ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਸਬ-ਡਵੀਜ਼ਨ ਜ਼ੀਰਾ ਅਧੀਨ ਪੈਂਦੇ ਬਸਤੀ ਭੋਰੂ ਤੋਂ ਇਕ ਬਜ਼ੁਰਗ ਔਰਤ ਬੀਤੇ ਕਰੀਬ 2 ਮਹੀਨਿਆਂ ਤੋਂ ਭੇਤਭਰੀ ਹਾਲਤ ਵਿਚ ਘਰੋਂ ਲਾਪਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਰਿਪੋਰਟ ਦਰਜ ਕਰ ਕੇ ਨੇੜਲੇ ਵੱਖ-ਵੱਖ ਥਾਣਿਆਂ ’ਚ ਇਤਲਾਹ ਦੇ ਕੇ ਉਕਤ ਬਜ਼ੁਰਗ ਔਰਤ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਕਰੀਬ ਪਿਛਲੇ ਦੋ ਮਹੀਨੇ ਤੋਂ ਗੁੰਮਸ਼ੁਦਾ ਔਰਤ ਦੀ ਭਾਲ ਥਾਣਾ ਮੱਲਾਂਵਾਲਾ ਦੇ ਪੜਤਾਲੀਆ ਅਫ਼ਸਰ ਏ. ਐੱਸ. ਆਈ. ਜਗਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਸ ਸਬੰਧੀ ਬਲਜੀਤ ਸਿੰਘ ਪੁੱਤਰ ਬਗੀਚਾ ਸਿੰਘ ਵੱਲੋਂ ਘੋਸ਼ਣਾ ਪੱਤਰ ਦਿੱਤਾ ਗਿਆ ਹੈ ਕਿ ਉਸ ਦੀ ਮਾਤਾ ਕੁਲਵੰਤ ਕੌਰ (63) ਕੱਦ 5 ਫੁੱਟ, ਰੰਗ ਗੋਰਾ ਵਾਸੀ ਬਸਤੀ ਭੋਰੂ, ਜਿਸ ਨੇ ਸਲਵਾਰ-ਕਮੀਜ਼ ਪਹਿਨਿਆ ਹੈ, ਉਹ ਮੱਲਾਂਵਾਲਾ ਤੋਂ 9 ਸਤੰਬਰ 2024 ਨੂੰ ਮੱਲਾਂਵਾਲਾ ਸ਼ਹਿਰ ਬਾਜ਼ਾਰ ਆਈ ਅਤੇ ਉਸ ਤੋਂ ਬਾਅਦ ਘਰ ਨਹੀਂ ਪਰਤੀ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਡੀ. ਐੱਸ. ਪੀ. ਜ਼ੀਰਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਵੱਖ-ਵੱਖ ਪਹਿਲੂਆਂ ਦੇ ਮੱਦੇਨਜ਼ਰ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਜਗਜੀਤ ਸਿੰਘ ਵੱਲੋਂ ਉਸ ਦੀ ਭਾਲ ਇਸ਼ਤਿਹਾਰ ਅਤੇ ਵੱਖ-ਵੱਖ ਥਾਣਿਆਂ ’ਚ ਡਾਟਾ ਦੇ ਕੇ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਹੁਲੀਏ ਦੀ ਔਰਤ ਦਾ ਪਤਾ ਚੱਲਦਾ ਹੈ ਤਾਂ ਉਹ ਥਾਣਾ ਮੱਲਾਂਵਾਲਾ ’ਚ ਏ. ਐੱਸ. ਆਈ. ਜਗਜੀਤ ਸਿੰਘ ਜਾਂ ਥਾਣਾ ਮੁਖੀ ਮੱਲਾਂਵਾਲਾ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਇਸ ਦੀ ਸੂਚਨਾ ਦੇ ਸਕਦਾ ਹੈ।
ਹੱਸਦੇ-ਖੇਡਦੇ ਆਏ ਸੀ ਨਾਨਕੇ ਘਰ, ਫਿਰ ਜੋ ਹੋਇਆ ਉੱਜੜ ਗਿਆ ਸਾਰਾ ਪਰਿਵਾਰ
NEXT STORY