ਲੁਧਿਆਣਾ (ਜ. ਬ.)- ਇਕ ਓਵਰਸਪੀਡ ਸਕਾਰਪੀਓ ਨੇ ਪੈਦਲ ਜਾ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਗੁਰਮੀਤ ਸਿੰਘ (60) ਹੈ, ਜੋ ਪਿੰਡ ਡੇਹਲੋਂ ਦਾ ਰਹਿਣ ਵਾਲਾ ਸੀ। ਇਸ ਮਾਮਲੇ ’ਚ ਥਾਣਾ ਡੇਹਲੋਂ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ ਹਮਲੇ ਮਗਰੋਂ ਸ਼ਰਧਾਲੂਆਂ ਨੇ ਟਾਲ਼ੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ, ਨਿੱਜੀ ਬੱਸ ਆਪ੍ਰੇਟਰ ਵੀ ਕਰ ਰਹੇ ਗੁਰੇਜ਼
ਜਾਂਚ ਅਧਿਕਾਰੀ ਭੁਪਿੰਦਰ ਸਿੰਘ ਅਨੁਸਾਰ 2 ਦਿਨ ਪਹਿਲਾਂ ਗੁਰਮੀਤ ਸਿੰਘ ਆਪਣੇ ਪਰਿਵਾਰ ਸਮੇਤ ਕਾਰ ’ਚ ਘਰ ਪਰਤ ਰਿਹਾ ਸੀ। ਉਸ ਨੇ ਰਸਤੇ ’ਚ ਦੁੱਧ ਲੈਣਾ ਸੀ। ਇਸ ਲਈ ਉਸ ਨੇ ਕਾਰ ਸਾਈਡ ’ਤੇ ਖੜ੍ਹੀ ਕਰ ਦਿੱਤੀ ਅਤੇ ਦੁੱਧ ਲੈਣ ਲਈ ਪੈਦਲ ਸੜਕ ਦੇ ਦੂਜੇ ਪਾਸੇ ਚਲਾ ਗਿਆ। ਇਸ ਦੌਰਾਨ ਤੇਜ਼ ਰਫਤਾਰ ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੋਂ ਉਸ ਨੇ ਪੀ. ਜੀ. ਆਈ. ਰੈਫਰ ਕੀਤਾ ਗਿਆ, ਜਿਥੇ ਬਜ਼ੁਰਗ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦੀ ਹਮਲੇ ਮਗਰੋਂ ਸ਼ਰਧਾਲੂਆਂ ਨੇ ਟਾਲ਼ੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ, ਨਿੱਜੀ ਬੱਸ ਆਪ੍ਰੇਟਰ ਵੀ ਕਰ ਰਹੇ ਗੁਰੇਜ਼
NEXT STORY