Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    1:09:01 AM

  • mumbai indians beats gujarat titans

    ਤਿਲਕ ਵਰਮਾ ਦਾ ਪਹਿਲਾ IPL ਸੈਂਕੜਾ, ਮੁੰਬਈ ਨੇ ਹਾਰ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • mumbai set a target of 200 runs for gujarat

    GT vs MI, IPL 2026 : ਮੁੰਬਈ ਇੰਡੀਅਨਜ਼ ਨੇ...

  • long powercut in punjab tuesday

    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਫਿਰਕਾਪ੍ਰਸਤ ਅਨਸਰ ਦੇਸ਼ ਦੀ ਸ਼ਾਂਤੀ ’ਚ ਅੱਗ ਲਗਾਉਣ ’ਤੇ ਤੁਲੇ

BLOG News Punjabi(ਬਲਾਗ)

ਫਿਰਕਾਪ੍ਰਸਤ ਅਨਸਰ ਦੇਸ਼ ਦੀ ਸ਼ਾਂਤੀ ’ਚ ਅੱਗ ਲਗਾਉਣ ’ਤੇ ਤੁਲੇ

  • Edited By Harpreet Singh,
  • Updated: 24 Feb, 2026 04:44 PM
Blog
unrest in india
  • Share
    • Facebook
    • Tumblr
    • Linkedin
    • Twitter
  • Comment

ਵੱਖ-ਵੱਖ ਰੰਗਾਂ ਦੇ ਫਿਰਕੂ ਅਨਸਰ ਆਪਣੇ ਜ਼ਹਿਰੀਲੇ ਬੋਲਾਂ ਤੇ ਹਿੰਸਕ ਕਾਰਵਾਈਆਂ ਨਾਲ ਦੇਸ਼ ਦੇ ਸ਼ਾਂਤਮਈ ਵਾਤਾਵਰਣ ਨੂੰ ਲਾਬੂੰ ਲਾਉਣ ’ਤੇ ਤੁਲੇ ਹੋਏ ਹਨ। ਦੇਸ਼ ਦੀ ਕੇਂਦਰੀ ਸਰਕਾਰ, ਨਿਆਂਪਾਲਿਕਾ, ਕਾਰਜਪਾਲਿਕਾ ਤੇ ਸਮੁੱਚੀ ਅਫਸਰਸ਼ਾਹੀ ਇਹ ਸਾਰਾ ਕੁੱਝ ਤਮਾਸ਼ਬੀਨਾਂ ਦੀ ਤਰ੍ਹਾਂ ਚੁੱਪਚਾਪ ਦੇਖੀ ਜਾ ਰਹੀ ਹੈ। ਪ੍ਰਤੱਖ ਹੈ ਕਿ ਇਨ੍ਹਾਂ ਦੇ ਵੱਡੇ ਹਿੱਸੇ ਸੰਘ ਦੀ ਫਿਰਕੂ ਫਾਸ਼ੀ ਤੋਂ ਪ੍ਰਭਾਵਿਤ ਹੋ ਕੇ ਜਾਂ ਭੈਅ ਕਾਰਨ ਹਿੰਸਾ ਫੈਲਾਅ ਰਹੀਆਂ ਸੰਸਥਾਵਾਂ ਤੇ ਲੱਠਮਾਰ ਟੋਲਿਆਂ ਦੇ ਮਦਦਗਾਰ ਬਣੇ ਹੋਏ ਹਨ। ਵਿਗਿਆਨ ਦੇ ਯੁੱਗ ’ਚ ਅਸੀਂ ਕਿਹੋ ਜਿਹੀ ਨੌਜਵਾਨ ਪੀੜ੍ਹੀ ਤਿਆਰ ਕਰ ਰਹੇ ਹਾਂ, ਜੋ ਹੱਥਾਂ ’ਚ ਹਥਿਆਰ ਲੈ ਕੇ ਉੱਤਰਾਖੰਡ ਪ੍ਰਾਂਤ ਅੰਦਰ ਸੂਫੀ ਫਕੀਰ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਦੀ ਤੋੜ-ਭੰਨ ਕਰ ਰਹੀ ਹੈ, ਗੰਦੀ ਭਾਸ਼ਾ ਬੋਲਦਿਆਂ ਉਥੇ ਪੇਸ਼ਾਬ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ।

