ਮੋਹਾਲੀ (ਰਾਣਾ) : ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਵਾਪਸ ਪਰਤੇ ਸੈਕਟਰ-68 ਦੇ ਰਹਿਣ ਵਾਲੇ ਵਿਅਕਤੀ ਦੀ ਤਾਂ ਪਹਿਲਾਂ ਹੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਹੁਣ ਸੋਮਵਾਰ ਨੂੰ ਉਸ ਦੇ 29 ਸਾਲਾ ਬੇਟੇ ਦੀ ਕੋਰੋਨਾ ਸਬੰਧੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਸਮੇਤ ਪੁਲਸ ਦੀਆਂ ਟੀਮਾਂ ਸੈਕਟਰ-68 ਪਹੁੰਚ ਗਈਆਂ ਹਨ ਅਤੇ ਪੀੜਤ ਨੂੰ ਆਪਣੇ ਨਾਲ ਐਂਬੂਲੈਂਸ 'ਚ ਇਲਾਜ ਲਈ ਲੈ ਗਈਆਂ ਹਨ। ਉੱਥੇ ਹੀ ਪੁਲਸ ਨੇ ਸਾਰਾ ਏਰੀਆ ਸੀਲ ਕਰ ਦਿੱਤਾ ਹੈ। ਇਸ ਕੇਸ ਤੋਂ ਬਾਅਦ ਮੋਹਾਲੀ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ।
ਇਹ ਵੀ ਪੜ੍ਹੋ : ਸੂਬੇ ਭਰ ਵਿਚ ਪੰਜਾਬ ਪੁਲਸ ਕਰਫਿਊ ਦੌਰਾਨ ਲੋਕਾਂ ਲਈ ਬਣੀ ਮਸੀਹਾ
103 'ਚੋਂ 71 ਦੀ ਰਿਪੋਰਟ ਆਈ ਨੈਗੇਟਿਵ
ਸਿਹਤ ਵਿਭਾਗ ਵਲੋਂ ਜ਼ਿਲੇ ਦੇ ਵੱਖ-ਵੱਖ ਹਿੱਸਿਆਂ 'ਚ ਕੁੱਲ 103 ਲੋਕਾਂ ਦੇ ਟੈਸਟ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 71 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਅਜੇ 32 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਕੁੱਲ 1416 ਲੋਕਾਂ ਨੂੰ ਘਰਾਂ 'ਚ ਹੀ ਕੁਆਰੰਟਾਈਨ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 1147 ਲੋਕਾਂ ਦੇ ਸਮੇਂ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਹੁਣ 269 ਲੋਕ ਅਜੇ ਵੀ ਕੁਆਰੰਟਾਈਨ 'ਤੇ ਰੱਖੇ ਗਏ ਹਨ।
ਇਹ ਵੀ ਪੜ੍ਹੋ : ਸੰਗਰੂਰ ਨੂੰ ਰਾਹਤ : ਮਸਤੂਆਣਾ ਸਾਹਿਬ ਲਿਆਂਦੇ 40 ਜਮਾਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
24 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਚੰਡੀਗੜ੍ਹ
ਸ਼ਨੀਵਾਰ ਨੂੰ ਡੇਰਾਬੱਸੀ ਦੇ ਨਾਲ ਲੱਗਦੇ ਪਿੰਡ ਜਵਾਹਰਪੁਰ 'ਚ ਕੋਰੋਨਾ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਦੇਰ ਰਾਤ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ ਸੀ ਅਤੇ ਐਤਵਾਰ ਨੂੰ ਡੇਰਾਬੱਸੀ ਹਸਪਤਾਲ ਦੇ ਡਾਕਟਰ ਐਚ. ਐਸ. ਚੀਮਾ ਡਾ. ਗਿਰੀਸ਼ ਡੋਗਰਾ ਅਤੇ ਡਾ. ਵਿਕਰਾਂਤ ਦੀ ਅਗਵਾਈ ਵਾਲੀ ਸੈਂਪਲਿੰਗ ਟੀਮਾਂ ਨੇ ਪਿੰਡ 'ਚ ਜਾ ਕੇ 24 ਲੋਕਾਂ ਦੇ ਸੈਂਪਲ ਲਏ, ਜੋ ਪੀੜਤ ਵਿਅਕਤੀ ਦੇ ਸੰਪਰਕ 'ਚ ਆਏ ਸਨ, ਉਨ੍ਹਾਂ ਸਾਰਿਆਂ ਦੇ ਸੈਂਪਲ ਚੰਡੀਗੜ੍ਹ ਪੀ. ਜੀ. ਆਈ. ਭੇਜ ਦਿੱਤੇ ਗਏ ਹਨ। ਉੱਥੇ ਹੀ ਡੇਰਾਬੱਸੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਟੀਮਾਂ ਨੇ ਸ਼ਨੀਵਾਰ ਰਾਤ 11 ਵਜੇ ਤੱਕ 18 ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਅਲੱਗ-ਅੱਲਗ ਕਰ ਦਿੱਤਾ।
524 ਲੋਕਾਂ ਦੀ ਕੀਤੀ ਜਾਂਚ
ਸੀਨੀਅਰ ਮੈਡੀਕਲ ਅਫਸਰ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਸੈਕਟਰ-91 'ਚ ਸ਼ਨੀਵਾਰ ਨੂੰ 2 ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੂਰੇ ਸੈਕਟਰ 'ਚ ਐਤਵਾਰ ਨੂੰ ਸਰਵੇ ਦਾ ਕੰਮ ਸ਼ੁਰੂ ਕਰਕੇ 167 ਘਰਾਂ 'ਚੋਂ ਕੁੱਲ 524 ਲੋਕਾਂ ਦੀ ਜਾਂਚ ਕੀਤੀ। ਇਸ ਦੌਰਾਨ ਲੋਕਾਂ ਤੋਂ ਖਾਂਸੀ, ਬੁਖਾਰ ਅਤੇ ਜ਼ੁਕਾਮ ਸਬੰਧੀ ਜਾਣਕਾਰੀ ਲਈ ਪਰ ਉਨ੍ਹਾਂ 'ਚੋਂ ਕਿਸੇ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ।
ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਲੱਗੇ ਨਾਕੇ, ਹੱਥ ਜੋੜ ਪੁਲਸ ਨੇ ਸੰਗਤਾਂ ਨੂੰ ਭੇਜਿਆ ਵਾਪਸ
NEXT STORY