀ ਵਿਚ ਰੱਖਿਆ ਹੋਇਆ ਸੀ, ਸਭ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਲੁੱਟ, ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ 3 ਨਕਾਬਪੋਸ਼ ਫਰਾਰ
ਅੱਗ ਇੰਨੀ ਭਿਆਨਕ ਸੀ ਕਿ ਗੈਰੇਜ ਦੀ ਛੱਤ ਵੀ ਸਾਰੀ ਹੇਠਾਂ ਡਿੱਗ ਗਈ ਅਤੇ ਗੈਰੇਜ ਦਾ ਲੋਹੇ ਦਾ ਸ਼ਟਰ ਵੀ ਅੱਗ ਨਾਲ ਖੁੱਲ੍ਹ ਕੇ ਬਾਹਰ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਵਾਪਰੀ ਘਟਨਾ ਵਿਚ ਉਨ੍ਹਾਂ ਦਾ 5 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਜਿਸ ਤੋਂ ਬਾਅਦ ਗੈਰੇਜ ਵਿਚ ਪਿਆ ਬੈਟਰਾ ਫਟ ਗਿਆ ਅਤੇ ਅੱਗ ਨੇ ਭਿਆਨਕ ਰੂਪ ਲੈ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੇਰਕਾ ਜੰਕਸ਼ਨ 'ਤੇ 'ਸ਼ਾਰਟ ਟਰਮੀਨੇਸ਼ਨ' ਨੇ ਵਧਾਈਆਂ ਮੁਸਾਫਰਾਂ ਦੀਆਂ ਮੁਸ਼ਕਲਾਂ, ਸ਼ਰਧਾਲੂ ਤੇ ਵਿਦਿਆਰਥੀ ਹੋ ਰਹੇ ਪ੍ਰੇਸ਼ਾਨ
NEXT STORY