ਲੁਧਿਆਣਾ (ਜ.ਬ.) : ਥਾਣਾ ਮਿਹਰਬਾਨ ਦੇ ਅਧੀਨ ਆਉਂਦੀ ਪ੍ਰੇਮ ਕਾਲੋਨੀ 'ਚ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਕਮਰੇ ’ਚ ਪਈ ਮਿਲੀ। ਸੂਚਨਾ ਮਿਲਦੇ ਹੀ ਮੌਕੇ ’ਤੇ ਏ. ਸੀ. ਪੀ. ਦਵਿੰਦਰ ਕੁਮਾਰ ਚੌਧਰੀ ਅਤੇ ਥਾਣਾ ਮਿਹਰਬਾਨ ਦੀ ਪੁਲਸ ਪੁੱਜੀ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਏ. ਸੀ. ਪੀ. ਚੌਧਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਦੇਵ ਸਿੰਘ (69) ਪੁੱਤਰ ਮੁਖਤਿਆਰ ਸਿੰਘ ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਹਾਲ ਵਾਸੀ ਕਿਰਾਏਦਾਰ ਕੁਲਵੰਤ ਸਿੰਘ ਪ੍ਰੇਮ ਕਾਲੋਨੀ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਟੈਸਟ ਖਿਲਾਫ਼ ਕੁੜੀ ਨੇ ਵੀਡੀਓ ਕੀਤੀ ਵਾਇਰਲ, ਧੱਕੇ ਨਾਲ ਥਾਣੇ ਚੁੱਕ ਲਿਆਈ ਪੁਲਸ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਮੂੰਹ ’ਤੇ ਨੁਕੀਲੇ ਹਥਿਆਰ ਨਾਲ ਮਾਰਿਆ ਗਿਆ ਹੈ ਅਤੇ ਮ੍ਰਿਤਕ ਪਿਛਲੇ 15 ਸਾਲਾਂ ਤੋਂ ਜੰਗ ਮੈਨ ਫੈਕਟਰੀ ’ਚ ਕੰਮ ਕਰ ਰਿਹਾ ਸੀ। ਬਾਕੀ ਉਸ ਦਾ ਪਰਿਵਾਰ ਜੰਡਿਆਲਾ ਗੁਰੂ ਕੋਲ ਪਿੰਡ 'ਚ ਹੀ ਰਹਿੰਦਾ ਹੈ। ਏ. ਸੀ. ਪੀ. ਨੇ ਦੱਸਿਆ ਕਿ ਬੀਤੀ ਸਵੇਰ ਪੁਲਸ ਨੂੰ ਪ੍ਰੇਮ ਕਾਲੋਨੀ ਦੇ ਸਰਪੰਚ ਸੋਹਣ ਲਾਲ ਨੇ ਸੂਚਨਾ ਦਿੱਤੀ ਕਿ ਕਮਰੇ ’ਚ ਮੰਜੇ ’ਤੇ ਮ੍ਰਿਤਕ ਦੀ ਲਾਸ਼ ਪਈ ਹੋਈ ਹੈ। ਲਾਸ਼ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਬੀਤੀ ਰਾਤ ਹੀ ਉਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਲਾਸ਼ ਨਾਲ ਖੂਨ ਦੇ ਨਿਸ਼ਾਨਾਂ ਤੋਂ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੀ। ਹਾਲ ਦੀ ਘੜੀ ਪੁਲਸ ਨੇ ਸਰਪੰਚ ਸੋਹਣ ਲਾਲ ਦੇ ਬਿਆਨਾਂ ’ਤੇ ਅਣਪਛਾਤੇ ਕਾਤਲਾਂ ਖਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਸਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਸਾਵਧਾਨ! ਗਿਰੇਬਾਨ ਤੱਕ ਪੁੱਜੇਗੀ ਪੰਜਾਬ ਪੁਲਸ
ਕਾਤਲ ਕੋਈ ਜਾਣ-ਪਛਾਣ ਵਾਲਾ ਹੋ ਸਕਦਾ ਹੈ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ ਦਾ ਕਤਲ ਕਰਨਾ ਵਾਲਾ ਉਸ ਦੀ ਜਾਣ-ਪਛਾਣ ਦਾ ਹੀ ਹੈ ਕਿਉਂਕਿ ਰਾਤ ਦੇ ਸਮੇਂ ਉਸ ਦੇ ਘਰ ਆਇਆ ਹੋਵੇਗਾ ਅਤੇ ਕਮਰੇ 'ਚ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ, ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ 'ਜੇਲ੍ਹਾਂ' ਬਾਰੇ ਖ਼ੁਲਾਸੇ ਮਗਰੋਂ ਭੜਕਿਆ ਅਕਾਲੀ ਦਲ, ਜੇਲ੍ਹ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ
ਹਾਲ ਦੀ ਘੜੀ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤੀ ਹੈ। ਜਲਦ ਹੀ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
'ਕੋਰੋਨਾ' ਟੈਸਟ ਖਿਲਾਫ਼ ਕੁੜੀ ਨੇ ਵੀਡੀਓ ਕੀਤੀ ਵਾਇਰਲ, ਧੱਕੇ ਨਾਲ ਥਾਣੇ ਚੁੱਕ ਲਿਆਈ ਪੁਲਸ
NEXT STORY