ਇਸ ਤਰ੍ਹਾਂ ਦਾ ਕਾਰਾ ਉਨ੍ਹਾਂ ਬੋਲਾਂ ਦਾ ਨਤੀਜਾ ਹੈ, ਜਿਹੜੇ ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਸ਼੍ਰੀਮਾਨ ਡੋਭਾਲ ਨੇ ਨੌਜਵਾਨਾਂ ਸਾਹਮਣੇ ਭਾਸ਼ਣ ਦਿੰਦਿਆਂ ਕਹੇ ਸਨ, ‘‘ਮੁਗਲ ਬਾਦਸ਼ਾਹਾਂ ਵੱਲੋਂ ਕੀਤੀਆਂ ਜ਼ਿਆਦਤੀਆਂ ਦਾ ਹੁਣ ਬਦਲਾ ਲੈਣ ਦਾ ਸਮਾਂ ਆ ਗਿਆ ਹੈ।’’ ਇਹ ਘਟਨਾ ਸਿਰਫ ਬਾਬਾ ਬੁੱਲ੍ਹੇ ਸ਼ਾਹ ਦਾ ਅਪਮਾਨ ਨਹੀਂ, ਬਲਕਿ ਸਮੁੱਚੀ ਮਾਨਵਤਾ ਦਾ, ਭਾਰਤੀ ਸੰਸਕ੍ਰਿਤੀ ਦਾ, ਇਤਿਹਾਸ ਦਾ, ਮਾਨਵੀ ਕਦਰਾਂ-ਕੀਮਤਾਂ ਦਾ, ਧਰਮ ਨਿਰਪੱਖ ਰਵਾਇਤਾਂ ਦਾ ਤੇ ਪੰਜਾਬੀਅਤ ਦਾ ਘੋਰ ਅਪਮਾਨ ਕਿਹਾ ਜਾਣਾ ਚਾਹੀਦਾ ਹੈ। ਕੜੀ ਨਾਲ ਕੜੀ ਜੋੜੀ ਜਾ ਰਹੀ ਹੈ। ਹੁਣ ਹਿੰਦੂਆਂ ਦੇ ਪਵਿੱਤਰ ਧਰਮ ਅਸਥਾਨਾਂ, ਧਾਰਮਿਕ ਤੇ ਸਮਾਜਿਕ ਸਮਾਗਮਾਂ ’ਚ ਮੁਸਲਮਾਨਾਂ ਦੀ ਸ਼ਿਰਕਤ ਨੂੰ ਰੋਕਣ ਦਾ ਫਰਮਾਨ ਆ ਗਿਆ ਹੈ। ਜਿਨ੍ਹਾਂ ਨੌਜਵਾਨ ਲੜਕੇ ਲੜਕੀਆਂ ਦੇ ਹੱਥਾਂ ’ਚ ਵਿਗਿਆਨ ਦੀਆਂ ਕਿਤਾਬਾਂ ਚਾਹੀਦੀਆਂ ਹਨ, ਜ਼ੁਬਾਨ ’ਤੇ ਮੁਹੱਬਤ; ਭਾਈਚਾਰਕ ਸਾਂਝ ਤੇ ਇਕ ਦੂਸਰੇ ਦੇ ਧਾਰਮਿਕ ਵਿਸ਼ਵਾਸ਼ਾਂ ਪ੍ਰਤੀ ਸਤਿਕਾਰ ਦੀ ਭਾਵਨਾ ਦੇ ਬੋਲ ਹੋਣੇ ਚਾਹੀਦੇ ਸਨ, ਉਹ ‘ਜੈ ਸ਼੍ਰੀ ਰਾਮ’ ਦਾ ਨਾਅਰਾ ਬੋਲ ਕੇ ਦੂਸਰੇ ਧਰਮਾਂ ਦੇ ਅਨੁਆਈਆਂ ਨੂੰ ਮਾਰਨ ਤੇ ਬੇਇੱਜ਼ਤ ਕਰਨ ’ਚ ਮਾਣ ਮਹਿਸੂਸ ਕਰਦੇ ਹਨ।

