ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਫੇਜ਼-7 ਵਿਖੇ ਰਹਿਣ ਵਾਲੇ ਇਕ ਬਜ਼ੁਰਗ ਬਾਬਾ 40 ਹਜ਼ਾਰ ਰੁਪਏ ਪੈਨਸ਼ਨ ਲੈਣ ਦੇ ਬਾਵਜੂਦ ਵੀ ਆਪਣੇ ਭਾਗਾਂ ਨੂੰ ਰੋ ਰਿਹਾ ਹੈ। ਬਾਬੇ ਦੀ ਦਰਦ ਭਰੀ ਕਹਾਣੀ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਹੈ। 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਉਕਤ ਬਾਬੇ ਬੀ. ਕੇ. ਸ਼ਰਮਾ ਨੇ ਖ਼ੁਦ ਨੂੰ ਸਾਬਕਾ ਫ਼ੌਜੀ ਦੱਸਿਆ ਹੈ।
ਇਹ ਵੀ ਪੜ੍ਹੋ : ਵਕੀਲ ਬੀਬੀ ਦੇ ਘਰ ਕੰਮ ਕਰਦੀ ਸੀ ਕੁੜੀ, ਅੱਧੀ ਰਾਤੀਂ ਦਿੱਤਾ ਖ਼ੌਫਨਾਕ ਵਾਰਦਾਤ ਨੂੰ ਅੰਜਾਮ
ਬੀ. ਕੇ. ਸ਼ਰਮਾ ਨੇ ਦੱਸਿਆ ਕਿ ਉਹ ਬਹੁਤ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ ਪਰ ਉਸ ਦੇ ਪਿਤਾ ਨੇ ਮਾਂ ਦਾ ਵਾਸਤਾ ਦਿੱਤਾ ਤਾਂ ਉਸ ਨੇ ਪੌਣੇ ਤਿੰਨ ਸਾਲ ਨੌਕਰੀ ਕਰਕੇ ਹੀ ਅਸਤੀਫ਼ਾ ਦੇ ਦਿੱਤਾ ਅਤੇ ਘਰ ਪਰਤ ਆਇਆ। ਇਸ ਤੋਂ ਬਾਅਦ ਕਿਸਮਤ ਨੇ ਉਸ ਨਾਲ ਅਜਿਹਾ ਖੇਡ ਖੇਡਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ, ਜਦੋਂ ਕਿ ਪਤਨੀ ਵੀ ਛੱਡ ਕੇ ਚਲੀ ਗਈ ਤਾਂ ਭੈਣ-ਭਰਾਵਾਂ ਨੇ ਵੀ ਮੂੰਹ ਮੋੜ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ 'ਕੋਰੋਨਾ ਪੀੜਤ 'ਵਿਧਾਇਕ ਨੇ ਕੈਪਟਨ ਨੂੰ ਨਵੀਂ ਮੁਸ਼ਕਲ 'ਚ ਪਾਇਆ, ਜਾਣੋ ਪੂਰਾ ਮਾਮਲਾ
ਬੀ. ਕੇ. ਸ਼ਰਮਾ ਨੇ ਦੱਸਿਆ ਕਿ ਸ਼ਰਾਬੀ ਹੋਣ ਕਾਰਨ ਉਸ ਨੂੰ ਕੁੱਝ ਯਾਦ ਨਹੀਂ ਰਹਿੰਦਾ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਜਦੋਂ ਉਸ ਦੀ 40 ਹਜ਼ਾਰ ਰੁਪਏ ਪੈਨਸ਼ਨ ਆਉਂਦੀ ਹੈ ਤਾਂ ਕਿਹੜੇ ਬੰਦੇ ਉਸ ਨੂੰ ਬੈਂਕ ਲਿਜਾ ਕੇ ਉਸ ਦੀ ਪੈਨਸ਼ਨ ਕੱਢਵਾ ਲੈਂਦੇ ਹਨ। ਸਾਬਕਾ ਫ਼ੌਜੀ ਇਸ ਸਮੇਂ ਮੋਹਾਲੀ ਦੇ ਫੇਜ਼-7 ਵਿਖੇ ਰਹਿ ਰਿਹਾ ਹੈ ਅਤੇ ਲੋਕਾਂ ਕੋਲੋਂ ਮੰਗ-ਮੰਗ ਕੇ ਖਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ
ਸਾਬਕਾ ਫ਼ੌਜੀ ਆਟੋਆਂ ਦਾ ਕੰਮ ਵੀ ਕਰਦਾ ਹੈ ਪਰ ਆਟੋ ਵਾਲੇ ਵੀ ਉਸ ਕੋਲੋਂ ਪੈਸੇ ਭਾਲਦੇ ਹਨ। ਸ਼ਰਾਬ ਦੀ ਲਤ ਲੱਗੀ ਹੋਣ ਕਾਰਨ ਉਸ ਦਾ ਸਾਰਾ ਪੈਸਾ ਉਸ ਦੇ ਪਰਿਵਾਰ ਅਤੇ ਬਾਕੀ ਲੋਕਾਂ ਵੱਲੋਂ ਖੋਹਿਆ-ਖਿੱਚਿਆ ਜਾ ਰਿਹਾ ਹੈ। ਸਾਬਕਾ ਫ਼ੌਜੀ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਆਪਣਿਆਂ ਨੇ ਹੀ ਧੋਖਾ ਦਿੱਤਾ ਹੈ।
ਐੱਸ. ਐੱਸ. ਪੀ. ਮਾਹਲ ਵੱਲੋਂ ਕੋਵਿਡ ਸੰਬੰਧੀ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ
NEXT STORY