ਅਬੋਹਰ, (ਸੁਨੀਲ)— ਦੇਸ਼ 'ਚ ਕੋਰੋਨਾ ਦੇ ਵੱਧਦੇ ਪ੍ਰਭਾਵ ਤੇ ਉਸਦੀ ਰੋਕਥਾਮ ਲਈ ਬ੍ਰਹਮਾਕੁਮਾਰੀਜ਼ ਸੰਸਥਾਨ ਨੇ ਮਾਊਂਟ ਆਬੂ ਦੇ ਓਮ ਸ਼ਾਂਤੀ ਭਵਨ, ਪਾਂਡਵ ਭਵਨ, ਗਿਆਨ ਸਰੋਵਰ ਤੇ ਨੱਕੀ ਲੇਕ ਨੇੜੇ ਬ੍ਰਹਮਾਕੁਮਾਰੀਜ਼ ਮਿਊਜ਼ੀਅਮ ਨੂੰ ਵਿਦੇਸ਼ੀ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ। ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਅਤੇ ਸਾਵਧਾਨੀ ਤਹਿਤ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਹੈ। ਮਾਊਂਟ ਆਬੂ ਆਉਣ ਵਾਲੇ ਵਿਦੇਸ਼ੀ ਸੈਲਾਨੀ ਸਵੇਰ ਤੋਂ ਸ਼ਾਮ ਤੱਕ ਓਮ ਸ਼ਾਂਤੀ ਭਵਨ, ਪਾਂਡਵ ਭਵਨ ਅਤੇ ਗਿਆਨ ਸਰੋਵਰ ਅਤੇ ਨੱਕੀ ਲੇਕ ਦੇ ਨੇੜੇ ਬ੍ਰਹਮਾਕੁਮਾਰੀਜ਼ ਭਵਨ ਨੂੰ ਦੇਖਣ ਆਉਂਦੇ ਹਨ। ਜਿਸ 'ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸਾਵਧਾਨੀ ਦੇ ਤੌਰ 'ਤੇ ਬ੍ਰਹਮਾਕੁਮਾਰੀਜ਼ ਸੰਸਥਾਨ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਨੂੰ ਫਿਲਹਾਲ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਕਤ ਜਾਣਕਾਰੀ ਪਾਂਡਵ ਭਵਨ ਦੀ ਮੁਖੀ ਬੀ. ਕੇ. ਸ਼ਸ਼ੀ, ਗਿਆਨ ਸਰੋਵਰ ਦੀ ਡਾਇਰੈਕਟਰ ਬੀ. ਕੇ. ਡਾ. ਨਿਰਮਲਾ ਅਤੇ ਮਿਊਜ਼ੀਅਮ ਦੀ ਮੁਖੀ ਬੀ. ਕੇ. ਪ੍ਰਤਿਭਾ ਨੇ ਦਿੱਤੀ।
ਪੰਜਾਬ ਦੇ ਇਸ ਇਲਾਕੇ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਨਹੀਂ ਹਨ ਪੁਖਤਾ ਪ੍ਰਬੰਧ
NEXT STORY