ਜਦੋਂ ਕੋਈ ਧਾਰਮਿਕ ਜਲੂਸ ਕਿਸੇ ਦੂਸਰੇ ਧਰਮ ਨਾਲ ਸਬੰਧਤ ਧਾਰਮਿਕ ਸਥਾਨ ਦੇ ਅੱਗੋਂ ਦੀ ਗੁਜ਼ਰਦੇ ਹਨ ਤਾਂ ਸ਼ਰਾਰਤੀ ਲੋਕ ਜਾਣ ਬੁੱਝ ਕੇ ਉਤੇਜਿਤ ਨਾਅਰੇ ਲਗਾ ਕੇ ਸੁਹਿਰਦ ਵਾਤਾਵਰਣ ਨੂੰ ਪਲਾਂ ’ਚ ਹੀ ਜੰਗ ਦਾ ਅਖਾੜਾ ਬਣਾ ਦਿੰਦੇ ਹਨ। ਸਮੇਂ ਸਿਰ ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਕੋਈ ਕਦਮ ਨਹੀਂ ਚੁੱਕਦੀ। ਤੇ ਜਦੋਂ ਕੋਈ ਕਾਨੂੰਨੀ ਕਾਰਵਾਈ ਕਰਦੀ ਵੀ ਹੈ, ਉਹ ਨਿਰਪੱਖਤਾ ਦੇ ਆਧਾਰ ’ਤੇ ਨਹੀਂ। ਜਿਹੜਾ ਦੁਰ-ਵਿਵਹਾਰ ਹਿੰਦੂ ਧਰਮ ਦੇ ਗੁਰੂ ਸ਼ੰਕਰਾ ਆਚਾਰੀਆ (ਅਵਿਮੁਕਤੇਸ਼ਵਰਾ ਨੰਦ) ਨਾਲ ‘ਹਿੰਦੂਤਵੀ’ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਕੀਤਾ ਗਿਆ, ਉਸ ਨੇ ਹਿੰਦੂ ਧਰਮ ਦੀਆਂ ਮੁੱਲਵਾਨ ਮਾਨਵੀ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸੇ ਤਰ੍ਹਾਂ ਦਾ ਵਰਤਾਅ ਸੰਘ ਪਰਿਵਾਰ ਦੇ ਮੈਂਬਰਾਂ ਵੱਲੋਂ ਕ੍ਰਿਸਮਸ ਦੇ ਧਾਰਮਿਕ ਪੁਰਬ ਦੇ ਮੌਕੇ ਇਸਾਈਆਂ ਨਾਲ ਕੀਤਾ ਗਿਆ।

ਵਿਦਿਅਕ ਅਦਾਰਿਆਂ ਅੰਦਰ ‘‘ਵਾਮ ਪੰਥ ਤੇਰੀ ਕਬਰ ਖੁਦੇਗੀ ਭਾਰਤ ਮੇਂ’ ਵਰਗੇ ਜਿਹੜੇ ਅਭੱਦਰ ਤੇ ਉਤੇਜਿਤ ਨਾਅਰੇ ਲਾਏ ਜਾਂਦੇ ਹਨ, ਉਹ ਦੇਸ਼ ਅੰਦਰ ਭਰਾ ਮਾਰ ਜੰਗ ਕਰਾਉਣ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। ਇਤਿਹਾਸ ’ਚੋਂ ਮੁਗਲ ਸਲਤਨਤ ਦੇ ਸ਼ਾਸਨਕਾਲ ਨੂੰ ਬਾਹਰ ਕੱਢਣਾ ਤੇ ਮੁਸਲਮਾਨ ਧਰਮ ਨਾਲ ਸਬੰਧਤ ਧਰਮ ਅਸਥਾਨਾਂ, ਸ਼ਹਿਰਾਂ, ਸੜਕਾਂ, ਅਦਾਰਿਆਂ ਤੇ ਇਮਾਰਤਾਂ ਦੇ ਨਾਮ ਬਦਲਣ ਨਾਲ ਮੁਸਲਿਮ ਧਰਮ ਦਾ ਤਾਂ ਕੋਈ ਨੁਕਸਾਨ ਸ਼ਾਇਦ ਨਾ ਹੋਵੇ, ਪ੍ਰੰਤੂ ਭਾਰਤ ਦੀ ‘ਅਨੇਕਤਾ ਅੰਦਰ ਏਕਤਾ’ ਦਾ ਸੰਕਲਪ ਜ਼ਰੂਰ ਤਬਾਹ ਕਰ ਦੇਵੇਗਾ। ਜਿਹੜੀ ਗਲਤ ਪ੍ਰੰਪਰਾ ਦੇ ਆਧਾਰ ’ਤੇ (ਧਰਮ ਆਧਾਰਤ ਦੋ ਕੌਮਾਂ ਦਾ ਸਿਧਾਂਤ) 1947 ਅੰਦਰ ਮੁਸਲਿਮ ਲੀਗ ਤੇ ਅੰਗਰੇਜ਼ ਸਾਮਰਜ ਦੀ ਗਿਣੀ ਮਿੱਥੀ ਸਾਜ਼ਿਸ਼ ਅਧੀਨ ਭਾਰਤ ਦੇ ਦੋ ਟੁਕੜੇ ਕਰ ਕੇ, ਧਰਮ ਆਧਾਰਤ ਦੇਸ਼ ‘ਪਾਕਿਸਤਾਨ’ ਕਾਇਮ ਹੋਇਆ, ਸਾਡੇ ਮੌਜੂਦਾ ਹੁਕਮਰਾਨ ਉਸ ਬੱਜਰ ਗਲਤੀ ਨੂੰ 21ਵੀਂ ਸਦੀ ’ਚ ਦੁਹਰਾਉਣਾ ਚਾਹੁੰਦੇ ਹਨ। ਇਹ ਕਿਹੜੀ ਦੇਸ਼ ਭਗਤੀ ਦੀ ਭਾਵਨਾ ਹੋਈ?

