ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਨੇ ਈਦ-ਉਲ-ਜ਼ੂਹਾ (ਬਕਰੀਦ) ਦੇ ਕਾਰਨ 27 ਮਈ, 2026 ਦੀ ਥਾਂ 28 ਮਈ, 2026 ਨੂੰ ਛੁੱਟੀ ਦਾ ਐਲਾਨ ਕੀਤਾ ਹੈ, ਕਿਉਂਕਿ ਇਹ ਤਿਉਹਾਰ 28 ਮਈ ਨੂੰ ਮਨਾਇਆ ਜਾਵੇਗਾ। ਇਹ ਛੁੱਟੀ 28 ਮਈ, 2026 ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਸਥਿਤ ਯੂਨੀਵਰਸਿਟੀ ਦੇ ਸਾਰੇ ਅਧਿਆਪਨ ਅਤੇ ਗੈਰ-ਅਧਿਆਪਨ ਵਿਭਾਗਾਂ, ਦਫ਼ਤਰਾਂ, ਖੇਤਰੀ ਅਤੇ ਪੇਂਡੂ ਕੇਂਦਰਾਂ, ਸੰਵਿਧਾਨਕ ਕਾਲਜਾਂ ਅਤੇ ਸਬੰਧਿਤ ਕਾਲਜਾਂ ਵਿੱਚ ਮਨਾਈ ਜਾਵੇਗੀ।
ਇਹ ਵੀ ਪੜ੍ਹੋ : 27 ਤਾਰੀਖ਼ ਨੂੰ ਨਹੀਂ ਹੋਵੇਗੀ 'ਬਕਰੀਦ' ਦੀ ਛੁੱਟੀ, ਨਵੀਂ ਨੋਟੀਫਿਕੇਸ਼ਨ ਜਾਰੀ, ਚੰਡੀਗੜ੍ਹ ਪ੍ਰਸ਼ਾਸਨ ਨੇ...
28 ਮਈ, 2026 ਨੂੰ ਈਦ-ਉਲ-ਜ਼ੂਹਾ (ਬਕਰੀਦ) ਦੇ ਕਾਰਨ ਛੁੱਟੀ ਦੇ ਐਲਾਨ ਕਾਰਨ ਪੰਜਾਬ ਯੂਨੀਵਰਸਿਟੀ ਵਲੋਂ 28 ਮਈ, 2026 ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ 5 ਜੂਨ, 2026 ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਡੀ. ਏ. ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਹਾਈਕੋਰਟ ਨੇ ਫ਼ੈਸਲਾ ਰੱਖਿਆ ਬਰਕਰਾਰ, ਇਸ ਤਾਰੀਖ਼ ਤੱਕ...
ਇਹ ਨੋਟੀਫਿਕੇਸ਼ਨ ਪੀ. ਯੂ. ਦੇ ਵਾਈਸ ਚਾਂਸਲਰ, ਪ੍ਰੋਫੈਸਰ ਰੇਣੂ ਵਿਗ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਲਾਡਾ 'ਚ ਚੀਫ ਬਦਲਦੇ ਹੀ ਐਕਸ਼ਨ ਮੋਡ 'ਚ ਟੀਮ, ਇੱਕੋ ਦਿਨ 'ਚ 5 ਨਾਜਾਇਜ਼ ਕਾਲੋਨੀਆਂ 'ਤੇ ਚੱਲਿਆ 'ਪੀਲਾ ਪੰਜਾ'
NEXT STORY