ਬਟਾਲਾ (ਬੇਰੀ, ਵਿਪਨ, ਅਸ਼ਵਨੀ) : ਇੱਥੇ ਸੋਮਵਾਰ ਨੂੰ ਕਾਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਇਕ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਬਰਿਆਰ ਆਪਣੇ ਮੋਟਰਸਾਈਕਲ 'ਤੇ ਬਟਾਲਾ ਤੋਂ ਆਪਣੇ ਪਿੰਡ ਜਾ ਰਿਹਾ ਸੀ।
ਜਦੋਂ ਉਹ ਅੱਡਾ ਊਧੋਵਾਲ ਨੇੜੇ ਪੁੱਜਾ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਕਤ ਬਜ਼ੁਰਗ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਗਈ ਹੈ।
30 ਲੱਖ ਨਾਲ ਸ਼ਹਿਰ 'ਚ ਜਗਮਗ ਕਰਨ ਲੱਗੀਆਂ ਸਟਰੀਟ ਲਾਈਟਾਂ
NEXT STORY