ਆਪਣੇ ਧਰਮ ਪ੍ਰਤੀ ਸ਼ਰਧਾ ਰੱਖਣਾ ਕਿਸੇ ਦੂਸਰੇ ਧਰਮ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨ ਨਹੀਂ ਕਰਦਾ, ਪ੍ਰੰਤੂ ਜਦੋਂ ਧਰਮ ਦਾ ‘ਧੰਦਾ’ ਕਰ ਰਹੇ ‘ਤੱਤਾਂ’ ਵੱਲੋਂ ਆਪਣੇ ਧਰਮ ਨੂੰ ਵਡਿਆ ਕੇ ਦੂਸਰੇ ਵਿਸ਼ਵਾਸਾਂ ਦੇ ਲੋਕਾਂ ਨੂੰ ‘ਕਾਫ਼ਰ’ ਦਾ ਦਰਜਾ ਦਿੱਤਾ ਜਾਵੇ, ਤਾਂ ਇਹ ਬੋਲ ਘੋਰ ਅਪੱਤੀਜਨਕ ਤੇ ਆਪਸੀ ਦੁਸ਼ਮਣੀ ਪੈਦਾ ਕਰ ਦਿੰਦੇ ਹਨ। ਲਖਨਊ ’ਚ ਮੁਸਲਮਾਨ ਨੌਜਵਾਨਾਂ ਨੂੰ ‘ਪਤੰਗਬਾਜ਼ੀ’ ਦੀ ਖੇਡ ’ਚ ਹਿੱਸਾ ਨਾ ਲੈਣ ਦਾ ਫਰਮਾਨ ਇਹ ਕਹਿ ਕੇ ਜਾਰੀ ਕਰਨਾ ਕਿ ‘ਇਹ ਤਿਉਹਾਰ ਮੁਸਲਮਾਨਾਂ ਦਾ ਨਹੀਂ ਹੈ’, ਅਸਲ ’ਚ ਖੇਡਾਂ ਤੇ ਸਮਾਜਿਕ ਤਿਉਹਾਰਾਂ ਵਰਗੇ ਵਿਸ਼ਿਆਂ ਤੇ ਰੀਤੀ ਰਿਵਾਜ਼ਾਂ ’ਚ ਖਟਾਸ ਤੇ ਨਫਰਤ ਪੈਦਾ ਕਰਨ ਦੀ ਖੇਡ ਹੈ।

