ਅੰਮ੍ਰਿਤਸਰ (ਦਲਜੀਤ) - ਕੇਂਦਰ ਸਰਕਾਰ ਓਮੀਕ੍ਰੋਨ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਜ਼ਿਲ੍ਹੇ ਨਾਲ ਵਿਤਕਰਾ ਕਰ ਰਹੀ ਹੈ। ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ 4 ਮੁਸਾਫਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਹੁਣ ਨੈਗੇਟਿਵ ਵੀ ਆ ਗਈ ਹੈ ਪਰ ਅਜੇ ਤੱਕ ਕੇਂਦਰ ਵਲੋਂ ਓਮੀਕ੍ਰੋਨ ਦੀ ਰਿਪੋਰਟ ਸਿਹਤ ਵਿਭਾਗ ਨੂੰ ਨਹੀਂ ਭੇਜੀ ਗਈ ਹੈ। ਇੱਥੋਂ ਤੱਕ ਦੀ ਪਾਜ਼ੇਟਿਵ ਆਏ ਇਨ੍ਹਾਂ ਮੁਸਾਫਰਾਂ ਨੇ ਕੁਆਰੰਟਾਈਨ ਪੀਰੀਅਡ ਪੂਰਾ ਕਰ ਲਿਆ ਹੈ ਪਰ ਰਿਪੋਰਟ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਜੇਕਰ ਇੰਝ ਕੇਂਦਰ ਦਾ ਭੇਦਭਾਵ ਚੱਲਦਾ ਰਿਹਾ ਤਾਂ ਪੰਜਾਬ ’ਚ ਓਮੀਕ੍ਰੋਨ ਦੇ ਮਰੀਜ਼ਾਂ ਦਾ ਸਮੇਂ ’ਤੇ ਪਤਾ ਲਗਾਉਣਾ ਬੇਹੱਦ ਔਖਾ ਹੋ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 12 ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ’ਤੇ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਚ ਖਾਸ ਨਜ਼ਰ ਰੱਖੀ ਜਾ ਰਹੀ ਹੈ। ਬੀਤੇ 15 ਦਿਨਾਂ ’ਚ 4 ਯਾਤਰੀ ਅਜਿਹੇ ਆਏ ਹਨ ਜਿਹੜੇ ਪਾਜ਼ੇਟਿਵ ਆਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਮੁਸਾਫਰਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਓਮੀਕ੍ਰੋਨ ਟੈਸਟ ਕਰਵਾਉਣ ਲਈ ਸੈਂਪਲ ਭਾਰਤ ਸਰਕਾਰ ਦਿੱਲੀ ’ਚ ਭੇਜੇ ਸਨ। ਅਫ਼ਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖਲ ਇਨ੍ਹਾਂ ਮੁਸਾਫ਼ਰਾਂ ਨੇ 8 ਦਿਨ ਦੇ ਅੰਦਰ ਕੋਰੋਨਾ ਤੋਂ ਜੰਗ ਜਿੱਤ ਲਈ ਹੈ ਅਤੇ ਆਪਣੇ ਘਰਾਂ ’ਚ ਵੀ ਜਾ ਕੇ 6 ਦਿਨ ਦਾ ਕੁਆਰੰਟਾਈਨ ਪੀਰੀਅਡ ਪੂਰਾ ਕਰ ਲਿਆ ਹੈ ਪਰ ਰਿਪੋਰਟ ਅਜੇ ਤੱਕ ਨਹੀਂ ਆਈ ਹੈ।
ਪ੍ਰਮਾਤਮਾ ਨਾ ਕਰੇ ਜੇਕਰ ਕਿਸੇ ਮਰੀਜ਼ ’ਚ ਓਮੀਕ੍ਰੋਨ ਦਾ ਵਾਇਰਸ ਵੀ ਹੁੰਦਾ ਤਾਂ ਉਸ ਦਾ ਇਲਾਜ ਕਿਸ ਤਰ੍ਹਾਂ ਹੁੰਦਾ ਹੈ। ਇਹ ਵੱਡੀ ਚੁਣੌਤੀ ਸੀ। ਕੇਂਦਰ ਸਰਕਾਰ ਉਂਝ ਤਾਂ ਓਮੀਕ੍ਰੋਨ ਨੂੰ ਲੈ ਕੇ ਗੰਭੀਰਤਾ ਵਿਖਾ ਰਹੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਨਾਲ ਹੋ ਰਹੇ ਵਿਤਕਰੇਬਾਜ਼ੀ ਕਾਰਨ ਸਰਕਾਰ ਦੀ ਇਹ ਗੰਭੀਰਤਾ ਹੇਠਲੇ ਪੱਧਰ ਤੱਕ ਵਿਖਾਈ ਨਹੀਂ ਦੇ ਰਹੀ। ਉੱਧਰ ਦੂਜੇ ਪਾਸੇ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਪੰਜਾਬ ਸਰਕਾਰ ਰਾਹੀਂ ਕਈ ਵਾਰ ਕੇਂਦਰ ਸਰਕਾਰ ਨੂੰ ਓਮੀਕ੍ਰੋਨ ਦੀ ਰਿਪੋਰਟ ਮੰਗਵਾਉਣ ਲਈ ਅਪੀਲ ਵੀ ਕੀਤੀ ਪਰ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਨੇ ਇਕ ਨਹੀਂ ਸੁਣੀ ਹੈ ਅਤੇ ਅਜੇ ਤੱਕ ਰਿਪੋਰਟ ਨਹੀਂ ਭੇਜੀ ਹੈ। ਉੱਧਰ ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਰਿਪੋਰਟ ਮੰਗਵਾਉਣ ਲਈ ਭਾਰਤ ਸਰਕਾਰ ਤੋਂ ਸੰਪਰਕ ਸਾਂਧਿਆ ਜਾ ਰਿਹਾ ਹੈ ਪਰ ਅਜੇ ਤੱਕ ਦਾ ਰਿਪੋਰਟ ਨਹੀਂ ਆਈ ਹੈ।
ਕਾਂਗਰਸ ਹਾਈਕਮਾਨ ਦੇ ਨਵੇਂ ਨਿਯਮਾਂ ਨੇ ਫਿਕਰਾਂ 'ਚ ਪਾਏ ਦਾਗੀ ਵਿਧਾਇਕ
NEXT STORY