ਹਾਕਮ ਧਿਰਾਂ ਵੱਲੋਂ ਧਰਮ ਤੇ ਧਾਰਮਿਕ ਡੇਰਿਆਂ ਦੀਆਂ ਵੋਟਾਂ ਹਾਸਲ ਕਰਨ ਲਈ ਕੀਤੀ ਜਾ ਰਹੀ ਦੁਰਵਰਤੋਂ ਨਾਲ ਧਰਮਾਂ ਦੀਆਂ ਮਾਨਵੀ ਪ੍ਰੰਪਰਾਵਾਂ ਨੂੰ ਹੀ ਢਾਅ ਨਹੀਂ ਲੱਗ ਰਹੀ, ਬਲਕਿ ਮੌਜੂਦਾ ਲੋਕਰਾਜੀ ਵਿਵਸਥਾ ਵੀ ਖੋਖਲੀ ਹੋ ਰਹੀ ਹੈ। ਧਨ, ਸੱਤਾ ਤੇ ਜ਼ੋਰ ਜਬਰ ਦੀ ਵਰਤੋਂ ਨਾਲ ਪਹਿਲਾਂ ਹੀ ਲੋਕਰਾਜੀ ਪ੍ਰਣਾਲੀ ਧਨਵਾਨ ਲੋਕਾਂ ਦੀ ਰਖੇਲ ਬਣੀ ਹੋਈ ਹੈ।

ਭਾਰਤੀ ਲੋਕ ਅੱਜ ਬੇਰੋਜ਼ਗਾਰੀ, ਮਹਿੰਗਾਈ, ਕੁਪੋਸ਼ਨ, ਨਾਸਾਜ਼ ਜੀਵਨ ਹਾਲਤਾਂ, ਅਨਪੜ੍ਹਤਾ ਤੇ ਗੰਭੀਰ ਰੋਗਾਂ ਦੀ ਲਪੇਟ ’ਚ ਹਨ, ਜਿਨ੍ਹਾਂ ਦਾ ਜੇਕਰ ਸਮਾਧਾਨ ਨਾ ਕੀਤਾ ਗਿਆ ਤਾਂ ਦੇਸ਼ ਅੰਦਰੂਨੀ ਖਾਨਾਜੰਗੀ ਦੇ ਰਸਤੇ ਤੁਰ ਸਕਦਾ ਹੈ। ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਵੱਲੋਂ ਪਾਰਲੀਮੈਂਟ ’ਚ 2026-27 ’ਚ ਪੇਸ਼ ਕੀਤੇ ‘ਬਜਟ’ ’ਚ ਸੰਕਟ ਗ੍ਰਸਤ ਗੰਭੀਰ ਆਰਥਿਕ ਸਥਿਤੀ ਨੂੰ ਸੰਭਾਲਣ ਲਈ ਕੋਈ ਠੋਸ ਯਤਨ ਨਹੀਂ ਕੀਤਾ ਗਿਆ ਤੇ ਇਸ ਕਾਰਨ ਪਹਿਲਾਂ ਦੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੇ ਪੂੰਜੀ ਦੇ ਚੰਦ ਹੱਥਾਂ ’ਚ ਕੇਂਦਰਤ ਹੋਣ ਕਾਰਨ ਮਿਹਨਤਕਸ਼ ਲੋਕਾਂ ਦੀ ਦੁਰਦਸ਼ਾ ਜਾਰੀ ਰਹੇਗੀ। ਸਾਮਰਾਜੀ ਸ਼ਕਤੀਆਂ ਹਮੇਸ਼ਾ ਐਸੇ ਮੌਕੇ ਦੀ ਤਲਾਸ਼ ’ਚ ਰਹਿੰਦੀਆਂ ਹਨ, ਜਦੋਂ ਉਹ ਦੇਸ਼ ਅੰਦਰਲੀ ਸੰਕਟ ਗ੍ਰਸਤ ਆਰਥਿਕ ਸਥਿਤੀ ਦਾ ਲਾਹਾ ਲੈ ਕੇ ਆਪਣੇ ਹਿੱਤਾਂ ਨੂੰ ਬੜ੍ਹਾਵਾ ਦੇ ਸਕਣ।

ਨਾਲ ਹੀ ਉਹ ਵੰਡਵਾਦੀ, ਫਿਰਕੂ ਤੇ ਦੇਸ਼ ਦੁਸ਼ਮਣ ਤੱਤਾਂ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਹਰ ਯਤਨ ਕਰਦੀਆਂ ਹਨ। ਭਾਰਤ ਦੀ ਆਰਥਿਕ ਤੇ ਭੂਗੋਲਿਕ ਮਜ਼ਬੂਤੀ ਲਈ ਵੱਖ ਵੱਖ ਧਰਮਾਂ, ਜਾਤੀਆਂ, ਬੋਲੀਆਂ, ਸੱਭਿਆਚਾਰਾਂ ਤੇ ਸਮਾਜਿਕ ਹਾਲਤਾਂ ਵਾਲੇ ਲੋਕਾਂ ਦੀ ਆਪਸੀ ਏਕਤਾ ਤੇ ਸਾਂਝ ਬਹੁਤ ਹੀ ਜ਼ਰੂਰੀ ਹੈ।

- ਮੰਗਤ ਰਾਮ ਪਾਸਲਾ

  • Unrest
  • India
  • protests
  • FIre

ਨਿੱਜੀ ਹਸਪਤਾਲ, ਭਾਵ ਜੇਬਾਂ ਖਾਲੀ ਕਰਨ ਦੀਆਂ ਸੰਸਥਾਵਾਂ

NEXT STORY

Stories You May Like

  • fire breaks out in jalandhar  huge fire breaks out in sports shop and factory
    ਜਲੰਧਰ 'ਚ ਅੱਗ ਦਾ ਤਾਂਡਵ! ਸਪੋਰਟਸ ਸ਼ਾਪ ਤੇ ਫੈਕਟਰੀ 'ਚ ਲੱਗੀ ਭਿਆਨਕ ਅੱਗ
  • wheat crop  fire in fields
    ਖੇਤਾਂ ’ਚ ਅੱਗ ਲੱਗਣ ਕਾਰਨ ਡੇਢ ਏਕੜ ਕਣਕ ਦੀ ਫ਼ਸਲ ਸੜ੍ਹ ਕੇ ਸੁਆਹ
  • fire in fields  wheat crop
    ਰਿਹਾਇਸ਼ੀ ਇਲਾਕੇ ’ਚ ਖੇਤਾਂ ’ਚ ਲੱਗੀ ਅੱਗ, ਇਕ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
  • terrible fire broke out in a scrap warehouse in jalandhar
    ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹ
  • illegal weapons manufacturing factories
    ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
  • us team will be in pakistan on monday for next round
    ਭਲਕੇ ਇਸਲਾਮਾਬਾਦ 'ਚ ਮੁੜ ਹੋਵੇਗੀ ਸ਼ਾਂਤੀ ਵਾਰਤਾ! ਟਰੰਪ ਬੋਲੇ- 'Deal ਨਾ ਹੋਈ ਤਾਂ...'
  • massive fire broke out in a standing wheat crop near khoja
    ਖੋਜਾ ਨਜ਼ਦੀਕ ਕਣਕ ਦੀ ਖੜ੍ਹੀ ਫਸਲ ਨੂੰ ਲੱਗੀ ਭਿਆਨਕ ਅੱਗ: 15-20 ਖੇਤ ਸੜੇ, ਕਿਸਾਨਾਂ 'ਚ ਰੋਸ
  • failed peace talks
    ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • punjab weather heatwave and warm night alert
    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
  • one accused of robbery gang arrested
    ਲੁੱਟਖੋਹ ਕਰਨ ਵਾਲੇ ਗਿਰੋਹ ਦਾ ਇਕ ਮੁਲਜ਼ਮ ਗ੍ਰਿਫ਼ਤਾਰ
  • mobile stolen from youth eating golgappe in jalandhar
    ਜਲੰਧਰ ਵਿਚ ਗੋਲਗੱਪੇ ਖਾਣੇ ਨੌਜਵਾਨ ਨੂੰ ਪਏ ਭਾਰੀ, ਮਿੰਟਾਂ 'ਚ ਗਾਇਬ ਹੋ ਗਿਆ...
Trending
Ek Nazar
poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

world liver day energy drinks are harming the liver

Energy Drinks ਪੀਣ ਵਾਲੇ ਸਾਵਧਾਨ! ਲਿਵਰ ਲਈ ਬਣ ਰਹੇ ਹਨ 'ਜ਼ਹਿਰ', ਰਿਸਰਚ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • rahul gandhi will resolve the leadership issue in karnataka
      ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
    • why is india lagging behind in the energy sector despite
      ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • labor unrest in noida
      ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?
    • dubai real estate amid war
      ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ
    • nari vandana law
      ਨਾਰੀ ਵੰਦਨ ਕਾਨੂੰਨ : ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਜਮਹੂਰੀ ਇੱਛਾਵਾਂ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +